SA vs BAN: ਕਲਾਸੇਨ-ਮਿਲਰ ਚਮਕੇ, ਬਾਕੀ ਬੱਲੇਬਾਜ਼ ਫੇਲ, ਬੰਗਲਾਦੇਸ਼ ਨੂੰ ਮਿਲਿਆ ਛੋਟਾ ਟੀਚਾ

SA vs BAN

ਬੰਗਲਾਦੇਸ਼ ਨੂੰ ਅਫਰੀਕੀ ਨੇ ਦਿੱਤਾ 114 ਦੌੜਾਂ ਦਾ ਟੀਚਾ | SA vs BAN

  • ਹੈਨਰਿਕ ਕਲਾਸੇਨ ਨੇ ਬਣਾਈਆਂ 46 ਦੌੜਾਂ, ਮਿਲਰ ਨਾਲ 79 ਦੌੜਾਂ ਦੀ ਸਾਂਝੇਦਾਰੀ | SA vs BAN

ਨਿਊਯਾਰਕ (ਏਜੰਸੀ)। T20 World Cup 2024 : ਦੇ 21ਵੇਂ ਮੈਚ ’ਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਜਿੱਤ ਲਈ 114 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਯਾਰਕ ਦੇ ਨਾਸਾਓ ਕਾਊਂਟੀ ਕ੍ਰਿਕੇਟ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ 20 ਓਵਰਾਂ ’ਚ 6 ਵਿਕਟਾਂ ’ਤੇ 113 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਨੇ 46 ਤੇ ਡੇਵਿਡ ਮਿਲਰ ਨੇ 29 ਦੌੜਾਂ ਬਣਾਈਆਂ। ਦੋਵਾਂ ਨੇ 5ਵੀਂ ਵਿਕਟ ਲਈ 79 ਗੇਂਦਾਂ ’ਤੇ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਕਵਿੰਟਨ ਡੀ ਕਾਕ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਰੀਜਾ ਹੈਂਡਰਿਕਸ ਅਤੇ ਟ੍ਰਿਸਟਨ ਸਟੱਬਸ ਜੀਰੋ ’ਤੇ ਆਊਟ ਹੋਏ। (SA vs BAN)

ਇਹ ਵੀ ਪੜ੍ਹੋ : SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ

ਤਨਜੀਮ ਹਸਨ ਸ਼ਾਕਿਬ ਨੇ 3, ਤਸਕੀਨ ਅਹਿਮਦ ਨੇ 2 ਵਿਕਟਾਂ ਲਈਆਂ। ਜਵਾਬ ’ਚ ਬੰਗਲਾਦੇਸ਼ ਨੇ ਇੱਕ ਓਵਰ ’ਚ ਆਪਣੀ ਇੱਕ ਵਿਕਟ ਗੁਆ ਕੇ 9 ਦੌੜਾਂ ਬਣਾ ਲਈਆਂ ਹਨ। ਤਨਜੀਦ ਹਸਨ 9 ਦੌੜਾਂ ਬਣਾ ਕੇ ਆਊਟ ਹੋਏ ਹਨ। ਉਨ੍ਹਾਂ ਦੀ ਵਿਕਟ ਮਾਰਕੋ ਯਾਨਸਨ ਨੇ ਲਈ ਹੈ। ਇਸ ਸਮੇਂ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਤੇ ਲਿਟਨ ਦਾਸ ਕ੍ਰੀਜ ’ਤੇ ਮੌਜ਼ੂਦ ਹਨ। ਜਵਾਬ ’ਚ ਬੰਗਲਾਦੇਸ਼ ਨੇ 2 ਓਵਰਾਂ ’ਚ ਇੱਕ ਵਿਕਟ ’ਤੇ 9 ਦੌੜਾਂ ਬਣਾ ਲਈਆਂ ਹਨ। ਕਪਤਾਨ ਨਜਮੁਲ ਹੁਸੈਨ ਸ਼ਾਂਤੋ ਅਤੇ ਲਿਟਨ ਦਾਸ ਕਰੀਜ ’ਤੇ ਹਨ। ਤੰਜੀਦ ਹਸਨ 9 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕਾਗਿਸੋ ਰਬਾਡਾ ਨੇ ਵਿਕਟਕੀਪਰ ਡੀ ਕਾਕ ਹੱਥੋਂ ਕੈਚ ਕਰਵਾਇਆ। (SA vs BAN)