ਮਾਤਾ ਉਰਮਿਲਾ ਦੇਵੀ ਦਿੜ੍ਹਬਾ ਨੇ ਖੱਟਿਆ ਸਰੀਰਦਾਨੀ ਹੋਣ ਦਾ ਜੱਸ

ਕਾਫ਼ਲੇ ਦੇ ਰੂਪ ਵਿੱਚ ਮਾਤਾ ਜੀ ਨੂੰ ਦਿੱਤੀ ਅੰਤਮ ਵਿਦਾਈ

ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ/ਪ੍ਰਵੀਨ ਗਰਗ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਰੀ ਉਮਰ ਮਾਨਵਤਾ ਭਲਾਈ ਦੇ ਕਾਰਜ ਕਰਦਿਆਂ ਮਾਤਾ ਉਰਮਿਲਾ ਇੰਸਾਂ (82) ਧਰਮਪਤਨੀ ਸੱਚਖੰਡ ਵਾਸੀ ਸ੍ਰੀ ਸੁੰਦਰ ਲਾਲ ਇੰਸਾਂ ਵਾਸੀ ਦਿੜ੍ਹਬਾ ਇਸ ਦੁਨੀਆਂ ਤੋਂ ਜਾਂਦੇ-ਜਾਂਦੇ ਵੀ ਸਰੀਰਦਾਨ ਦੀ ਸ਼ੋਭਾ ਖੱਟ ਗਏ ਭਾਰੀ ਕਾਫ਼ਲੇ ਦੇ ਰੂਪ ਵਿੱਚ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਮਾਤਾ ਉਰਮਿਲਾ ਦੇਵੀ ਇੰਸਾਂ 2 ਸਤੰਬਰ ਨੂੰ ਤੜਕੇ ਦੋ ਵਜ਼ੇ ਦੇ ਕਰੀਬ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਵਿਰਾਜੇ ਪਰਿਵਾਰ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮਾਤਾ ਜੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਹਿਮਾਲਿਆ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਦਾਨ ਕਰ ਦਿੱਤੀ

ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜ਼ਾਈ ਗੱਡੀ ਰਾਹੀਂ ਲਿਜਾਇਆ ਗਿਆ ਮਾਤਾ ਜੀ ਦੀ ਅੰਤਿਮ ਯਾਤਰਾ ਦੌਰਾਨ ਸਾਰੇ ਸ਼ਹਿਰ ‘ਚ ਸਰੀਰਦਾਨੀ ਉਰਮਿਲਾ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ ਮਾਤਾ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ 1981 ‘ਚ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਸਾਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਉਨ੍ਹਾਂ ਦੇ ਬੇਟੇ ਸੱਤਪਾਲ ਟੋਨੀ ਇੰਸਾਂ, ਜਤਿੰਦਰ ਇੰਸਾਂ, ਰਾਕੇਸ਼ ਇੰਸਾਂ, ਰਿੰਕੂ ਇੰਸਾਂ ਤੇ ਮੋਹਨ ਲਾਲ ਇੰਸਾਂ ਸਮੇਤ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਭਲਾਈ ਕਾਰਜਾਂ ‘ਚ ਜੁਟਿਆ ਹੋਇਆ ਹੈ ਖੁਦ ਮਾਤਾ ਜੀ ਨਾਮ ਚਰਚਾ ਘਰ, ਬਲਾਕ ਤੇ ਦਰਬਾਰ ‘ਚ ਵਧ-ਚੜ੍ਹ ਕੇ ਸੇਵਾ ਕਰਦੇ ਸਨ

ਸੱਤਪਾਲ ਟੋਨੀ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਦੇ ਕੰਮਾਂ ਤਹਿਤ ਮਾਤਾ ਜੀ ਨੇ ਆਪਣੇ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ ਇਸ ਸਮੇਂ 45 ਮੈਂਬਰ ਰਾਮਕਰਨ ਇੰਸਾਂ 45 ਮੈਂਬਰ, ਸਮੇਰ ਸਿੰਘ ਇੰਸਾਂ, ਜੋਗਾ ਸਿੰਘ ਇੰਸਾਂ ਮੂਣਕ, ਜਸਪਾਲ ਸਿੰਘ ਉੱਭਾਵਾਲ 25 ਮੈਂਬਰ, ਪ੍ਰੇਮ ਸਿੰਘ ਕੈਂਪਰ 25 ਮੈਂਬਰ, ਇੰਦਰਜੀਤ ਮੂਣਕ ਬਲਾਕ ਭੰਗੀਦਾਸ, ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਬੀਜੇਪੀ ਸੰਗਰੂਰ, ਕਰਨੈਲ ਸਿੰਘ ਇੰਸਾਂ, ਬਲਾਕ ਮਹਿਲਾ ਚੌਕ ਅਤੇ ਦਿੜ੍ਹਬਾ ਦੇ ਪੰਦਰਾਂ ਮੈਂਬਰ ਸੁਜਾਨ ਭੈਣਾਂ ਸੰਮਤੀਆਂ ਦੇ ਜ਼ਿੰਮੇਵਾਰ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਪਿੰਡਾਂ ਦੀ ਸਾਧ ਸੰਗਤ ਹਾਜਰ ਸੀ ।

ਮਾਤਾ ਜੀ ਦੇ ਲੜਕੇ ਸੱਤਪਾਲ ਟੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਤੋਂ ਨਾਮ ਦੀ ਅਨਮੋਲ ਦਾਤ 1981 ਵਿੱਚ ਸੰਗਰੂਰ ਸਤਿਸੰਗ ਤੇ ਪ੍ਰਾਪਤ ਕੀਤੀ ਸੀ ਮਾਤਾ ਜੀ ਨੇ ਸਾਰੇ ਪਰਿਵਾਰ ਨੂੰ ਨਾਮ ਦੀ ਅਨਮੋਲ ਦਾਤ ਦਿਵਾ  ਕੇ ਡੇਰਾ ਸੱਚਾ ਸੌਦਾ ਨਾਲ ਜੋੜਿਆ ਅੱਜ ਉਸ ਦਾ ਪਰਿਵਾਰ ਵੱਡੇ ਪੱਧਰ ਤੇ ਦਰਬਾਰ ਦੇ ਕੰਮਾਂ ਵਿਚ ਸੇਵਾ ਕਰਦਾ ਹੈ । ਮਾਤਾ ਜੀ ਦੇ ਦੋ ਬੇਟੇ ਦਰਬਾਰ ਵਿੱਚ ਸੱਤ ਬ੍ਰਹਮਚਾਰੀ  ਵੀ ਹਨ। ਅਤੇ ਬਾਕੀ ਪਰਿਵਾਰ ਬਲਾਕ ਦੇ ਨਾਮ ਚਰਚਾ ਘਰ ਵਿੱਚ ਸੇਵਾ ਕਰਦਾ ਹੈ।

ਮਾਤਾ ਜੀ ਨੇ ਮਾਨਵਤਾ ਭਲਾਈ ਦੀ ਸੇਵਾ ‘ਚ ਨਵੀਆਂ ਪੈੜਾਂ ਪਾਈਆਂ : ਰਾਮਕਰਨ ਇੰਸਾਂ

ਇਸ ਸਬੰਧੀ ਗੱਲਬਾਤ ਕਰਦਿਆਂ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਰਾਮਕਰਨ ਇੰਸਾਂ ਨੇ ਦੱਸਿਆ ਕਿ ਮਾਤਾ ਉਰਮਿਲਾ ਦੇਵੀ ਜੀ ਨੇ ਸਮੁੱਚੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ  ਸਮੁੱਚੇ ਪਰਿਵਾਰ ਨੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦੀ ਦਿਨ ਰਾਤ ਸੇਵਾ ਕੀਤੀ ਜਿਸਦਾ ਕੋਈ ਸਾਨੀ ਨਹੀਂ ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਜਿਉਂਦੇ ਜੀਅ ਮਾਨਵਤਾ ਦੀ ਸੇਵਾ ਹੀ ਨਹੀਂ ਕੀਤੀ ਸਗੋਂ ਮਰਨ ਤੋਂ ਬਾਅਦ ਵੀ ਆਪਣੀ ਇਹ ਮੁਹਿੰਮ ਨੂੰ ਜਾਰੀ ਰੱਖਿਆ ਉਨ੍ਹਾਂ ਦੇ ਇਸ ਕਾਰਜ ਨੂੰ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਮਾਤਾ ਜੀ ਦੀਆਂ ਇਨ੍ਹਾਂ ਪੈੜਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਮਹਿਸੂਸ ਕਰਨਗੀਆਂ

ਮੈਡੀਕਲ ਖੋਜ ਕਾਰਜਾਂ ਲਈ ਅਜਿਹੇ ਕਾਰਜ ਬਹੁਤ ਜ਼ਰੂਰੀ : ਬਬਲਾ

ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੇ ਫਾਰਮੇਸੀ ਅਫ਼ਸਰ ਸੁਖਵਿੰਦਰ ਬਬਲਾ ਭਿੰਡਰਾਂ ਨੇ ਦੱਸਿਆ ਕਿ ਮਾਤਾ ਉਰਮਿਲਾ ਦੇਵੀ ਜੀ ਵੱਲੋਂ ਕੀਤਾ ਗਿਆ ਸਰੀਰਦਾਨ ਬਹੁਤ ਵੱਡੀ ਸੇਵਾ ਹੈ, ਇਹ ਜਜ਼ਬਾ ਕਿਸੇ ਵਿਰਲੇ ਅੰਦਰ ਹੀ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਨਵੀਆਂ ਨਵੀਆਂ ਬਿਮਾਰੀਆਂ ਦੇ ਇਲਾਜ ਲਈ ਤੇ ਮੈਡੀਕਲ ਪੜ੍ਹਾਈ ਲਈ ਮ੍ਰਿਤਕ ਇਨਸਾਨ ਦਾ ਸਰੀਰ ਹੋਣਾ ਬਹੁਤ ਜ਼ਰੂਰੀ ਹੈ ਜਿਸ ਤੇ ਮੈਡੀਕਲ ਵਿਦਿਆਰਥੀ ਆਪਣੀ ਪੜ੍ਹਾਈ ਕਰਦੇ ਹਨ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਕੀਤਾ ਗਿਆ ਇਹ ਉਪਰਾਲਾ  ਬਹੁਤ ਹੀ ਮਾਣ ਵਾਲੀ ਗੱਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.