ਮਾਤਾ ਸਵਰਨਾ ਦੇਵੀ ਨੇ ਬਲਾਕ ਮਲੋਟ ਦੇ 26ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ

Body Donation Sachkahoon

ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ ਸਰੀਰਦਾਨ : ਪਤਵੰਤੇ

(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮਲੋਟ ਦੇ ਅਣਥੱਕ ਸੇਵਾਦਾਰ ਤੇ 15 ਮੈਂਬਰ ਜ਼ਿੰਮੇਵਾਰ ਰਮੇਸ਼ ਠਕਰਾਲ ਇੰਸਾਂ ਦੇ ਮਾਤਾ ਸ੍ਰੀਮਤੀ ਸਵਰਨਾ ਦੇਵੀ (81 ਸਾਲ) ਪਤਨੀ ਸੱਚਖੰਡ ਵਾਸੀ ਸ਼੍ਰੀ ਦੇਸ ਰਾਜ ਠਕਰਾਲ ਨਿਵਾਸੀ ਮੇਨ ਬਜ਼ਾਰ ਗਲੀ ਨੰ: 8 ਦੇ ਮਰਨ ਉਪਰੰਤ ਸ਼ੁੱਕਰਵਾਰ ਦੁਪਹਿਰ 2 ਵਜੇ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਜਿੱਥੇ ਧੀਆਂ ਤੇ ਨੂੰਹਾਂ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ ਉਥੇ ਭਾਰੀ ਗਿਣਤੀ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ, ਰਿਸ਼ਤੇਦਾਰਾਂ ਅਤੇ ਹੋਰ ਵੀ ਪਤਵੰਤਿਆਂ ਨੇ ਸ਼ਿਰਕਤ ਕਰਕੇ ਮਾਤਾ ਜੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

Body Donation Sachkahoon

ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿੱਥੇ ਗੱਡੀ ਨੂੰ ਫੁੱਲਾਂ ਨਾਲ ਸਜਾ ਕੇ ਮਾਤਾ ਸਵਰਨਾ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਅਤੇ ਸਥਾਨਕ ਐਡਵਰਡਗੰਜ ਗੈਸਟ ਹਾਊਸ ਵਿਖੇ ਭਾਰੀ ਗਿਣਤੀ ਵਿੱਚ ਸਾਧ-ਸੰਗਤ, ਰਿਸ਼ਤੇਦਾਰਾਂ ਅਤੇ ਪਤਵੰਤਿਆਂ ਨੇ ਨਮ ਅੱਖਾਂ ਨਾਲ ਮਾਤਾ ਜੀ ਦੀ ਮ੍ਰਿਤਕ ਦੇਹ ਦੂਨ ਇੰਸਟੀਚਿਊਟ ਆਫ਼ ਮੈਡੀਕਲ ਸਾਇਸ਼ਿਜ, ਪਿੰਡ ਸ਼ੰਕਰਪੁਰ, ਸਹਾਸਪੁਰ, ਤਹਿਸੀਲ ਵਿਕਾਸ ਨਗਰ, ਜ਼ਿਲ੍ਹਾ ਦੇਹਰਾਦੂਨ, ਉਤਰਾਖੰਡ ਲਈ ਰਵਾਨਾ ਕੀਤਾ।

ਇਸ ਮੌਕੇ ਨੈਸ਼ਨਲ 45 ਮੈਂਬਰ ਭੈਣ ਗੁਰਚਰਨ ਕੌਰ ਇੰਸਾਂ, 45 ਮੈਂਬਰ ਰਾਜਸਥਾਨ ਭੈਣ ਸੁਨੀਤਾ ਇੰਸਾਂ, 45 ਮੈਂਬਰ ਯੂਥ ਪੰਜਾਬ ਭੈਣ ਪੂਨਮ ਇੰਸਾਂ, 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਭੈਣ ਕਿਰਨ ਇੰਸਾਂ, ਭੈਣ ਸ਼ਾਂਤੀ ਇੰਸਾਂ, ਭੈਣ ਕਿਰਨ ਇੰਸਾਂ,45 ਮੈਂਬਰ ਹਰਿਆਣਾ ਭੈਣ ਬਾਲਾ ਇੰਸਾਂ, 45 ਮੈਂਬਰ ਪੰਜਾਬ ਯੂਥ ਰਾਹੁਲ ਇੰਸਾਂ ਅਤੇ ਸੁਖਦੀਪ ਇੰਸਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰ ਪੰਮੀ ਇੰਸਾਂ, ਨਵਦੀਪ ਇੰਸਾਂ, ਬਿੰਨੀ ਛਾਬੜਾ, ਨਜ਼ਦੀਕ ਰਿਸ਼ਤੇਦਾਰ ਪਵਨ ਬਾਘਲਾ, ਵਿਨੋਦ ਬਾਘਲਾ, ਕਸ਼ਮੀਰੀ ਲਾਲ ਬਾਘਲਾ, ਰਿੰਕੂ ਬਾਘਲਾ, ਬਿੰਟੂ ਬਾਘਲਾ, ਓਮ ਪ੍ਰਕਾਸ਼ ਬਾਘਲਾ, ਖਰੈਤੀ ਲਾਲ ਬਾਘਲਾ, ਰਜਿੰਦਰ ਬਾਘਲਾ, ਅਭਿਸ਼ੇਕ ਬਾਘਲਾ, ਦਵਿੰਦਰ ਮਨਚੰਦਾ ਸਰਸਾ, ਰਾਕੇਸ਼ ਪੁਰੀ ਸਰਸਾ, ਰਮਨ ਛਾਬੜਾ ਸਰਸਾ, ਨਰੇਸ਼ ਕੁਮਾਰ ਹਨੂੰਮਾਨਗੜ, ਰਮੇਸ਼ ਛਾਬੜਾ ਹਨੂੰਮਾਨਗੜ, ਮਨੋਹਰ ਲਾਲ ਕੋਟ ਈਸੇ ਖਾਂ, ਮਨੋਹਰ ਕੁਮਾਰ ਕੈਲਾ ਤੋਂ ਇਲਾਵਾ ਐਡਵਰਡਗੰਜ ਸੰਸਥਾ ਦੇ ਡਾਇਰੈਕਟਰ ਸ਼ਿਵ ਕੁਮਾਰ ਸ਼ਿਵਾ, ਸਮਾਜਸੇਵੀ ਸੰਜੀਵ ਅੱਛਰੇਜਾ, ਸ਼ੁਭਾਸ਼ ਗੂੰਬਰ, ਰਕੇਸ਼ ਗਰੋਵਰ।

ਇਸ ਮੌਕੇ ਬਲਾਕ ਮਲੋਟ ਦੇ ਜਿੰਮੇਵਾਰ ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਸੰਜੀਵ ਧਮੀਜਾ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਰੋਬਿਨ ਗਾਬਾ, ਵਿਜੈ ਤਿੰਨਾਂ ਇੰਸਾਂ, ਕਮਲ ਨਾਗਪਾਲ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਸ਼ਹਿਰੀ ਭੰਗੀਦਾਸ ਵਿਕਾਸ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣਾਂ ਦੀ ਜਿੰਮੇਵਾਰ ਭੈਣ ਕਾਨਤਾ ਸ਼ਰਮਾ ਇੰਸਾਂ, ਸੁਜਾਨ ਭੈਣਾਂ ਸੁਮਨ ਇੰਸਾਂ, ਵਿਜੈ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਜਿੰਮੇਵਾਰ ਭੈਣਾਂ ਰੀਟਾ ਇੰਸਾ, ਪ੍ਰਵੀਨ ਇੰਸਾਂ ਅਤੇ ਸੁਮਨ ਇੰਸਾਂ। ਸੇਵਾਦਾਰ ਸੁਨੀਲ ਬਿੱਟੂ ਇੰਸਾਂ, ਰਾਮ ਗੋਇਲ ਇੰਸਾਂ, ਸੁਰੇਸ਼ ਇੰਸਾਂ, ਸੌਰਵ ਇੰਸਾਂ, ਸੋਮ ਜਾਖੂ ਇੰਸਾਂ, ਪਿ੍ਰੰਸੀਪਲ ਚੰਦਰ ਮੋਹਣ ਸੁਥਾਰ, ਪਿ੍ਰੰਸੀਪਲ ਧਰਮਪਾਲ ਗੂੰਬਰ, ਪਿ੍ਰੰਸੀਪਲ ਗੁਲਸ਼ਨ ਅਰੋੜਾ, ਪਿ੍ਰੰਸੀਪਲ ਰਜਿੰਦਰ ਨਾਗਪਾਲ, ਚੰਦਰ ਮੋਹਣ ਸੇਠੀ ਇੰਸਾਂ, ਮੋਹਿਤ ਭੋਲਾ ਇੰਸਾਂ, ਮੋਨੂੰ ਇੰਸਾਂ, ਸੁਨੀਲ ਇੰਸਾਂ, ਰਿੰਕੂ ਛਾਬੜਾ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਸ਼ੰਕਰ ਇੰਸਾਂ, ਗਗਨ ਸੇਠੀ ਇੰਸਾਂ, ਜੁਬਿਨ ਛਾਬੜਾ ਇੰਸਾਂ, ਸੰਜੂ ਇੰਸਾਂ, ਅਰਪਨ ਇੰਸਾਂ, ਵਿੱਕੀ ਸੋਨੀ ਇੰਸਾਂ, ਦੀਪਕ ਇੰਸਾਂ ਝੋਰੜ, ਸੁਨੀਲ ਇੰਸਾਂ ਤੇ ਸੁਰਿੰਦਰ ਜੱਸਲ ਇੰਸਾਂ ਤੋਂ ਇਲਾਵਾ ਬਲਾਕ ਮਲੋਟ, ਲੰਬੀ ਅਤੇ ਕਬਰਵਾਲਾ ਦੇ ਜ਼ਿੰਮੇਵਾਰ ਵੀ ਮੌਜ਼ੂਦ ਸਨ।

ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ : ਸੰਜੀਵ ਅਗਰਵਾਲ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੁਆਰਾ ਜੋ ਮਰਨ ਉਪਰੰਤ ਸਰੀਰਦਾਨ ਕੀਤੇ ਜਾ ਰਹੇ ਹਨ ਉਹ ਮੈਡੀਕਲ ਦੀ ਪੜਾਈ ਕਰਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜਿਸ ਨਾਲ ਕਈ ਨਵੀਆਂ ਮੈਡੀਕਲ ਖੋਜਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰੀਰਦਾਨ ਅਨਮੋਲ ਦਾਨ ਹੈ ਅਤੇ ਇਹ ਦਾਨ ਪੈਸਿਆਂ ਨਾਲ ਵੀ ਸੰਭਵ ਨਹੀਂ ਹੈ ਅਤੇ ਇਸ ਦਾਨ ਦਾ ਫਲ ਪਰਿਵਾਰ ਦੀਆਂ ਕੁਲਾਂ ਨੂੰ ਵੀ ਮਿਲਦਾ ਹੈ। ਪੂਜਨੀਕ ਗੁਰੂ ਜੀ ਦਾ ਵੀ ਸ਼ੁਕਰਾਨਾ ਜਿਨ੍ਹਾਂ ਨੇ ਮਰਨ ਉਪਰੰਤ ਸਰੀਰਦਾਨ ਕਰਨ ਦੀ ਮੁਹਿੰਮ ਚਲਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here