Welfare Work: ਮਾਤਾ ਸੁਖਦੇਵ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Welfare Work
Welfare Work: ਮਾਤਾ ਸੁਖਦੇਵ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਬਲਾਕ ਚਿਬੜਾਂ ਵਾਲੀ ਦੇ 29ਵੇਂ ਅਤੇ ਪਿੰਡ ਉੜਾਂਗ ਦੇ ਪਹਿਲੇ ਸਰੀਰ ਦਾਨੀ ਹੋਣ ਦਾ ਮਾਣ ਹਾਸਿਲ ਕੀਤਾ | Welfare Work

Welfare Work: ਚਿੱਬੜਾ ਵਾਲੀ (ਰਾਜ ਕੁਮਾਰ ਚੁੱਘ)। ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਪਿੰਡ ਉੜਾਂਗ ਦੇ ਮਾਤਾ ਸੁਖਦੇਵ ਕੌਰ ਇੰਸਾਂ ਧਰਮ ਪਤਨੀ ਪ੍ਰੇਮੀ ਦਰਸ਼ਨ ਸਿੰਘ ਇੰਸਾਂ ਜਿਨਾਂ ਨੂੰ ਬਲਾਕ ਚਿਬੜਾਂ ਵਾਲੀ ਦੇ 29 ਵੇਂ ਅਤੇ ਪਿੰਡ ਉੜਾਂਗ ਦੇ ਪਹਿਲੇ ਸਰੀਰ ਦਾਨੀ ਹੋਣ ਦਾ ਮਾਣ ਹਾਸਿਲ ਹੋਇਆ। ਮਾਤਾ ਸੁਖਦੇਵ ਕੌਰ ਇੰਸਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤੀ। ਮਾਤਾ ਸੁਖਦੇਵ ਕੌਰ ਇੰਸਾ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆ ਬੇਟੀਆਂ ਅਤੇ ਨੂੰਹਾਂ ਵੱਲੋਂ ਅਰਥੀ ਨੂੰ ਮੋਢਾ ਦਿੰਦੇ ਹੋਏ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਭੇਜਣ ਵਾਸਤੇ ਐਬੂਲੈਂਸ ਤੱਕ ਲਿਆਂਦਾ ਗਿਆ ।

ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਿੰਗਾਰੀ ਹੋਈ ਗੱਡੀ ਵਿੱਚ ਰੱਖ ਕੇ ਪਿੰਡ ਉੜਾਂਗ ਦੀਆਂ ਗਲੀਆਂ ਵਿੱਚ ਮਾਤਾ ਸੁਖਦੇਵ ਕੌਰ ਇੰਸਾ ਅਮਰ ਰਹੇ , ਅਮਰ ਰਹੇ , ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਆਕਾਸ਼ ਗੁੰਜਾਊ ਨਾਆਰੇ ਲਗਾਉਂਦੇ ਹੋਏ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਗੌਤਮ ਬੁੱਧ ਚਿਕਿਤਸਾ ਮਹਾਵਿਦਿਆਲਿਆ ਝਜਰਾ ਐਨ ਐਚ 72 ਚਕਰਾਤਾ ਰੋਡ ਦੇਹਰਾਦੂਨ ਲਈ ਰਵਾਨਾ ਕੀਤਾ।

ਇਹ ਵੀ ਪੜ੍ਹੋ: Help Accident Victims: ਸੜਕ ਹਾਦਸੇ ’ਚ ਜ਼ਖਮੀ ਔਰਤ ਨੂੰ ਡੇਰਾ ਪ੍ਰੇਮੀ ਨੇ ਪਹੁੰਚਾਇਆ ਹਸਪਤਾਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਸੁਖਦੇਵ ਕੌਰ ਇੰਸਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਹਨਾਂ ਦਾ ਦੇਹਾਂਤ ਹੋਣ ’ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬੇਟੇ ਮੰਗਲਦੀਪ ਸਿੰਘ ਇੰਸਾਂ ਅਤੇ ਖੁਸ਼ਦੀਪ ਸਿੰਘ ਇੰਸਾਂ ਨੇ ਆਪਣੀ ਮਾਤਾ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤਾ।

Body donation
Body donation

ਸਰੀਰਦਾਨ ਕਰਨਾ ਇਹ ਹਰ ਇੱਕ ਕਿਸੇ ਦੇ ਵੱਸ ਦੀ ਗੱਲ ਨਹੀਂ: 85 ਮੈਂਬਰ ਨੱਥਾ ਸਿੰਘ

ਸਰੀਰਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ 85 ਮੈਂਬਰ ਨੱਥਾ ਸਿੰਘ ਨੇ ਦੱਸਿਆ ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਸਾਧ -ਸੰਗਤ ਪੂਜਨੀਕ ਗੁਰੂ ਜੀ ਦੇ ਪਾਵਨ ਬਚਨ ‘ਸਰੀਰ ਦਾਨ ਮਹਾਦਾਨ’ ’ਤੇ ਅਮਲ ਕਮਾਉਂਦੇ ਹੋਏ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਿਕ ਮੈਂਬਰ ਦੇ ਦੇਹਾਂਤ ਹੋ ਜਾਣ ’ਤੇ ਉਸਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਉਸਦੀ ਦੇਹ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੰਦੇ ਹਨ ਜਿੱਥੇ ਕਿ ਵੱਡੀ ਗਿਣਤੀ ਵਿੱਚ ਡਾਕਟਰ ਦੀ ਪੜ੍ਹਾਈ ਕਰ ਰਹੇ ਨਵੇਂ ਬੱਚਿਆਂ ਵੱਲੋਂ ਵੱਖ-ਵੱਖ ਬਿਮਾਰੀਆਂ ’ਤੇ ਖੋਜਾਂ ਕੀਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਰੀਰਦਾਨ ਕਰਨਾ ਇਹ ਹਰ ਇੱਕ ਕਿਸੇ ਦੇ ਵੱਸ ਦੀ ਗੱਲ ਨਹੀਂ ਸਰੀਰ ਦਾਨ ਕਰਨ ਵਾਸਤੇ ਬਹੁਤ ਵੱਡੀ ਜਿਗਰੇ ਦੀ ਲੋੜ ਹੁੰਦੀ ਹੈ। ਅਜਿਹਾ ਸਿਰਫ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੈ ਅਤੇ ਜੋ ਉਹਨਾਂ ਦੀ ਪ੍ਰੇਰਨਾ ਸਦਕਾ ਇਹ ਸਰੀਰ ਦਾਨ ਮਾਨਵਤਾ ਭਲਾਈ ਲਈ ਵਰਦਾਨ ਸਾਬਿਤ ਹੋ ਰਹੇ ਹਨ। Welfare Work

ਇਸ ਮੌਕੇ ਸੁਖਦੇਵ ਸਿੰਘ ਇੰਸਾਂ 85 ਮੈਬਰ ਅਤੇ 85 ਮੈਂਬਰ ਭੈਣ ਮਨਦੀਪ ਕੌਰ ਇੰਸਾ , ਜੀਵਨ ਜੋਤ ਕੌਰ ਇੰਸਾ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਗੁਰਰਾਜ ਸਿੰਘ ਇੰਸਾ ਪੇ੍ਮੀ ਚਿਮਨ ਲਾਲ ਇੰਸਾਂ , ਪ੍ਰੇਮੀ ਗੁਰਿੰਦਰ ਸਿੰਘ ਇੰਸਾਂ , ਪ੍ਰੇਮੀ ਸੇਵਕ ਹਰਵਿੰਦਰ ਸਿੰਘ ਇੰਸਾਂ, ਪ੍ਰੇਮੀ ਸੇਵਕ ਮਹੋਨ ਸਿੰਘ ਇੰਸਾਂ ਪ੍ਰੇਮੀ ਅੰਗਰੇਜ਼ ਸਿੰਘ ਇੰਸਾਂ , ਪ੍ਰੇਮੀ ਸੇਵਕ ਮੋਨੂੰ ਇੰਸਾ , ਕੈਪਟਨ ਅਮਰਜੀਤ ਸਿੰਘ ਇੰਸਾ ਪ੍ਰੇਮੀ ਰਾਜਪਾਲ ਸਿੰਘ ਇੰਸਾ , ਪ੍ਰੇਮੀ ਬਾਜ਼ ਸਿੰਘ ਇੰਸਾਂ, ਪ੍ਰੇਮੀ ਗੁਰਵਿੰਦਰ ਸਿੰਘ ਇੰਸਾ ਐਮ ਐਸ ਜੀ ਆਈ ਟੀ ਵਿੰਗ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਤੇ ਸਾਕ ਸਬੰਧੀ ਰਿਸ਼ਤੇਦਾਰਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਦਰਸ਼ਨ ਸਿੰਘ ਇੰਸਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।