
ਅਜੀਮਗੜ (ਅਬੋਹਰ) ਵਿਖੇ ਹੋਇਆ ਮੈਡੀਕਲ ਖੋਜਾਂ ਲਈ ਸਰੀਰਦਾਨ (Body Donation)
- ਅਬੋਹਰ ਵਿੱਚ ਹੋਇਆ 29 ਵਾਂ ਸਰੀਰਦਾਨ
(ਰਜਨੀਸ਼ ਰਵੀ) ਫਾਜ਼ਿਲਕਾ। ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿਤਰ ਸਿਖਿਆਵਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਮਨਵਤਾ ਭਲਾਈ ਕਾਰਜਾਂ ਦੀ ਕੜੀ ਤਹਿਤ ਮੈਡੀਕਲ ਖੋਜਾਂ ਲਈ ਮਰਨ ਉਪਰੰਤ ਸਰੀਰਦਾਨ ਵੀ ਕੀਤੇ ਜਾ ਰਹੇ ਹਨ । ਇਸ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਅਜੀਮਗੜ (ਅਬੋਹਰ) ਵਿਖੇ ਮੈਡੀਕਲ ਖੋਜਾਂ ਲਈ ਸਰੀਰਦਾਨ (Body Donation) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ 85 ਮੈਂਬਰਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਮਨੀ ਦੇਵੀ ਰਾਣੀ ਪਤਨੀ ਰਾਜਾ ਰਾਮ ਦੇ ਦੇਹਾਂਤ ਤੋਂ ਬਆਦ ਮ੍ਰਿਤਕ ਦੀ ਅੰਤਿਮ ਇੰਛਾ ਮੁਤਾਬਿਕ ਉਸਦੇ ਪਰਿਵਾਰ ਵੱਲੋਂ ਸਰੀਰਦਾਨ ਕੀਤਾ ਗਿਆ ।



85 ਮੈਂਬਰ ਨੇ ਦੱਸਿਆ ਕਿ ਦੇਵੀ ਰਾਣੀ ਪਤਨੀ ਰਾਜਾ ਰਾਮ ਦੇ ਨਿਵਾਸੀ ਨੇੜੇ ਮਹਾਵੀਰ ਪਬਲਿਕ ਸਕੂਲ ਅਜੀਮਗੜ, ਅਬੋਹਰ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੈ ਅਤੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਤੋਂ ਪ੍ਰਭਾਵਿਤ ਹੋ ਕੇ ਮਾਤਾ ਜੀ ਨੇ ਆਪਣੇ ਜੀਵਨ ਦੌਰਾਨ ਇਹ ਪ੍ਰਣ ਲਿਆ ਸੀ ਕਿ ਉਨ੍ਹਾਂ ਦੀ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜ ਲਈ ਦਾਨ ਕੀਤਾ ਜਾਵੇ। ਇਸ ਲਈ, ਉਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ, ਸਾਰੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਉਸਦੀ ਮ੍ਰਿਤਕ ਦੇਹ ਨੂੰ ਵੈਂਕਟੇਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਗਜਰੌਲਾ ਜ਼ਿਲ੍ਹਾ ਅੰਮ੍ਰਿਤਾ (ਯੂ.ਪੀ.) ਮੈਡੀਕਲ ਖੋਜ ਲਈ ਦਾਨ ਕੀਤਾ ਗਿਆ ਅਤੇ ਅਬੋਹਰ ਵਿੱਚ ਹੋਇਆ 29 ਵਾਂ ਸਰੀਰਦਾਨ ਹੈ। (Body Donation)
ਇਹ ਵੀ ਪੜ੍ਹੋ : ਹਿਮਾਚਲ ‘ਚ ਡੂੰਘੀ ਖਾਈ ‘ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
ਇਸ ਤੋਂ ਪਹਿਲਾ ਅੰਤਿਮ ਯਾਤਰਾ ਫੁੱਲਾਂ ਨਾਲ ਸਜਾਈ ਐਂਬੂਲੈਂਸ ਗੱਡੀ ਨੂੰ ਘਰ ਤੋਂ ਮੈਡੀਕਲ ਕਾਲਜ ਵੱਲ ਰਾਵਨਾ ਕਰਨ ਮੌਕੇ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ। ਜੋ ਕਾਫਲੇ ਦੇ ਰੂਪ ਵਿੱਚ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਹੁੰਦੀ ਹੋਈ ਮੈਡੀਕਲ ਕਾਲਜ ਲਈ ਰਾਵਨਾ ਹੋਏ ਇਸ ਦੌਰਾਨ ਸਚਖੰਡ ਵਾਸੀ ਮਾਤਾ ਮਨੀ ਰਾਣੀ ਅਮਰ ਰਹੇ ਨਾਅਰਿਆਂ ਨਾਲ ਅਕਾਸ਼ ਗੂੰਜਾ ਦਿੱਤਾ । ਇਸ ਮੌਕੇ ਮਾਤਾ ਜੀ ਦੇ ਪੁੱਤਰ ਸੰਦੀਪ ਕੁਮਾਰ ਅਤੇ ਪਰਵਾਰਿਕ ਮੈਬਰ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕ ,ਰਮੇਸ਼ ਇੰਸਾਂ, ਵਿਜੇ ਕੁਮਾਰ, ਬਲਾਕ ਪ੍ਰੇਮੀ ਸੇਵਕ ਸਚਿਨ ਇੰਸਾਂ, ਭਾਰਤ ਭੂਸ਼ਣ, ਮਦਨ ਲਾਲ ਇੰਸਾਂ 15 ਮੈਬਰ 85 ਮੈਂਬਰ ਗੁਰਚਰਨ ਸਿੰਘ, ਕ੍ਰਿਸ਼ਨ ਲਾਲ, ਦੁਲੀ ਚੰਦ, ਨਿਰਮਲਾ ਇੰਸਾਂ ਅਤੇ ਰੇਣੂ ਇੰਸਾਂ ਹਾਜ਼ਰ ਸਨ ।