ਮਾਤਾ ਗੁਰਦੇਵ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ

Mata Gurdev Kaur, Ines Donation, Medical, Research

ਪੱਕਾ ਕਲਾਂ, (ਪੁਸ਼ਪਿੰਦਰ ਸਿੰਘ/ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤੇ ਅਮਲ ਕਰਦਿਆਂ ਬਲਾਕ ਰਾਮਾਂ-ਨਸੀਬਪੁਰਾ ਦੇ ਪਿੰਡ ਨਸੀਬਪੁਰਾ ਦੀ ਵਾਸੀ ਮਾਤਾ ਗੁਰਦੇਵ ਕੌਰ ਇੰਸਾਂ (80) ਪਤਨੀ ਮਹਿੰਦਰ ਸਿੰਘ ਦੇ  ਦੇਹਾਂਤ ਤੋਂ ਬਾਦ ਉਨਾਂ ਵਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਜਿਸ ਨੂੰ ਬਲਾਕ ਦੇ ਵੱਖ-ਵੱਖ ਪਿੰਡਾਂ ‘ਚੋ ਵੱਡੀ ਗਿਣਤੀ ਵਿੱਚ ਸਾਧ-ਸੰਗਤ,ਪਿੰਡ ਵਾਸੀਆਂ , ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਪੁੱਜ ਕੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਪਿੰਡ ਦੀਆਂ ਗਲੀਆਂ ਚੋਂ ਹੁੰਦੇ ਹੋਏ ਮੇਨ ਸੜਕ ਤੱਕ ਮਾਤਾ ਗੁਰਦੇਵ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਮਾਤਾ ਦੇ ਬੇਟੇ ਸੁਖਦੇਵ ਸਿਘ, ਗੁਲਾਬ ਸਿੰਘ, ਪੰਮਾ ਸਿੰਘ ਭੈਣ ਗੋਲੋ ਨੇ ਦੱਸਿਆ ਕਿ ਮਾਤਾ ਦੀ ਇਛਾ ਅਨੁਸਾਰ ਉਨ੍ਹਾਂ ਦਾ ਸਰੀਰ ਖਾਲਸਾ ਮੈਡੀਕਲ ਕਾਲਜ ਨੰਗਲ ਕਲਾਂ ਜਿਲ੍ਹਾ ਮਾਨਸਾ ਨੂੰ ਦਾਨ ਕੀਤਾ ਗਿਆ ਹੈ। ਖਾਲਸਾ ਮੈਡਕਲ ਕਾਲਜ ਤੋਂ ਪਹੁੰਚੇ ਡਾ. ਮੈਡਮ ਵੀਰਪਾਲ ਕੌਰ ਚੇਅਰਪਰਸਨ, ਡਾ.ਮਨੀਸ਼, ਡਾ. ਕੁਲਦੀਪ ਸਿੰਘ ਨੇ ਕਿ ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ। ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਨਾਲ ਮੈਡੀਕਲ ਲਾਈਨ ਵਿੱਚ ਸਿਖਿਆਰਥੀਆਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਪੂਜਨੀਕ ਗੁਰੂ ਜੀ ਦੇ ਰਿਣੀ ਰਹਿਣਗੇ ਜਿਨ੍ਹਾਂ ਨੇ ਸਾਇੰਸ ਨੂੰ ਅੱਗੇ ਵਧਣ ਲਈ ਭਰਪੂਰ ਯੋਗਦਾਨ ਪਾਇਆ ਹੈ। ਇਸ ਮੌਕੇ 15 ਮੈਂਬਰ ਗੁਰਪ੍ਰੀਤ ਸਿੰਘ ਇੰਸਾਂ ਗਿਆਨਾ, ਪਵਨ ਇੰਸਾਂ ਰਾਮਾਂ, 15 ਮੈਂਬਰ ਜਸਕਰਨ ਸਿੰਘ ਇੰਸਾਂ, ਸੇਵਾ ਸੰਮਤੀ ਦੇ ਜਗਦੇਵ ਸਿੰਘ ਇੰਸਾਂ, ਭੰਗੀਦਾਸ ਹਰਬੰਸ ਸਿੰਘ ਇੰਸਾਂ,ਨਸੀਬ ਸਿੰਘ ਇੰਸਾਂ, ਪਿੰਡ ਵਾਸੀ ਅਤੇ ਰਿਸ਼ਤੇਦਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here