Body Donation: ਜਾਂਦੇ-ਜਾਂਦੇ ਵੀ ਮਾਤਾ ਬਬਲੀ ਕੌਰ ਇੰਸਾਂ ਕਰ ਗਏ ਇਨਸਾਨੀਅਤ ਲਈ ਵੱਡਾ ਕਾਰਜ

Body-Donation
Body Donation: ਜਾਂਦੇ-ਜਾਂਦੇ ਵੀ ਮਾਤਾ ਬਬਲੀ ਕੌਰ ਇੰਸਾਂ ਕਰ ਗਏ ਇਨਸਾਨੀਅਤ ਲਈ ਵੱਡਾ ਕਾਰਜ

Body Donation: (ਮਨੋਜ ਗੋਇਲ) ਮਵੀਕਲਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਬਲੀ ਕੌਰ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਜਾਣਕਾਰੀ ਅਨੁਸਾਰ ਅੱਜ ਬਬਲੀ ਕੌਰ ਇੰਸਾਂ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਹੇ ਸਨ ਅੱਜ ਅਚਾਨਕ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ, ਜਿਨ੍ਹਾਂ ਨੇ ਜਿਉਂਦੇ ਜੀਅ ਆਪਣੀ ਪੂਰੀ ਜਿੰਦਗੀ ਮਾਨਵਤਾ ਦੇ ਲੇਖੇ ਵਿੱਚ ਲਾਈ ਹੋਈ ਸੀ ਅਤੇ ਦੇਹਾਂਤ ਉਪਰਾਂਤ ਵੀ ਨੇਤਰਦਾਨ ਅਤੇ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ। ਬਬਲੀ ਕੌਰ ਇੰਸਾਂ (55) ਪਤਨੀ ਮੰਗਤ ਰਾਮ ਵਾਸੀ ਭੇਡਪੁਰੀ ਬਲਾਕ ਮਵੀਕਲਾਂ ਦੇ ਦੇਹਾਂਤ ਉਪਰੰਤ ਅੱਜ ਪਰਿਵਾਰਿਕ ਮੈਂਬਰਾਂ ਨੇ ਆਪਣੀ ਮਾਤਾ ਦੀਆਂ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨਾਂ ਦੀਆਂ ਅੱਖਾਂ ਅਤੇ ਸਰੀਰਦਾਨ ਕੀਤਾ ਜੋ ਕਿ ਆਪਣੇ ਆਪ ਵਿੱਚ ਇਕ ਬਹੁਤ ਵੱਡੀ ਮਿਸਾਲ ਹੈ।

Body-Donation
ਮਾਤਾ ਬਬਲੀ ਇੰਸਾਂ ਦੀ ਅਰਥੀ ਨੂੰ ਮੋਢਾ ਦਿੰਦਿਆਂ ਧੀਆਂ।

ਇਹ ਵੀ ਪੜ੍ਹੋ: ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਨੂੰ ਡੇਰਾ ਸੱਚਾ ਸੌਦਾ ਨੇ ਵੰਡੀ ਰਾਹਤ ਸਮੱਗਰੀ

ਮਾਤਾ ਬਬਲੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਪੁਲਾਂ ਨਾਲ ਸਿੰਗਰੀ ਗੱਡੀ ’ਚ ਰੱਖ ਕੇ ਕਾਫਲੇ ਦੇ ਰੂਪ ’ਚ ਵਿਦਾਇਗੀ ਦਿੱਤੀ ਗਈ ਅਤੇ ਇਸ ਮੌਕੇ ਉੱਚੀ-ਉੱਚੀ ਨਾਅਰੇ ਮਾਤਾ ਬਬਲੀ ਜੀ ਇੰਸਾ ਤੇਰਾ ਨਾਮ ਰਹੇਗਾ ਜਬ ਤੱਕ ਸੂਰਜ ਚਾਂਦ ਰਹੇਗਾ, ਮਾਤਾ ਬਬਲੀ ਇੰਸਾ ਅਮਰ ਰਹੇ ਅਮਰ ਰਹੇ ਦੇ ਨਾਅਰੇ ਆਕਾਸ਼ ਵਿੱਚ ਗੂੰਜੇ। ਇਸ ਮੌਕੇ ਮਾਤਾ ਬਬਲੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਦਿੱਤਾ। ਸੱਚੇ ਨਿਮਰ ਸੇਵਾਦਾਰ ਅਮਰੀਕ ਸਿੰਘ ਇੰਸਾਂ, ਧੰਨ ਸਿੰਘ ਇੰਸਾਂ, ਭੈਣ ਹਰਜੀਤ ਕੌਰ ਇੰਸਾਂ ਵੱਲੋਂ ਹਰੀ ਝੰਡੀ ਦਿੱਤੀ ਗਈ। ਜਿਸ ਤੋਂ ਬਾਅਦ ਐਂਬੂਲੈਂਸ ਦੁਆਰਾ ਮਾਤਾ ਬਬਲੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਕੈਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਹੋਸਪਿਟਲ ਆਈ ਆਈ ਐਮ ਰੋਡ ਗਾਈਲਾ ਲਖਨਊ ਯੂਪੀ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਮਨਦੀਪ ਸਿੰਘ, ਜੱਸਾ ਸਿੰਘ ਤੋਂ ਇਲਾਵਾ ਹੋਰ ਜਿੰਮੇਵਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। Body Donation