ਮਾਸਟਰ ਰਾਜੇਸ਼ ਕੁਮਾਰ ਨੇ ਕਿਸਾਨੀ ਅੰਦੋਲਨ ਦੀ ਹਮਾਇਤ ’ਚ ਵਾਪਸ ਕੀਤਾ ਰਾਸ਼ਟਰੀ ਐਵਾਰਡ

ਕੇਂਦਰ ਦੀ ਸਰਕਾਰ ਮੁਲਾਜ਼ਮ, ਵਪਾਰੀ ਤੇ ਮਜ਼ਦੂਰ ਵਿਰੋਧੀ

ਅਮਲੋਹ, (ਅਨਿਲ ਲੁਟਾਵਾ)। ਬਲਾਕ ਅਮਲੋਹ ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ ਭਾਂਬਰੀ ਸਕੂਲ ’ਚ ਤਇਨਾਤ ਮਾਸਟਰ ਰਾਜੇਸ਼ ਕੁਮਾਰ ਨੂੰ ਮਰਦਮਸ਼ੁਮਾਰੀ 2011 ਦੌਰਾਨ ਅਸਧਾਰਨ ਉਤਸ਼ਾਹ ਤੇ ਉੱਚ ਕੋਟੀ ਦੀਆਂ ਸੇਵਾਵਾਂ ਦੇਣ ਹਿੱਤ 24 /9/ 2014 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਰਾਸ਼ਟਰੀ ਐਵਾਰਡ ( ਸਿਲਵਰ ਮੈਡਲ ) ਨਾਲ ਸਨਮਾਨਿਤ ਕੀਤਾ ਸੀ । ਇਹ ਐਵਾਰਡ ਮਾ. ਰਾਜੇਸ਼ ਕੁਮਾਰ ਨੇ ਅੱਜ ਐੱਸ.ਡੀ.ਐਮ ਅਮਲੋਹ ਅਨੰਦ ਸਾਗਰ ਸ਼ਰਮਾ ਨੂੰ ਰਾਸ਼ਟਰਪਤੀ ਨਾਮ ’ਤੇ ਵਾਪਸ ਕਰ ਦਿੱਤਾ ਹੈ । ਇਸ ਮੌਕੇ ਮਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸਬੰਧਿਤ ਬਣਾਏ ਗਏ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਦਿੱਤਾ ਗਿਆ ਹੈ ਨਾ ਕਿ ਇਹ ਫ਼ੈਸਲਾ ਕਿਸੇ ਵੀ ਰਾਜਸੀ ਪਾਰਟੀ ਦੇ ਹੱਕ ਜਾਂ ਵਿਰੋਧ ’ਚ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆ ਮੰਗਾਂ ਪ੍ਰਤੀ ਕੋਈ ਧਿਆਨ ਨਾ ਦੇ ਕੇ ਅਪਣਾਈ ਬੇਰੁਖ਼ੀ ਕਾਰਨ ਸਨਮਾਨ ਵਾਪਸ ਕਰਨ ਤੋਂ ਬਿਨ੍ਹਾਂ ਕੋਈ ਹੋਰ ਚਾਰਾ ਨਹੀਂ ਬਚਿਆ, ਕਿਸਾਨਾਂ ਦਾ ਬਣਦਾ ਸਨਮਾਨ ਹੀ ਮੇਰਾ ਅਸਲੀ ਸਨਮਾਨ ਹੋਵੇਗਾ।

ਮਾ. ਰਾਜੇਸ਼ ਕੁਮਾਰ ਵੱਲੋਂ ਵੱਡੀ ਗਿਣਤੀ ਜੱਥੇਬੰਦੀਆਂ ਨਾਲ ਐੱਸ.ਡੀ.ਐਮ ਦਫ਼ਤਰ ’ਚ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਨੂੰ ਦਿੱਤਾ ਗਿਆ । ਇਸ ਮੌਕੇ ਪ੍ਰਧਾਨ ਜਗਮੀਤ ਸਿੰਘ ਸਹੋਤਾ, ਡਾ. ਕਰਨੈਲ ਸਿੰਘ, ਦਰਸ਼ਨ ਸਿੰਘ ਬੱਬੀ , ਦਰਸ਼ਨ ਸਿੰਘ ਚੀਮਾ , ਸਰਪੰਚ ਹਰਿੰਦਰ ਸਿੰਘ ਸੇਖੋਂ , ਸੁਖਵਿੰਦਰ ਸਿੰਘ ਸੋਟੀਂ, ਬਲਕਾਰ ਸਿੰਘ ਪਟਵਾਰੀ ਤੇ ਟੀਚਰ ਯੂਨੀਅਨ, ਕਿਸਾਨ ਯੂਨੀਅਨ ਤੋਂ ਇਲਾਵਾ ਜਾਗਦਾ ਸਮਾਜ ਕਲੱਬ ਦੇ ਮੈਂਬਰ ਤੇ ਆਗੂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.