ਸ਼੍ਰੀਨਗਰ ਦੀ ਨਿਜੀਨ ਝੀਲ ‘ਚ ਲੱਗੀ ਭਿਆਨਕ ਅੱਗ, ਕਈ ਹਾਊਸਬੋਟਾਂ ਸੜ ਕੇ ਸੁਆਹ

Fire in Srinagar Nigeen Lake Sachkahoon

ਸ਼੍ਰੀਨਗਰ ਦੀ ਨਿਜੀਨ ਝੀਲ ‘ਚ ਲੱਗੀ ਭਿਆਨਕ ਅੱਗ, ਕਈ ਹਾਊਸਬੋਟਾਂ ਸੜ ਕੇ ਸੁਆਹ

ਸ਼੍ਰੀਨਗਰ। ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੀ ਨਿਜੀਨ ਝੀਲ ‘ਚ ਸੋਮਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਕਈ ਹਾਊਸਬੋਟਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਕਾਰਨ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਇੱਕ ਹਾਊਸਬੋਟ ਨੂੰ ਅੱਗ ਲੱਗ ਗਈ ਅਤੇ ਲਾਈਨ ਵਿੱਚ ਲੱਗੀਆਂ ਹਾਊਸਬੋਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਹਿਲਾਂ ਤਾਂ ਸਥਾਨਕ ਲੋਕਾਂ ਅਤੇ ਪੁਲਿਸ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਅੱਗ ਨੇ ਹਾਊਸਬੋਟ ਨੂੰ ਨੁਕਸਾਨ ਪਹੁੰਚਾਇਆ। ਕਰੀਬ 2.27 ਵਜੇ ਅੱਗ ਬੁਝਾਉਣ ਲਈ ਆਸ-ਪਾਸ ਦੇ ਫਾਇਰ ਸਟੇਸ਼ਨਾਂ ਤੋਂ 6 ਫਾਇਰ ਸਟੇਸ਼ਨਾਂ ਤੋਂ ਮੌਕੇ ’ਤੇ ਪਹੁੰਚ ਗਈਆ। ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here