ਫਾਇਰ ਬ੍ਰਿਗੇਡ ਦਾ ਦੇਰੀ ਨਾਲ ਪਹੁੰਚਣਾ ਬਣਿਆ ਚਰਚਾ ਦਾ ਵਿਸ਼ਾ
Lehragaga Shop Fire-: (ਰਾਜ ਸਿੰਗਲਾ) ਲਹਿਰਾਗਾਗਾ। ਲਹਿਰਾਗਾਗਾ ਦੇ ਮੇਨ ਬਾਜਾਰ ਵਿੱਚ ਤੜਕਸਾਰ ਸ਼ਿਵ ਜਰਨਲ ਸਟੋਰ ਬਸਾਤੀ ਦੀ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਉਸ ਸਮੇਂ ਤੱਕ ਸਾਰੀ ਦੁਕਾਨ ਸੜ ਕੇ ਸਵਾਹ ਹੋ ਚੁੱਕੀ ਸੀ। ਅੱਗ ਦੀਆਂ ਲਪਟਾਂ ਜਿਆਦਾ ਹੋਣ ਕਰਕੇ ਅੱਗ ’ਤੇ ਕਾਬੂ ਪਾਉਣਾ ਬਹੁਤ ਔਖਾ ਸੀ। ਅੱਗ ਦੇ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ: Road Safety Awareness: ਵਾਹਨਾਂ ਦੀ ਤੇਜ਼ ਰਫਤਾਰ ਨੇ ਘਟਾਈ ਲੋਕਾਂ ਦੀ ਜਿੰਦਗੀ ਦੀ ਰਫਤਾਰ
ਦੁਕਾਨ ਦੇ ਮਾਲਿਕ ਅਜੇ ਕੁਮਾਰ ਨੇ ਦੱਸਿਆ ਕਿ ਰਾਤ ਤਕਰੀਬਨ ਇੱਕ ਵਜੇ ਰੇਲਵੇ ਸਟੇਸ਼ਨ ’ਤੇ ਤਾਇਨਾਤ ਪੁਲਿਸ ਕਰਮੀਆਂ ਨੇ ਜਦੋਂ ਦੇਖਿਆ ਕਿ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਹਨਾਂ ਨੇ ਸਾਬਕਾ ਐੱਮਸੀ ਦਵਿੰਦਰ ਕੁਮਾਰ ਨੀਟੂ ਜਿਸ ਦਾ ਘਰ ਦੁਕਾਨ ਦੇ ਕੋਲ ਸੀ, ਨੂੰ ਅੱਗ ਦੀ ਸੂਚਨਾ ਦਿੱਤੀ। ਅਜੇ ਕੁਮਾਰ ਨੇ ਦੱਸਿਆ ਕਿ ਉਸ ਕੋਲ ਫੋਨ ਆਉਣ ਤੋਂ ਬਾਅਦ ਜਦੋਂ ਦੁਕਾਨ ’ਤੇ ਪਹੁੰਚਿਆ ਤਾਂ ਦੇਖਿਆ ਕਿ ਅੱਗ ਨੇ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਅੱਗ ਇੰਨੀ ਜਿਆਦਾ ਸੀ ਕਿ ਉਸ ’ਤੇ ਕਾਬੂ ਪਾਉਣਾ ਉਹਨਾਂ ਦੇ ਵੱਸ ਵਿੱਚ ਨਹੀਂ ਸੀ।


ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤਾਂ ਲਗਭਗ ਡੇਢ ਘੰਟੇ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਪਰ ਉਸ ਸਮੇਂ ਤੱਕ ਸਾਰੀ ਦੁਕਾਨ ਸੜ ਕੇ ਸਵਾਹ ਹੋ ਚੁੱਕੀ ਸੀ ਫਾਇਰ ਬ੍ਰਿਗੇਡ ਦਾ ਇੱਕ ਵਾਰ ਫਿਰ ਦੇਰੀ ਨਾਲ ਪਹੁੰਚਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਦੁਕਾਨ ਦੇ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਦੇ ਪਰਿਵਾਰ ਦਾ ਗੁਜਾਰਾ ਇਸ ਦੁਕਾਨ ਤੋਂ ਹੀ ਹੁੰਦਾ ਸੀ।