ਸਾਢੇ ਪੰਜ ਘੰਟਿਆਂ ’ਚ ਚਮਕਿਆ ਹਰਿਆਣਾ | MSG

ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ’ਤੇ 5 ਸਾਲ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ’ਤੇ ਹਰਿਆਣਾ ਸੂਬੇ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਤਹਿਤ ਸਾਧ-ਸੰਗਤ ਨੇ ਪੂਰੇ ਹਰਿਆਣਾ ਨੂੰ ਸਿਰਫ ਸਾਢੇ ਪੰਜ ਘੰਟਿਆਂ ’ਚ ਚਮਕਾ ਦਿੱਤਾ। ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਯੂਪੀ ਤੋਂ ਆਪਣੇ ਪਵਿੱਤਰ ਕਰ ਕਮਲਾਂ ਨਾਲ ਝਾੜੂ ਲਾ ਕੇ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਉਸ ਤੋਂ ਤੁਰੰਤ ਬਾਅਦ ਸਾਧ-ਸੰਗਤ ਵੱਖ-ਵੱਖ ਸ਼ਹਿਰਾਂ ਪਿੰਡਾਂ ’ਚ ਸਫਾਈ ਕਰਨ ’ਚ ਜੁਟੇ ਗਈ।

ਪੂਜਨੀਕ ਗੁਰੂ ਜੀ ਫੌਜ ਦਾ ਕਰਦੇ ਨੇ ਦਿਲੋਂ ਸਤਿਕਾਰ (Great Personalities)

ਸਫ਼ਾਈ ’ਚ ਜੁਟੇ ਸੇਵਾਦਾਰਾਂ ਦਾ ਕਹਿਣਾ ਸੀ ਕਿ ਪੂਜਨੀਕ ਗੁਰੂ ਜੀ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਅਤੇ ਦੇਸ਼ ਦੀ ਰੱਖਿਆ ’ਚ ਜੁਟੀ ਫੌਜ਼ ਦਾ ਬਹੁਤ ਸਤਿਕਾਰ ਕਰਦੇ ਹਨ। ਇਸ ਲਈ ਗੁਰੂ ਜੀ ਦੀ ਸਿੱਖਿਆ ’ਤੇ ਚਲਦਿਆਂ ਹੀ ਅੱਜ ਬਾਕੀ ਥਾਵਾਂ ਦੀ ਸਫ਼ਾਈ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਵੀ ਸਾਫ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੇਵਾਦਾਰਾਂ ਵੱਲੋਂ ਪਰਸ਼ੂਰਾਮ ਚੌਂਕ ’ਚ ਭਗਵਾਨ ਪਰਸ਼ੂਰਾਮ ਜੀ ਦੇ ਬੁੱਤ ਸਮੇਤ ਪੂਰੇ ਚੌਂਕ ਦੀ ਸਫ਼ਾਈ ਕੀਤੀ ਗਈ। ਬੱਸ ਅੱਡੇ ਨੇੜਲੇ ਓਵਰ ਬਿ੍ਰਜ ਕੋਲ ਸਥਿਤ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਚੌਂਕ ’ਚ ਵੀ ਉਨ੍ਹਾਂ ਦੇ ਬੁੱਤ ਸਮੇਤ ਸਾਰੇ ਚੌਂਕ ਨੂੰ ਸੰਵਾਰਿਆ ਗਿਆ।

ਰਾਹਗੀਰ ਖੜ੍ਹ-ਖੜ੍ਹ ਤੱਕਦੇ ਰਹੇ ਸੇਵਾਦਾਰਾਂ ਨੂੰ (Great Personalities)

ਸਰਸਾ ਦੀਆਂ ਗਲੀਆਂ ’ਚ ਜਦੋਂ ਝਾੜੂ ਤੇ ਬੱਠਲ ਚੁੱਕੀ ਜਾਂਦੇ ਹਰ ਉਮਰ ਵਰਗ ਦੇ ਸੇਵਾਦਾਰ ਪੂਰੇ ਤਨ-ਮਨ ਨਾਲ ਸੇਵਾ ’ਚ ਜੁਟੇ ਹੋਏ ਸੀ ਤਾਂ ਸ਼ਹਿਰ ’ਚੋਂ ਆਮ ਲੰਘਦੇ ਰਾਹਗੀਰ ਸੇਵਾਦਾਰਾਂ ਦੇ ਜਜ਼ਬੇ ਨੂੰ ਖੜ੍ਹ-ਖੜ੍ਹ ਕੇ ਤੱਕ ਰਹੇ ਸੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨੀ ਸੇਵਾਦਾਰ ਪੂਰੇ ਅਨੁਸ਼ਾਸ਼ਨ ਨਾਲ ਸਫ਼ਾਈ ਕਰਨ ਦੇ ਨਾਲ-ਨਾਲ ਪੁੱਛੇ ਜਾਣ ’ਤੇ ਲੋਕਾਂ ਨੂੰ ਦੱਸ ਰਹੇ ਸੀ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤਹਿਤ ਹੀ ਉਨ੍ਹਾਂ ਵੱਲੋਂ ਸਫ਼ਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here