ਰੇਲਵੇ ਪੁਲਿਸ ਨੂੰ ਕੀਤੀ ਸ਼ਿਕਾਇਤ
Lawyer Robbed: ਅਬੋਹਰ, (ਮੇਵਾ ਸਿੰਘ)। ਸ਼ਹਿਰ ’ਚ ਦੇਰ ਰਾਤ ਇਕ ਵਕੀਲ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲ ਦੇ ਦੱਸਣ ਅਨੁਸਾਰ ਨਕਾਬਪੋਸ਼ ਲੁਟੇਰਿਆਂ ਨੇ ਉਸ ਤੋਂ ਹਜ਼ਾਰਾਂ ਰੁਪਏ ਲੁੱਟ ਲਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਉੋਹ ਦੇਰ ਸ਼ਾਮ ਦਵਾਈ ਲੈਣ ਲਈ ਸ੍ਰੀ ਗੰਗਾਨਗਰ ਰੋਡ ’ਤੇ ਸਕੂਟੀ ’ਤੇ ਜਾ ਰਿਹਾ ਸੀ ਤਾਂ ਉਸ ਨੇ ਰੇਲਵੇ ਸਟੇਸ਼ਨ ’ਤੇ ਲਾਈਟਾਂ ਚਲਦੀਆ ਦੇਖ ਤੇ ਅੱਗੇ ਜਾ ਰਹੀ ਕਾਰ ਨੂੰ ਦੇਖਕੇ ਉਸੇ ਰਸਤੇ ਤੋਂ ਜਾਣ ਲੱਗਿਆ, ਜਦੋਂ ਉਹ ਪੁਰਾਣੇ ਮਾਲ ਗੋਦਾਮ ਕੋਲ ਪਹੁੰਚਿਆ ਤਾਂ ਉਥੇ ਬੈਠੇ ਤਿੰਨ ਨੌਜਵਾਨ ਨੇ ਉਸ ਨੂੰ ਰੋਕ ਕੇ ਉਸ ਦੀ ਸਕੂਟੀ ਦੀ ਚਾਬੀ ਕੱਢ ਲਈ।
ਇਹ ਵੀ ਪੜ੍ਹੋ: Police Encounter: ਪੁਲਿਸ ਨਾਲ ਮੁਕਾਬਲੇ ਦੌਰਾਨ ਜੈਪਾਲ ਭੁੱਲਰ ਗੈਂਗ ਨਾਲ ਸਬੰਧਿਤ ਗੈਂਗਸਟਰ ਜ਼ਖਮੀ
ਪਹਿਲਾਂ ਤਾਂ ਉਸ ਨੇ ਉਕਤ ਨੌਜਵਾਨਾਂ ਨੂੰ ਦਬਕਾ ਮਾਰਿਆ, ਪਰ ਉਹ ਡਰੇ ਨਹੀਂ, ਉਨ੍ਹਾਂ ਕੋਲ ਤਲਵਾਰਾਂ ਸਨ, ਜਿਸ ਨੂੰ ਦੇਖਕੇ ਉਹ ਘਬਰਾ ਗਿਆ, ਜਿਸ ਦੇ ਚੱਲਦਿਆਂ ਉਸ ਦੇ ਕੋਲ ਨਗਦੀ ਦੇ ਰੂਪ ਵਿਚ 5 ਹਜ਼ਾਰ ਰੁਪਏ ਡਰਦਿਆਂ ਉਨ੍ਹਾਂ ਨੂੰ ਚੁੱਪਚਾਪ ਫੜਾ ਦਿੱਤੇ ਅਤੇ ਉਥੋਂ ਆਪਣੀ ਜਾਨ ਬਚਾਕੇ ਭੱਜ ਆਇਆ। ਇਸ ਤੋਂ ਬਾਅਦ ਉਸ ਨੇ ਮੈਡੀਕਲ ਸਟੋਰ ’ਤੇ ਪਹੁੰਚਕੇ ਰੇਲਵੇ ਪੁਲਿਸ ਨੂੰ ਉਕਤ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ। Lawyer Robbed














