ਡਾਇਗਨੌਸਟਿਕ ਸੈਂਟਰ ਦੇ ਬਾਹਰ ਨਕਾਬਪੋਸ਼ਾਂ ਨੇ ਚਲਾਈਆਂ ਗੋਲੀਆਂ

Mohali News
ਮੁਹਾਲੀ : ਸੀਸੀਟੀਵੀ ਕੈਮਰਿਆਂ ਨੂੰ ਖੰਗਾਲਦੀ ਹੋਈ ਪੁਲਿਸ।

ਧਮਕੀ ਭਰਿਆ ਪੱਤਰ ਵੀ ਰਿਸੈਪਸ਼ਨ ’ਤੇ ਸੁੱਟਿਆ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

(ਐੱਮਕੇ ਸ਼ਾਇਨਾ) ਮੁਹਾਲੀ। ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਕਸਬੇ ਵਿੱਚ ਦਿਨ ਦਿਹਾੜੇ ਇੱਕ ਡਾਇਗਨੌਸਟਿਕ ਸੈਂਟਰ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਤੋਂ ਪਹਿਲਾਂ ਬਦਮਾਸ਼ਾਂ ਨੇ ਰਿਸੈਪਸ਼ਨ ’ਤੇ ਧਮਕੀ ਭਰੀ ਚਿੱਠੀ ਵੀ ਸੁੱਟੀ ਹੈ, ਜਿਸ ਵਿੱਚ ਇੱਕ ਵਿਦੇਸ਼ੀ ਵਟਸਐਪ ਨੰਬਰ ਲਿਖਿਆ ਹੋਇਆ ਹੈ। Mohali News

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਪੁਲਿਸ ਨੂੰ ਅਜੇ ਤੱਕ ਇਸ ਮਾਮਲੇ ’ਚ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਦੋਵਾਂ ਬਦਮਾਸ਼ਾਂ ਵੱਲੋਂ ਡਾਇਗਨੋਸਟਿਕ ਸੈਂਟਰ ਦੇ ਰਿਸੈਪਸ਼ਨ ’ਤੇ ਦਿੱਤੇ ਧਮਕੀ ਭਰੇ ਪੱਤਰ ’ਚ ਨਕਾਬਪੋਸ਼ਾਂ ਨੇ ਆਪਣੇ ਆਪ ਨੂੰ ਕੌਸ਼ਲ ਚੌਧਰੀ ਗਿਰੋਹ ਦਾ ਮੈਂਬਰ ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਕੰਮ ਉਨ੍ਹਾਂ ਦੇ ਕਹਿਣ ’ਤੇ ਹੀ ਕੀਤਾ ਹੈ। ਜੇਕਰ ਤੁਸੀਂ ਆਪਣੀ ਸੁਰੱਖਿਆ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ’ਤੇ ਵਟਸਐਪ ’ਤੇ ਕਾਲ ਕਰੋ ਅਤੇ ਗੱਲ ਕਰੋ, ਨਹੀਂ ਤਾਂ ਅੱਜ ਇੱਕ ਗੋਲੀ ਚੱਲੀ ਹੈ, ਕੱਲ੍ਹ ਨੂੰ 101 ਫਾਇਰ ਵੀ ਕੀਤਾ ਜਾਵੇਗਾ ਅਤੇ ਇਸ ਨੂੰ ਮਜ਼ਾਕ ਨਾ ਸਮਝਿਆ ਜਾਵੇ।

ਡਾਇਗਨੌਸਟਿਕ ਸੈਂਟਰ ਦੇ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ (Mohali News)

ਇਸ ਘਟਨਾ ਤੋਂ ਬਾਅਦ ਡਾਇਗਨੌਸਟਿਕ ਸੈਂਟਰ ਦੇ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਾਰਾ ਸਟਾਫ਼ ਡਰਿਆ ਹੋਇਆ ਹੈ। ਡਾਇਗਨੌਸਟਿਕ ਸੈਂਟਰ ਦੀ ਰਿਸੈਪਸ਼ਨਿਸਟ ਊਸ਼ਾ ਨੇ ਦੱਸਿਆ ਕਿ ਇਕ ਬਦਮਾਸ਼ ਪਹਿਲਾਂ ਅੰਦਰ ਆਉਂਦਾ ਹੈ ਅਤੇ ਉਸ ਨੂੰ ਪਰਚੀ ਦਿੰਦਾ ਹੈ। ਜਦੋਂ ਉਹ ਬਾਹਰ ਨਿਕਲਦਾ ਹੈ ਤਾਂ ਹਵਾ ਵਿੱਚ ਫਾਇਰ ਕਰਦਾ ਹੈ। ਇਸ ਤੋਂ ਬਾਅਦ ਦੋਵੇਂ ਮੋਟਰਸਾਈਕਲ ’ਤੇ ਮੌਕੇ ਤੋਂ ਫਰਾਰ ਹੋ ਗਏ। ਗੋਲੀ ਚੱਲਣ ’ਤੇ ਸਾਰਾ ਸਟਾਫ਼ ਅਤੇ ਮਰੀਜ਼ ਡਰ ਗਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here