ਸ਼ਹੀਦਾਂ ਦੀ ਬਰਸੀ 10 ਅਗਸਤ ’ਤੇ ਵਿਸ਼ੇਸ਼
(ਹਰਪਾਲ ਸਿੰਘ) ਲੌਂਗੋਵਾਲ/ਚੀਮਾ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਹੀ ਮਾਨਵਤਾ ਭਲਾਈ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਚਾਹੇ ਦਿਨ ਹੋ ਜਾਵੇ ਜਾਂ ਰਾਤ, ਡੇਰਾ ਸ਼ਰਧਾਲੂਆਂ ਦਾ ਮੁੱਖ ਮਕਸਦ ਬਿਨ੍ਹਾਂ ਕਿਸੇ ਸਵਾਰਥ ਦੇ ਮਾਨਵਤਾ ਭਲਾਈ ਕਰਨਾ ਹੀ ਰਿਹਾ ਹੈ। ਇਸੇ ਮਾਨਵਤਾ ਭਲਾਈ ਦੇ ਮਾਰਗ ’ਤੇ ਚਲਦਿਆਂ ਉਹ ਦੂਜਿਆਂ ਦੀ ਸੇਵਾ ਲਈ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਜਾਂਦੇ ਹਨ ਪਰ ਸੇਵਾ ਤੋਂ ਪਿੱਛੇ ਨਹੀਂ ਹਟਦੇ।
ਸ਼ਹੀਦ ਮਲਕੀਤ ਸਿੰਘ ਇੰਸਾਂ
ਸ਼ਹੀਦ ਮਲਕੀਤ ਸਿੰਘ ਇੰਸਾਂ ਦਾ ਜਨਮ 10 ਅਕਤੂਬਰ 1992 ਨੂੰ ਮਾਤਾ ਪਰਮਜੀਤ ਕੌਰ ਇੰਸਾਂ ਦੀ ਕੁੱਖੋਂ ਪਿਤਾ ਗਿੰਦਰ ਸਿੰਘ ਇੰਸਾਂ ਦੇ ਘਰ ਪਿੰਡ ਭਾਵੇਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਸ ਨੇ 5 ਸਾਲ ਦੀ ਉਮਰ ਵਿੱਚ ਹੀ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਮਲਕੀਤ ਇੰਸਾਂ ਬਚਪਨ ਤੋਂ ਹੀ ਸੇਵਾ ਕਰਨ ਦੇ ਸ਼ੌਕੀਨ ਸਨ ਉਹ ਹਰ ਸਮੇਂ ਸੇਵਾ ਕਰਨ ਲਈ ਤਿਆਰ ਰਹਿੰਦਾ ਸੀ। 27 ਜੁਲਾਈ 2012 ਨੂੰ ਮਲਕੀਤ ਸਿੰਘ ਇੰਸਾਂ ਮਾਨਵਤਾ ਦੀ ਸੇਵਾ ਦੌਰਾਨ ਇੱਕ ਸੜਕ ਹਾਦਸੇ ‘ਚ ਸ਼ਹਾਦਤ ਪਾ ਗਿਆ। ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ।
ਕੁਲਦੀਪ ਸਿੰਘ ਇੰਸਾਂ
ਕੁਲਦੀਪ ਸਿੰਘ ਇੰਸਾਂ ਇੱਕ ਮਹਾਨ ਅਣਥੱਕ ਸੇਵਾਦਾਰ ਸੀ ਕੁਲਦੀਪ ਸਿੰਘ ਇੰਸਾਂ ਦਾ ਜਨਮ 31 ਦਸੰਬਰ 1986 ਨੂੰ ਮਾਤਾ ਮਨਜੀਤ ਕੌਰ ਇੰਸਾਂ ’ਤੇ ਪਿਤਾ ਸ. ਲਾਭ ਸਿੰਘ ਇੰਸਾਂ ਦੇ ਘਰ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਹ ਪੂਰੀ ਲਗਨ ’ਤੇ ਜ਼ਜਬੇ ਨਾਲ ਡੇਰਾ ਸੱਚਾ ਸੌਦਾ ਦੇ ਹਰੇਕ ਕਾਰਜ ਵਿੱਚ ਸੇਵਾ ਕਰਦਾ ਸੀ। ਉਸ ਨੇ ਪੂਜਨੀਕ ਪਰਮ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਛੋਟੀ ਉਮਰ ’ਚ ਹੀ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ’ਤੇ ਮਾਨਵਤਾ ਦੀ ਸੇਵਾ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ ਮੈਂਬਰ ਬਣਿਆ। ਕੁਲਦੀਪ ਸਿੰਘ ਇੰਸਾਂ ਬਹੁਤ ਹੀ ਹੱਸਮੁਖ ’ਤੇ ਪ੍ਰੇਮ ਭਾਵਨਾ ਵਾਲਾ ਇਨਸਾਨ ਸੀ। ਕੁਲਦੀਪ ਸਿੰਘ ਇੰਸਾਂ ਨੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿੱਤਾ। 27 ਜੁਲਾਈ 2012 ਨੂੰ ਹੀ ਕੁਲਦੀਪ ਸਿੰਘ ਇੰਸਾਂ ਮਾਨਵਤਾ ਦੀ ਸੇਵਾ ਦੌਰਾਨ ਇੱਕ ਸੜਕ ਹਾਦਸੇ ‘ਚ ਸ਼ਹਾਦਤ ਪਾ ਗਿਆ।
ਸ਼ਹੀਦ ਬੂਟਾ ਸਿੰਘ ਇੰਸਾਂ
ਸ਼ਹੀਦ ਬੂਟਾ ਸਿੰਘ ਇੰਸਾਂ ਸੀ ਜਿਸ ਦਾ ਜਨਮ 14 ਮਾਰਚ 1983 ਨੂੰ ਮਾਤਾ ਮੂਰਤੀ ਕੌਰ ਇੰਸਾਂ ’ਤੇ ਪਿਤਾ ਦਰਸਨ ਸਿੰਘ ਇੰਸਾਂ ਦੇ ਘਰ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲੋਂ ਨਾਮ ਦੀ ਅਨਮੋਲ ਦਾਤ 15 ਸਾਲ ਦੀ ਉਮਰ ’ਚ ਹੀ ਪ੍ਰਾਪਤ ਕਰ ਲਈ ਸੀ ਤੇ ਫਿਰ ਮਾਨਵਤਾ ਭਲਾਈ ਕਾਰਜਾਂ ‘ਚ ਤਨ ਮਨ ਧਨ ਨਾਲ ਲੱਗ ਗਿਆ। ਡੇਰਾ ਸੱਚਾ ਸੌਦਾ ਦੀ ਸੇਵਾ ਦਾ ਜਦੋਂ ਵੀ ਸੁਨੇਹਾ ਮਿਲਦਾ ਤਾਂ ਝੱਟ ਸੇਵਾ ਨੂੰ ਚੱਲ ਪੈਂਦਾ 27 ਜੁਲਾਈ 2012 ਨੂੰ ਬੂਟਾ ਸਿੰਘ ਇੰਸਾਂ ਮਾਨਵਤਾ ਭਲਾਈ ਦੀ ਸੇਵਾ ਦੌਰਾਨ ਇੱਕ ਸੜਕ ਹਾਦਸੇ ‘ਚ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ। ਇਨ੍ਹਾਂ ਸ਼ਹੀਦਾਂ ਦੁਆਰਾ ਮਾਨਵਤਾ ਭਲਾਈ ਦੀ ਸੇਵਾ ਦੌਰਾਨ ਪਾਈ ਗਈ ਸ਼ਹਾਦਤ ਨੂੰ ਯਾਦ ਕਰਦਿਆ ਦਸਵੀਂ ਬਰਸੀ ਮੌਕੇ ਸ਼ਹੀਦਾਂ ਦੇ ਜੱਦੀ ਪਿੰਡ ਝਾੜੋਂ ਬਲਾਕ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਵਿਖੇ 10 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਬਲਾਕ ਪੱਧਰੀ ਨਾਮ ਚਰਚਾ ਆਡੋਲ ਆਸ਼ਿਕ ਏ ਸਤਿਗੁਰ ਯਾਦਗਾਰ ਨਾਮ ਚਰਚਾ ਘਰ ਪਿੰਡ ਝਾੜੋਂ (ਬਲਾਕ ਲੌਂਗੋਵਾਲ) ਵਿਖੇ ਰੱਖੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ