ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Indian Army M...

    Indian Army Martyr: ਸ਼ਹੀਦ ਫੌਜੀ ਰਿੰਕੂ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

    Indian Army Martyr
    ਸੁਨਾਮ: ਸੰਸਕਾਰ ਸਮੇਂ ਸ਼ਰਧਾਂਜਲੀ ਭੇਂਟ ਕਰਦੇ ਹੋਏ ਫੌਜੀ ਜਵਾਨ।

    ਪੂਰੇ ਪਿੰਡ ‘ਚ ਮਾਹੌਲ ਹੋਇਆਂ ਗਮਗੀਨ, ਨਮ ਅੱਖਾਂ ਨਾਲ ਦਿੱਤੀ ਸ਼ਹੀਦ ਨੂੰ ਸ਼ਰਧਾਂਜਲੀ

    ਸ਼ਹੀਦ ਰਿੰਕੂ ਸਿੰਘ ਮਹਿਜ 20 ਕੁ ਸਾਲ ਦੀ ਉਮਰ ‘ਚ ਹੋਇਆ ਸੀ ਫੌਜ ‘ਚ ਭਰਤੀ

    Indian Army Martyr: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਨਜ਼ਦੀਕੀ ਪਿੰਡ ਮਿਰਜਾ ਪੱਤੀ ਨਮੋਲ ਦਾ ਭਾਰਤੀ ਫੌਜ ਵਿੱਚ ਲਾਸ ਨਾਇਕ ਵਜੋਂ ਤਾਇਨਾਤ ਨੌਜਵਾਨ ਡਿਊਟੀ ਦੌਰਾਨ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ। ਅੱਜ 55 ਇੰਜਨੀਅਰ ਰੈਜੀਮੈਂਟ ਫੌਜੀ ਦਸਤੇ ਵੱਲੋਂ ਲੈਫਟੀਨੈਟ ਸੂਭਮ ਸ਼ਰਮਾ ਦੀ ਅਗਵਾਹੀ ਵਿੱਚ ਤਿਰੰਗੇ ਝੰਡੇ ਵਿੱਚ ਲਿਪਟੀ ਸ਼ਹੀਦ ਰਿੰਕੂ ਸਿੰਘ (29 ਸਾਲ) ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਨਮੋਲ ਦੇ ਸਟੇਡੀਅਮ ਵਿਖੇ ਲਿਆਂਦਾ ਗਿਆ ਤਾਂ ਮਾਹੌਲ ਗਮਗੀਨ ਹੋ ਗਿਆ। ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਸੰਗਰੂਰ ਛਾਉਣੀ ਤੋਂ ਆਈ ਫੌਜ ਦੀ ਅੱਠ ਕੁਆਲਰੀ ਰੈਜੀਮੈਂਟ ਟੁਕੜੀ ਵਜੋਂ ਸੂਬੇਦਾਰ ਬਲਵਿੰਦਰ ਸਿੰਘ ਦੀ ਅਗਵਾਹੀ ਵਿੱਚ ਹਥਿਆਰ ਪੁੱਠੇ ਕਰਕੇ ਅਤੇ ਹਵਾਈ ਫਾਇਰ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

    ਸ਼ਹੀਦ ਰਿੰਕੂ ਸਿੰਘ ਮਹਿਜ 20 ਕੁ ਸਾਲ ਦੀ ਉਮਰ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ ਸੀ, ਉਹ ਸਿੱਕਮ ਵਿਖੇ ਤਾਇਨਾਤ ਸੀ ਅਤੇ ਬੀਤੇ ਦਿਨੀ ਆਪਣੇ ਬੁਲਡੋਜ਼ਰ ਨਾਲ ਬਰਫ ਹਟਾ ਰਿਹਾ ਸੀ ਕਿ ਉਸਦਾ ਬੁਲਡੋਜ਼ਰ ਹਾਦਸੇ ਦਾ ਸ਼ਿਕਾਰ ਹੋ ਗਿਆ ਜੋਂ ਕਿ ਉਸ ਦੇ ਲਈ ਜਾਨਲੇਵਾ ਸਿੱਧ ਹੋਇਆ।

    ਇਹ ਵੀ ਪੜ੍ਹੋ: Punjab Agriculture News: ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਝੋਨੇ ਦੀ ਫਸਲ ਨੂੰ ਮਧਰੇਪਣ ਨੇ ਲਿਆ ਲਪੇਟੇ ’ਚ

    ਅੱਜ 55 ਇੰਜਨੀਅਰ ਰੈਜੀਮੈਂਟ ਦੇ ਸੂਬੇਦਾਰ ਕੁਲਦੀਪ ਸਿੰਘ ਦੀ ਅਗਵਾਹੀ ਵਿੱਚ ਸ਼ਹੀਦ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਨੂੰ ਸਿੱਕਮ ਤੋਂ ਲਿਆਂਦਾ ਗਿਆ, ਇਸ ਦੌਰਾਨ ਫੌਜੀ ਅਧਿਕਾਰੀਆਂ, ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰ ਅਤੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਦੀ ਮ੍ਰਿਤਕ ਦੇਹ ਤੇ ਫੁੱਲਾਂ ਦਾ ਚੱਕਰ (ਰੀਥ) ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਫੌਜ ਅਧਿਕਾਰੀਆਂ ਵੱਲੋਂ ਸਹੀਦ ਦੇ ਪਿਤਾ ਬਿੰਦਰ ਪਾਲ ਅਤੇ ਮਾਤਾ ਚਰਨਜੀਤ ਕੌਰ ਨੂੰ ਤਿਰੰਗਾ ਝੰਡਾ ਭੇਂਟ ਕੀਤਾ ਗਿਆ।

    Indian Army Martyr
    Indian Army Martyr: ਸ਼ਹੀਦ ਫੌਜੀ ਰਿੰਕੂ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

    ਇਸ ਮੌਕੇ ਪ੍ਰਸਾਸ਼ਨ ਵੱਲੋਂ ਐਸ.ਡੀ.ਐਮ. ਪ੍ਰਮੋਦ ਸਿੰਗਲਾ, ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ, ਐਸ.ਐੱਚ.ਓ. ਵਿਨੋਦ ਕੁਮਾਰ, ਅਮਨਬੀਰ ਸਿੰਘ ਚੈਰੀ, ਸੰਤ ਜਗਦੀਸ਼ ਗਿਰ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਗੁਰੂਤੇਗ ਸਿੰਘ, ਸਰਪੰਚ ਸੁਖਵੀਰ ਸਿੰਘ ਸੁੱਖੀ, ਸਰਪੰਚ ਬਾਬੂ ਸਿੰਘ, ਗੁਰਜੰਟ ਸਿੰਘ ਮੈਂਬਰ, ਚੇਅਰਮੈਨ ਸਤਿਗੁਰ ਸਿੰਘ ਨਮੋਲ, ਬਿੰਦਰਪਾਲ ਸ਼ਰਮਾ ਸਾ. ਸਰਪੰਚ, ਗੁਰਜੰਟ ਸਿੰਘ ਪੂਨੀਆ, ਸਾਬਕਾ ਸੈਨਿਕ ਵਿੰਗ ਵਲੋਂ ਸੂਬਾ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਚੇਅਰਮੈਨ ਸੂਬੇਦਾਰ ਸੁਖਦੇਵ ਸਿੰਘ ਕਿਲ੍ਹਾ ਹਕੀਮਾਂ, ਬਲਾਕ ਪ੍ਰਧਾਨ ਮੱਲ ਸਿੰਘ, ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ, ਨਿਰਭੈ ਸਿੰਘ ਨਮੋਲ, ਹੌਲਦਾਰ ਗੁਰਜੰਟ ਸਿੰਘ ਨਮੋਲ, ਕੈਪਟਨ ਜੋਗਿੰਦਰ ਸਿੰਘ ਅਤੇ ਹੋਰ ਵੀ ਪਤਵੰਤੇ ਮੌਜੂਦ ਸਨ। Indian Army Martyr