ਸਾਡੇ ਨਾਲ ਸ਼ਾਮਲ

Follow us

13.3 C
Chandigarh
Sunday, January 18, 2026
More
    Home Breaking News Suicide: ਵਿਆਹ...

    Suicide: ਵਿਆਹੁਤਾ ਨੇ ਮੌਤ ਨੂੰ ਲਾਇਆ ਗਲੇ, ਪਤੀ ਤੇ ਸੱਸ ਖਿਲਾਫ ਮਾਮਲਾ ਦਰਜ

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਵਿਆਹੁਤਾ ਵੱਲੋਂ ਕਥਿਤ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮ੍ਰਿਤਕ ਦੇ ਪਤੀ ਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਹਿਚਾਣ ਅਨੂਸਿਆ ਬਹਿਰਾ (21) ਵਜੋਂ ਹੋਈ ਹੈ. ਜਿਸ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਪੁਲਿਸ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਕਸੇ ਵਾਸੀ ਨਾਨਕ ਨਗਰ ਸੈਕਟਰ 5 ਜੰਮੂ ਨੇ ਦੱਸਿਆ ਕਿ ਉਸ ਦੀ ਬੇਟੀ ਅਨੂਸਿਆ ਦਾ ਵਿਆਹ ਉਨ੍ਹਾਂ ਵੱਲੋਂ 21 ਨਵੰਬਰ 2021 ਪ੍ਰਦੀਪ ਸ਼ਾਹੂ ਨਾਲ ਕੀਤਾ ਸੀ। (Suicide)

    ਇਹ ਵੀ ਪੜ੍ਹੋ : Artificial Rain: ਬਣਾਉਟੀ ਮੀਂਹ ਤਕਨੀਕ ਬੇਹੱਦ ਮਹਿੰਗੀ ਤੇ ਖ਼ਤਰਨਾਕ

    ਉਨ੍ਹਾਂ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦਿਨਾਂ ’ਚ ਤਾਂ ਲੜਕੀ ਸਹੁਰਾ ਪਰਿਵਾਰ ਦਾ ਤਸੱਦਦ ਬਰਦਾਸ਼ਤ ਕਰਦੀ ਰਹੀ ਪਰ, ਹੁਣ ਅੱਕ ਕੇ ਉਸ ਨੇ ਪੱਖੇ ਨਾਲ ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾ ਲਿਆ। ਮਾਮਲੇ ’ਚ ਥਾਣਾ ਮੋਤੀ ਨਗਰ ਦੇ ਏਐਸਆਈ ਸਾਹਿਬ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅਕਸੇ ਬਹਿਰਾ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਪ੍ਰਦੀਪ ਸਾਹੂ ਤੇ ਸੱਸ ਨੀਰੂਪੰਮਾਂ ਸ਼ਾਹੂ ਵਾਸੀਆਨ ਭਗਤ ਸਿੰਘ ਕਲੋਨੀ ਸ਼ੇਰਪੁਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। (Suicide)

    LEAVE A REPLY

    Please enter your comment!
    Please enter your name here