ਮਾਰਕਫੈਡ ਵੱਲੋਂ ਘਰੇਲੂ ਲੋੜਾਂ ਦੀ ਪੂਰਤੀ ਲਈ ਘਰ-ਘਰ ਸਪਲਾਈ ਸ਼ੁਰੂ

ਫੋਨ ਉਤੇ ਆਰਡਰ ਕਰਕੇ ਘਰ ਬੈਠੇ ਜ਼ਰੂਰੀ ਵਸਤਾਂ ਪ੍ਰਾਪਤ ਕਰੋ : ਗੁਰਪ੍ਰੀਤ ਸਿੰਘ

ਅੰਮ੍ਰਿਤਸਰ, (ਰਾਜਨ ਮਾਨ) ਕਰਫਿਊ ਦੀ ਸਥਿਤੀ ‘ਚ ਅੰਮ੍ਰਿਤਸਰ ਦੇ ਲੋਕਾਂ ਨੂੰ ਸੁਰੱਖਿਅਤ ਵਸਤਾਂ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈਡ ਨੇ ਲੋਕਾਂ ਦੀ ਮੰਗ ਉਤੇ ਘਰ-ਘਰ ਵਸਤਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ, ਜੋ ਕਿ ਸਿੱਧੇ ਤੌਰ ਉਤੇ ਉਤਪਾਦਕ ਨਾਲ ਜੁੜਿਆ ਹੋਇਆ ਹੈ,

ਤੋਂ ਕਰਿਆਨੇ ਦਾ ਸਮਾਨ ਜਿਵੇਂ ਕਿ ਖੰਡ, ਘਿਓ, ਦਾਲਾਂ, ਹਲਦੀ, ਅਚਾਰ, ਮੁਰੱਬੇ, ਸੌਸ ਸਸਤੇ ਤੇ ਸ਼ੁਧ ਮਿਲਦੇ ਹਨ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਵਸਤਾਂ ਕੇਵਲ ਸਾਡੇ ਸਟੋਰ ਵਿੱਚੋਂ ਹੀ ਖਰੀਦ ਕੀਤੇ ਜਾ ਸਕਦੇ ਸਨ, ਪਰ ਹੁਣ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀਆਂ ਹਦਾਇਤਾਂ ਉਤੇ ਅਸੀਂ ਘਰ-ਘਰ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਇਕ ਸਟੋਰ ਤੋਂ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਮੈਡੀਕਲ ਇਨਕਲੇਵ, ਫਤਿਹਗੜ ਚੂੜੀਆਂ ਰੋਡ ਅਤੇ ਅਜਨਾਲਾ ਰੋਡ ਉਤੇ ਵਸੀਆਂ ਕਾਲੋਨੀਆਂ ਵਿਚ ਵਸਤਾਂ ਸਪਲਾਈ ਕਰ ਰਹੀ ਹੈ ਅਤੇ ਦੂਸਰੇ ਸਟੋਰ ਤੋਂ ਪ੍ਰਤਾਪ ਨਗਰ, ਸੰਤ ਨਗਰ, ਸੁਲਤਾਨਵਿੰਡ ਰੋਡ, ਨਿਊ ਅੰਮ੍ਰਿਤਸਰ, ਰਜਿੰਦਰ ਨਗਰ ਤੇ ਜੀ ਟੀ ਰੋਡ ਜਲੰਧਰ ਵਾਲੇ ਪਾਸੇ ਵੱਸੀਆਂ ਕਾਲੋਨੀਆਂ ਵਿਚ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਹੈ ਉਨਾਂ ਕਿਹਾ ਕਿ ਇਸ ਲਈ ਉਕਤ ਇਲਾਕਿਆਂ ਦੇ ਵਾਸੀ ਸਾਡੇ ਫੋਨ ਨੰਬਰ 81465-25040 ਅਤੇ 83609-46880 ਉਤੇ ਫੋਨ ਕਰਕੇ ਆਰਡਰ ਨੋਟ ਕਰਵਾਇਆ ਜਾ ਸਕਦਾ ਹੈ

ਉਧਰ ਹਾੜੀ ਦੀ ਫਸਲ ਨੂੰ ਵੇਖਦੇ ਹੋਏ ਪ੍ਰਸ਼ਾਸ਼ਨ ਵਲੋਂ ਹਾਰਵੈਸਟਰ ਕੰਬਾਇਨਾਂ, ਸਟਰਾਅ ਰੀਪਰਾਂ ਦੇ ਓਪਰੇਟਰਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਹਾੜੀ ਦੀ ਫਸਲ ਕਣਕ ਦੀ ਕਟਾਈ ਲਈ ਖੇਤੀਬਾੜੀ ਵਿਭਾਗ ਨੇ ਕਮਰ ਕੱਸ ਲਈ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਅੰਮ੍ਰਿਤਸਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਕਟਾਈ ਲਈ ਹਾਰਵੈਸਟਰ ਕੰਬਾਇਨਾਂ ਅਤੇ ਪਸ਼ੂਆ ਦੇ ਚਾਰੇ ਲਈ ਤੂੜੀ ਬਨਾਉਣ ਲਈ ਸਟਰਾਅ ਰੀਪਰਾਂ ਦੇ ਓਪਰੇਟਰਾਂ/ਮਾਲਕਾਂ ਨੂੰ ਕਰਫਿਊ ਪਾਸ ਜ਼ਿਲਾ ਮਜਿਸਟਰੇਟ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਤੋਂ ਜਾਰੀ ਕੀਤੇ ਜਾ ਰਹੇ ਹਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਸ਼ਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ   ਨੇ ਦੱਸਿਆ ਕਿ ਕਣਕ ਦੀ ਕਟਾਈ ਲਈ ਕੁੱਝ ਹਾਰਵੈਸਟਰ ਕੰਬਾਇਨਾਂ ਅਤੇ ਸਟਰਾਅ ਰੀਪਰ ਸਟੇਟ ਤੋਂ ਬਾਹਰ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਯੂ.ਪੀ. ਅਦਿ ਵਿਖੇ ਜਾ ਕੇ ਕਣਕ ਦੀ ਕਟਾਈ ਕਰਕੇ ਵਾਪਿਸ ਪੰਜਾਬ ਵਿੱਚ ਆਉਦੀਆਂ ਹਨਇਸੇ ਤਰਾਂ ਰਿਪੇਅਰ ਆਦਿ ਕਰਾਉਣ ਲਈ ਮਕੈਨਿਕਲ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਨੂੰ ਵੀ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਖੋਲਣ ਦੇ ਪਾਸ ਜਾਰੀ ਕੀਤੇ ਗਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।