ਲਾਹੌਰ | ਲਾਹੌਰ ਹਾਈ ਕੋਰਟ (ਐਲਐਚਸੀ) ਨੇ ਸੋਮਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਦੀ ਚੌਧਰੀ ਖੰਡ ਮਿੱਲ (ਸੀਐਸਐਮ) ਮਾਮਲੇ ‘ਚ ਜ਼ਮਾਨਤ ਮਨਜ਼ੂਰ ਕਰ ਲਈ ਨਿਆਂਇਕ ਜੱਜ ਅਲੀ ਬਕਰ ਨਜਾਫੀ ਅਤੇ ਨਿਆਂਇਕ ਜੱਜ ਸਰਦਾਰ ਅਹਿਮਦ ਨਈਮ ਦੀ ਬੈਂਚ ਨੇ ਮਰੀਅਮ ਨਵਾਜ਼ ਦੀ ਜਮਾਨਤ ਅਰਜੀ ਮਨਜ਼ੂਰ ਕੀਤੀ ਮਰੀਅਮ ਦੇ ਵਕੀਲ ਅਤੇ ਕੌਮੀ ਜਵਾਬਦੇਹੀ ਬਿਊਰੋ (ਨੈਬ) ਦੇ ਅਧਿਕਾਰੀ ਵੀ ਸੁਣਵਾਈ ਦੌਰਾਨ ਅਦਾਲਤ ‘ਚ ਮੌਜ਼ੂਦ ਸਨ ਬੈਂਚ ਨੇ ਇਸ ਮਾਮਲੇ ‘ਚ 31 ਅਕਤੂਬਰ ਨੂੰ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।