ਦੇਵੇਂਦਰ ਫਡਨਵੀਸ ਨੇ ਰੱਖਿਆ ਸੀ ਸਦਨ ‘ਚ ਬਿੱਲ
ਮੁੰਬਈ| ਮਹਾਰਾਸ਼ਟਰ ਵਿਧਾਨ ਸਭਾ ‘ਚ ਅੱਜ ਮਰਾਠਿਆਂ ਨੂੰ 16 ਫੀਸਦੀ ਰਾਖਵਾਂਕਰਨ ਦੇਣ ਸਬੰਧੀ ਬਿੱਲ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਮਰਾਠਾ ਰਾਖਵਾਂਕਰਨ ਬਿੱਲ ਸਦਨ ‘ਚ ਰੱਖਿਆ ਇਸ ਬਿੱਲ ਨੂੰ ਮਨਜ਼ੂਰੀ ਮਿਲਣ ਜਾਣ ਤੋਂ ਬਾਅਦ ਮਰਾਠਾ ਭਾਈਚਾਰੇ ਨੂੰ ‘ਸਮਾਜਿਕ ਅਤੇ ਸਿੱਖਿਅਕ ਰੂਪ ਨਾਲ ਪਿਛੜੇ ਵਰਗ ਦੇ ਵਿਸ਼ੇਸ਼ ਵਰਗ ਤਹਿਤ ਸਿੱਖਿਆ ਅਤੇ ਸਰਕਾਰੀ ਨੌਕਰੀ ‘ਚ 16 ਫੀਸਦੀ ਰਾਖਵਾਂਕਰਨ ਮਿਲ ਸਕੇਗਾ ਇਸ ਤੋਂ ਪਹਿਲਾਂ ਫਡਨਵੀਸ ਨੇ ਮਰਾਠਾ ਭਾਈਚਾਰੇ ਦੇ ਰਾਖਵਾਂਕਰਨ ਲਈ ਸੂਬੇ ਦੇ ਪਿਛੜੇ ਵਰਗ ਕਮਿਸ਼ਨ ਦੀ ਸਿਫਾਰਸ਼ ਰਿਪੋਰਟ ‘ਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਪੇਸ਼ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ