England vs India: ਇੰਗਲੈਂਡ ਖਿਲਾਫ਼ ਸੀਰੀਜ਼ ’ਚ ਕਈ ਖਿਡਾਰੀਆਂ ਨੂੰ ਮਿਲੇਗਾ ਆਰਾਮ, ਰੋਹਿਤ-ਕੋਹਲੀ ’ਤੇ ਫੈਸਲਾ ਇਸ ਦਿਨ

England vs India
England vs India: ਇੰਗਲੈਂਡ ਖਿਲਾਫ਼ ਸੀਰੀਜ਼ ’ਚ ਕਈ ਖਿਡਾਰੀਆਂ ਨੂੰ ਮਿਲੇਗਾ ਆਰਾਮ, ਰੋਹਿਤ-ਕੋਹਲੀ ’ਤੇ ਫੈਸਲਾ ਇਸ ਦਿਨ

22 ਜਨਵਰੀ ਤੋਂ ਸ਼ੁਰੂ ਹੋਵੇਗੀ ਸੀਰੀਜ਼ | England vs India

  • 5 ਟੀ20 ਮੈਚ ਤੇ 3 ਇੱਕਰੋਜ਼ਾ ਮੈਚ ਖੇਡੇਗੀ ਭਾਰਤੀ ਟੀਮ

ਸਪੋਰਟਸ ਡੈਸਕ। England vs India: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇੰਗਲੈਂਡ ਖਿਲਾਫ ਵਨਡੇ ਤੇ ਟੀ-20 ਸੀਰੀਜ਼ ’ਚ ਆਰਾਮ ਦਿੱਤਾ ਜਾ ਸਕਦਾ ਹੈ। ਇੰਗਲੈਂਡ ਦੀ ਟੀਮ ਚੈਂਪੀਅਨਸ ਟਰਾਫੀ ਤੋਂ ਠੀਕ ਪਹਿਲਾਂ ਭਾਰਤ ਦਾ ਦੌਰਾ ਕਰ ਰਹੀ ਹੈ। ਟੀਮ ਨੂੰ ਇੱਥੇ 5 ਟੀ-20 ਤੇ 3 ਵਨਡੇ ਸੀਰੀਜ਼ ਖੇਡਣੀਆਂ ਹਨ। ਇਹ ਲੜੀ 22 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੁਮਰਾਹ ਨੂੰ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਆਰਾਮ ਦਿੱਤਾ ਜਾ ਰਿਹਾ ਹੈ। ਉਸ ਨੇ ਬਾਰਡਰ-ਗਾਵਸਕਰ ਟਰਾਫੀ ਦੇ ਚਾਰ ਮੈਚਾਂ ’ਚ 141.2 ਓਵਰ ਸੁੱਟੇ ਹਨ। ਸੀਰੀਜ਼ ਦਾ 1 ਮੈਚ ਅਜੇ ਵੀ ਬਾਕੀ ਹੈ। England vs India

ਇਹ ਖਬਰ ਵੀ ਪੜ੍ਹੋ : First New Year Country: ਦੁਨੀਆਂ ’ਚ ਨਵਾਂ ਸਾਲ ਸਭ ਤੋਂ ਪਹਿਲਾਂ ਇਹ ਦੇਸ਼ ’ਚ ਸ਼ੁਰੂ, ਜਾਣੋ ਕਦੋਂ ਤੇ ਕਿੱਥੇ ਸ਼ੁਰੂ ਹੋਵ…

ਇਕ ਦਿਨ ਪਹਿਲਾਂ ਹੀ ਰੋਹਿਤ ਸ਼ਰਮਾ ਨੇ ਬੁਮਰਾਹ ’ਤੇ ਜ਼ਿਆਦਾ ਕੰਮ ਦੇ ਬੋਝ ਦੀ ਗੱਲ ਸਵੀਕਾਰ ਕੀਤੀ ਸੀ | England vs India

ਰੋਹਿਤ ਨੇ ਕਿਹਾ ਸੀ-

ਬੇਸ਼ੱਕ ਬੁਮਰਾਹ ਨੇ ਬਹੁਤ ਜ਼ਿਆਦਾ ਗੇਂਦਬਾਜ਼ੀ ਕੀਤੀ। ਸਾਨੂੰ ਸਾਰੇ ਗੇਂਦਬਾਜ਼ਾਂ ਦੇ ਕੰਮ ਦੇ ਬੋਝ ਨੂੰ ਸੰਭਾਲਣ ਬਾਰੇ ਸੋਚਣਾ ਹੋਵੇਗਾ। ਹਾਲਾਂਕਿ, ਜਦੋਂ ਕੋਈ ਖਿਡਾਰੀ ਆਪਣੀ ਚੋਟੀ ਦੀ ਫਾਰਮ ’ਚ ਹੁੰਦਾ ਹੈ, ਤਾਂ ਉਸ ਨੂੰ ਜਿੰਨਾ ਸੰਭਵ ਹੋ ਸਕੇ ਵਰਤਿਆ ਜਾਣਾ ਚਾਹੀਦਾ ਹੈ। ਅਸੀਂ ਬੁਮਰਾਹ ਨਾਲ ਵੀ ਅਜਿਹਾ ਹੀ ਕੀਤਾ। ਕਈ ਵਾਰ ਸਾਨੂੰ ਤੇਜ਼ ਗੇਂਦਬਾਜ਼ਾਂ ਬਾਰੇ ਸਾਵਧਾਨ ਰਹਿਣਾ ਪੈਂਦਾ ਹੈ, ਅਸੀਂ ਉਨ੍ਹਾਂ ਨੂੰ ਲਗਾਤਾਰ ਗੇਂਦਬਾਜ਼ੀ ਨਹੀਂ ਕਰ ਸਕਦੇ। ਬੁਮਰਾਹ ਦੇ ਨਾਲ ਵੀ ਅਸੀਂ ਕੰਮ ਦੇ ਬੋਝ ਦਾ ਬਹੁਤ ਧਿਆਨ ਰੱਖਿਆ। ਮੈਂ ਮੈਚ ਦੌਰਾਨ ਵੀ ਉਸ ਨਾਲ ਗੱਲ ਕਰਦਾ ਰਿਹਾ ਕਿ ਉਹ ਗੇਂਦਬਾਜ਼ੀ ਕਰਨ ਲਈ ਫਿੱਟ ਮਹਿਸੂਸ ਕਰ ਰਿਹਾ ਸੀ ਜਾਂ ਨਹੀਂ।

ਜਸਪ੍ਰੀਤ ਬੁਮਰਾਹ ਨੂੰ ਮੰਗਲਵਾਰ, 30 ਦਸੰਬਰ ਨੂੰ ਆਈਸੀਸੀ ਕ੍ਰਿਕੇਟਰ ਆਫ ਦੀ ਈਅਰ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਖੇਡਣ ਵਾਲੀ ਭਾਰਤੀ ਟੀਮ ਦਾ ਹਿੱਸਾ ਹਨ। ਬੁਮਰਾਹ ਨੇ ਬੀਜੀਟੀ-2024 ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਨ੍ਹਾਂ ਨੇ 4 ਟੈਸਟ ਮੈਚਾਂ ਦੀਆਂ 8 ਪਾਰੀਆਂ ’ਚ 30 ਵਿਕਟਾਂ ਲਈਆਂ ਹਨ।

ਰੋਹਿਤ-ਕੋਹਲੀ ਦੀ ਉਪਲਬਧਤਾ ’ਤੇ ਫੈਸਲਾ ਬੈਠਕ ’ਚ

ਮਿਲੀ ਜਾਣਕਾਰੀ ਮੁਤਾਬਕ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਖੇਡਣ ’ਤੇ ਫੈਸਲਾ ਚੋਣ ਕਮੇਟੀ ਦੀ ਬੈਠਕ ’ਚ ਲਿਆ ਜਾਵੇਗਾ। ਰੋਹਿਤ ਸ਼ਰਮਾ ਅਸਟਰੇਲੀਆ ਖਿਲਾਫ਼ 3 ਮੈਚਾਂ ’ਚ ਸਿਰਫ 33 ਦੌੜਾਂ ਹੀ ਬਣਾ ਸਕੇ ਹਨ, ਜਦਕਿ ਕੋਹਲੀ ਨੇ 4 ਮੈਚਾਂ ’ਚ 167 ਦੌੜਾਂ ਬਣਾਈਆਂ ਹਨ।

ਜੇਕਰ ਬੁਮਰਾਹ ਨੂੰ ਆਰਾਮ ਦਿੱਤਾ ਤਾਂ ਬਿਨਾਂ ਅਭਿਆਸ ਦੇ ਚੈਂਪੀਅਨਜ਼ ਟਰਾਫੀ ’ਚ ਜਾਣਗੇ ਬੁਮਰਾਹ | England vs India

ਜੇਕਰ ਬੁਮਰਾਹ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਅਭਿਆਸ ਦੇ ਚੈਂਪੀਅਨਸ ਟਰਾਫੀ ’ਚ ਜਾਣਾ ਹੋਵੇਗਾ। ਕਿਉਂਕਿ, ਜਸਪ੍ਰੀਤ ਨੇ ਆਪਣਾ ਆਖਰੀ ਵਨਡੇ ਮੈਚ 19 ਨਵੰਬਰ 2023 ਨੂੰ ਅਹਿਮਦਾਬਾਦ ’ਚ ਖੇਡਿਆ ਸੀ। ਇਹ ਵਨਡੇ ਵਿਸ਼ਵ ਕੱਪ ਦਾ ਫਾਈਨਲ ਮੈਚ ਸੀ। ਜਿਸ ਨੂੰ ਅਸਟਰੇਲੀਆ ਨੇ 6 ਵਿਕਟਾਂ ਨਾਲ ਜਿੱਤ ਕੇ ਇਹ ਮੈਚ ਆਪਣੇ ਨਾਂਅ ਕੀਤਾ ਸੀ, ਇਸ ਮੈਚ ’ਚ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਹਾਸਲ ਕੀਤੀਆਂ ਸਨ।

LEAVE A REPLY

Please enter your comment!
Please enter your name here