ਕਿਹਾ, ਸਾਡੇ ਕੋਲ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਲੋੜੀਂਦੀ ਸੰਖਿਆ
ਪਣਜੀ, ਏਜੰਸੀ। ਗੋਆ ਪ੍ਰਦੇਸ਼ ਪ੍ਰਧਾਨ ਗਿਰੀਸ਼ ਚੋਂਡਾਕਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਪਾਰਟੀ ਰਾਜ ‘ਚ ਸਰਕਾਰ ਬਣਾਉਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ ਅਤੇ ਇਸ ਲਈ ਕਈ ਗੈਰ ਕਾਂਗਰਸੀ ਵਿਧਾਇਕ ਉਸ ਦੇ ਸੰਪਰਕ ‘ਚ ਹਨ। ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਸ੍ਰੀ ਚੋਂਡਾਕਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਕੋਲ ਕੁਝ ਰਣਨੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਰਾਜਪਾਲ ਦੁਆਰਾ ਸਾਨੂੰ ਛੇਤੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ, ਕਿਉਂਕਿ ਸਾਡੇ ਕੋਲ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਲੋੜੀਂਦਾ ਸੰਖਿਆ ਬਲ ਹੈ। ਅਸੀਂ ਕਈ ਵਿਧਾਇਕਾਂ ਦੇ ਸੰਪਰਕ ‘ਚ ਹਾਂ।
ਕਾਂਗਰਸ ਦੇ ਇਸ ਤੋਂ ਪਹਿਲਾਂ 40 ਮੈਂਬਰੀ ਵਿਧਾਨ ਸਭਾ ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਸਰਕਾਰ ਬਣਾਉਣ ਦੀ ਦਾਅਵੇਦਾਰੀ ਪੇਸ਼ ਕੀਤੀ। ਰਾਜਪਾਲ ਮ੍ਰਦੁਲਾ ਸਿਨਹਾ ਨੂੰ ਸੌਂਪੇ ਪੱਤਰ ‘ਚ ਵਿਰੋਧੀ ਪਾਰਟੀਆਂ ਦੇ ਨੇਤਾ ਚੰਦਰਕਾਂਤ ਬਾਬੂ ਕਾਵਲੇਕਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਦੇਹਾਂਤ ਨਾਲ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਗਠਜੋੜ ਖ਼ਤਮ ਹੋ ਗਿਆ ਕਿਉਂਕਿ ਉਸ ਦੇ ਸਹਿਯੋਗੀ ਦਲਾਂ ਨੇ ਇਸ ਸ਼ਰਤ ‘ਤੇ ਸਮਰਥਨ ਦਿੱਤਾ ਸੀ ਕਿ ਸ੍ਰੀ ਪਾਰੀਕਰ ਗਠਜੋੜ ਦੀ ਅਗਵਾਈ ਕਰਨਗੇ।
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ