ਮਾਲੇਰਕੋਟਲਾ ’ਚ ਕਈ ਮੁਸਲਿਮ ਪਰਿਵਾਰ ਭਾਜਪਾ ’ਚ ਸ਼ਾਮਿਲ
ਮਲੇਰਕੋਟਲਾ, (ਸੱਚ ਕਹੂੰ ਨਿਊਜ਼) ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮਾਲੇਰਕੋਟਲਾ ਦੀ ਹੋਈ ਇੱਕ ਮੀਟਿੰਗ ਵਿੱਚ ਮੰਡਲ-1 ਪ੍ਰਧਾਨ ਅਮਨ ਥਾਪਰ ਮੰਡਲ-2 ਦੇ ਪ੍ਰਧਾਨ ਦਵਿੰਦਰ ਸਿੰਗਲਾ ਬੌਬੀ, ਭਾਜਪਾ ਮਹਿਲਾ ਮੋਰਚਾ ਮੰਡਲ-1 ਦੀ ਭਾਵਨਾ ਮਹਾਜਨ, ਮੰਡਲ-2 ਦੀ ਪ੍ਰਧਾਨ ਸਲੋਨੀ ਗੋਇਲ ਅਤੇ ਮੀਨਾ ਖੋਖਰ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਮੋਰਚਾ ਦੀ ਇੱਕ ਮੀਟਿੰਗ ਹੋਈ ਮੀਟਿੰਗ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਇਸ ਦੌਰਾਨ ਬਹੁਤ ਸਾਰੀਆਂ ਮੁਸਲਿਮ ਮਹਿਲਾਵਾਂ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਈਆਂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਭਾਜਪਾ ਇਕਲੌਤੀ ਰਾਜਨੀਤਿਕ ਪਾਰਟੀ ਹੈ ਜਿਸ ਵਿਚ ਹਰ ਵਰਕਰ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ, ਇਹ ਸਾਰੀਆਂ ਮੁਸਲਿਮ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਮੁਸਲਿਮ ਭਾਈਚਾਰੇ ਦੇ ਹੱਕਾਂ ਲਈ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਠੋਸ ਕਦਮ ਹਨ,
ਜਿਨ੍ਹਾਂ ਵਿੱਚ ਤਿੰਨ ਤਲਾਕ ਦੇ ਕਾਨੂੰਨ ਸ਼ਾਮਲ ਹਨ।ਇਸ ਮੌਕੇ ਪੰਜਾਬ ਕਾਰਜਕਾਰੀ ਮੈਂਬਰ ਬਿ੍ਰਜੇਸ਼ਵਰ ਗੋਇਲ, ਜਗਤ ਕਥੂਰੀਆ, ਵਿਨੋਦ ਕੁਮਾਰ, ਡਾ. ਸੌਰਭ ਕਪੂਰ ਸੀਨੀਅਰ ਲੀਡਰ ਭਾਜਪਾ, ਖੁਸ਼ਬੂ ਹੁਸੈਨ ਮਹਿਲਾ ਮੋਰਚਾ ਮੀਤ ਪ੍ਰਧਾਨ, ਨਿਸ਼ਾ ਚਾਵਲਾ ਜਨਰਲ ਸਕੱਤਰ, ਜ਼ਹਿਦਾ ਹੁਸੈਨ ਸੈਕਟਰੀ, ਸ਼ਬਨਮ ਜਰਨਲ ਸਕੱਤਰ ਜਨਰਲ, ਪਲਕ ਗੁਪਤਾ ਮੀਤ ਪ੍ਰਧਾਨ, ਰੀਨਾ ਨਾਰੰਗ ਸੈਕਟਰੀ, ਡਵੀਜ਼ਨਲ ਸਕਤਰ ਜਨਰਲ ਵਨੀਤ ਰਾਏ ਵੋਹਰਾ, ਸੈਕਟਰੀ ਵਿਕਾਸ ਜੈਨ, ਮੀਤ ਪ੍ਰਧਾਨ ਰਾਜਕੁਮਾਰ ਧੀਮਾਨ, ਮੀਤ ਪ੍ਰਧਾਨ ਰਵਿੰਦਰ ਕੁਮਾਰ ਸ਼ਿੰਦੇ, ਸੈਕਟਰੀ ਰਾਮਪਾਲ ਸਿੰਗਲਾ, ਯੁਵਾ ਮੋਰਚਾ ਪ੍ਰਧਾਨ ਲੋਮੇਸ਼ ਸ਼ਰਮਾ, ਸ਼ਿਵਮ ਵੋਹਰਾ, ਨਸਾਰਾ ਖਟੂਨ, ਸਕੀਨਾ, ਮੁਸਕਾਨ, ਬਲਜੀਤ ਕੌਰ, ਅੰਵਰੀ, ਹੋਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.