Punjab Holiday News: ਪੰਜਾਬ ’ਚ ਇਸ ਹਫਤੇ ਇਕੱਠੇ ਕਈ ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਦਫ਼ਤਰ, ਜਾਣੋ

Punjab Holiday News
Punjab Holiday News: ਪੰਜਾਬ ’ਚ ਇਸ ਹਫਤੇ ਇਕੱਠੇ ਕਈ ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਦਫ਼ਤਰ, ਜਾਣੋ

Punjab Holiday News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਇਸ ਹਫ਼ਤੇ ਲਗਾਤਾਰ 3 ਛੁੱਟੀਆਂ ਹਨ। ਦਰਅਸਲ, 15, 16 ਤੇ 17 ਨਵੰਬਰ ਨੂੰ ਛੁੱਟੀ ਹੋਵੇਗੀ। ਦੱਸ ਦੇਈਏ ਕਿ 15 ਨਵੰਬਰ (ਸ਼ੁੱਕਰਵਾਰ) ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨਿੱਚਰਵਾਰ) ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 17 ਨਵੰਬਰ (ਐਤਵਾਰ) ਨੂੰ ਵੀ ਛੁੱਟੀ ਰਹੇਗੀ। Punjab Holiday News

ਇਹ ਖਬਰ ਵੀ ਪੜ੍ਹੋ : Gautam Gambhir: ਗੌਤਮ ਗੰਭੀਰ ਦਾ ਪੋਂਟਿੰਗ ਨੂੰ ਕਰਾਰਾ ਜਵਾਬ, ਬੋਲੀ ਇਹ ਵੱਡੀ ਗੱਲ

ਇਸ ਤਰ੍ਹਾਂ 15, 16 ਤੇ 17 ਨਵੰਬਰ ਨੂੰ ਲਗਾਤਾਰ ਤਿੰਨ ਸਰਕਾਰੀ ਛੁੱਟੀਆਂ ਹੋਣਗੀਆਂ ਤੇ ਸੂਬੇ ਦੇ ਸਾਰੇ ਵਿਦਿਅਕ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਨਵੰਬਰ ਮਹੀਨੇ ’ਚ ਸੂਬੇ ’ਚ ਕਾਫੀ ਛੁੱਟੀਆਂ ਹਨ। ਪਹਿਲਾਂ ਦੀਵਾਲੀ ਕਾਰਨ ਛੁੱਟੀਆਂ ਸਨ ਤੇ ਹੁਣ ਇੱਕ ਵਾਰ ਫਿਰ ਲਗਾਤਾਰ 3 ਛੁੱਟੀਆਂ ਹਨ। ਇਸ ਲਈ, ਜੋ ਲੋਕ ਕਿਤੇ ਘੁੰਮਣ ਬਾਰੇ ਸੋਚ ਰਹੇ ਹਨ, ਉਹ ਆਸਾਨੀ ਨਾਲ ਯੋਜਨਾ ਬਣਾ ਸਕਦੇ ਹਨ। Punjab Holiday News