ਕਾਂਗਰਸ ਦੇ ਕਈ ਸਰਗਰਮ ਆਗੂ ਜੱਸੀ ਦੀ ਹਮਾਇਤ ’ਚ ਆਏ

Congress Leaders Sachkahoon

ਆਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ ਕੀਤਾ ਦਫਤਰ ਦਾ ਉਦਘਾਟਨ

(ਸਤੀਸ਼ ਜੈਨ) ਰਾਮਾਂ ਮੰਡੀ। ਸਥਾਨਕ ਅਨਾਜ ਮੰਡੀ ’ਚ ਪੁਰਾਣੇ ਕਾਂਗਰਸ (Congress Leaders) ਭਵਨ ’ਚ ਹਲਕਾ ਤਲਵੰਡੀ ਸਾਬੋ ਤੋਂ ਅਜਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵੱਲੋਂ ਦਫਤਰ ਖੋਲ੍ਹਿਆ ਗਿਆ ਇਸ ਦਫ਼ਤਰ ਦਾ ਉਦਘਾਟਨ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵੱਲੋਂ ਹੀ ਕੀਤਾ ਗਿਆ ਇਸ ਤੋਂ ਪਹਿਲਾਂ ਕਾਂਗਰਸ ’ਚ ਸਰਗਰਮ ਰਹੇ ਆਗੂ ਸੂਬਾ ਸਕੱਤਰ ਰਮੇਸ਼ ਰਾਮਾਂ, ਸਾਬਕਾ ਸ਼ਹਿਰੀ ਮੀਤ ਪ੍ਰਧਾਨ ਚੌ. ਜਗਮੋਹਨ ਮਿੱਤਲ, ਸਾਬਕਾ ਚੇਅਰਮੈਨ ਰਣਧੀਰ ਦੂਨੇਵਾਲਾ, ਰਮੇਸ਼ ਬਾਂਸਲ ਮੈਂਬਰ ਮਾਰਕੀਟ ਕਮੇਟੀ, ਯੂਥ ਨੇਤਾ ਨੋਨ੍ਹੀ ਬੰਗੀ, ਡਾ. ਪ੍ਰੇਮ ਜੈਨ ਸਾਬਕਾ ਸ਼ਹਿਰੀ ਪ੍ਰਧਾਨ, ਹੰਸ ਰਾਜ ਵੱਲੋਂ ਜੱਸੀ ਉੱਪਰ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰ. ਜੱਸੀ ਨੇ ਕਿਹਾ ਕਿ ਉਹਨਾਂ ਦੀ ਚੋਣ ਹਲਕੇ ਅੰਦਰ ਅਮਨ ਸ਼ਾਂਤੀ ਕਾਇਮ ਕਰਨ ਦੀ ਲੜਾਈ ਹੈ ਇਸ ਤੋਂ ਪਹਿਲਾਂ ਜਦ 1984 ਦੇ ਕਾਲੇ ਦੌਰ ਸਮੇਂ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਚੋਣ ਲੜਣ ਨੂੰ ਤਿਆਰ ਨਹੀਂ ਸੀ ਤਾਂ ਉਹਨਾਂ ਨੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਹੇਠ ਹਲਕਾ ਤਲਵੰਡੀ ਸਾਬੋ ਤੋਂ ਚੋਣ ਵੀ ਲੜੀ ਅਤੇ ਹਲਕੇ ਅੰਦਰ ਅਮਨ ਸ਼ਾਂਤੀ ਵੀ ਬਹਾਲ ਕਰਵਾਈ। ਉਹਨਾਂ ਕਿਹਾ ਕਿ ਅੱਜ ਫਿਰ ਹਲਕੇ ਅੰਦਰ ਗੁੰਡਾਗਰਦੀ, ਭਿ੍ਰਸ਼ਟਾਚਾਰ ਅਤੇ ਚਿੱਟੇ ਦਾ ਬੋਲਬਾਲਾ ਹੈ ਜਿਸ ਤੋਂ ਲੋਕਾਂ ਨੂੰ ਬਚਾਉਣ ਲਈ ਉਹਨਾਂ ਨੇ ਅਜ਼ਾਦ ਚੋਣ ਲੜਣ ਦਾ ਫੈਸਲਾ ਕੀਤਾ ਹੈ। ਉਹਨਾਂ ਲੋਕਾਂ ਨੂੰ ਭਰੋਸਾ ਦਿੰਦਿਆਂ ਦਾਅਵਾ ਕੀਤਾ ਕਿ ਪਿੰਡਾਂ ਵਿੱਚ ਨਸ਼ਿਆਂ ਦੇ ਮੇਲਿਆਂ ਦੀ ਥਾਂ ਖੇਡ ਮੇਲੇ ਲੱਗਿਆ ਕਰਨਗੇ। ਇਸ ਮੌਕੇ ਮਮਤਾ ਰਾਣੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਪਾਰਟੀ ਦੇ ਸੁਰਿੰਦਰ ਢੱਲਾ, ਨੀਟੂ , ਮੰਗਤ ਰਾਏ, ਮਿ. ਬਲਕੌਰ , ਉਦੇ ਬੰਗੀ, ਮੰਗਾ ਬੰਗੀ, ਕਿ੍ਰਸ਼ਨ ਬਾਂਸਲ, ਵਿੱਕੀ ਆਰੇ ਵਾਲਾ ਅਤੇ ਕਾਲਾ ਮਹੇਸ਼ਵਰੀ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here