Manu Bhaker: ਮਨੂ ਇੱਕ ਹੋਰ ਕਾਂਸੀ ਦੀ ਦੌੜ ਵਿੱਚ : 10 ਮੀ. ਏਅਰ ਪਿਸਟਲ ਮਿਕਸਡ ਈਵੈਂਟ ਲਈ ਹੋਵੇਗਾ ਮੁਕਾਬਲਾ

Manu Bhaker
Manu Bhaker: ਮਨੂ ਇੱਕ ਹੋਰ ਕਾਂਸੀ ਦੀ ਦੌੜ ਵਿੱਚ : 10 ਮੀ. ਏਅਰ ਪਿਸਟਲ ਮਿਕਸਡ ਈਵੈਂਟ ਲਈ ਹੋਵੇਗਾ ਮੁਕਾਬਲਾ

ਨਿਸ਼ਾਨੇਬਾਜ਼ ਰਮਿਤਾ ਮੈਡਲ ਤੋਂ ਖੁੰਝੀ | Manu Bhaker

Manu Bhaker: ਸਪੋਰਟਸ ਡੈਸਕ। ਮੰਗਲਵਾਰ ਨੂੰ ਓਲੰਪਿਕ ’ਚ 10 ਮੀਟਰ ਦੌੜ ਭਾਰਤੀ ਟੀਮ ਏਅਰ ਪਿਸਟਲ ਮਿਕਸਡ ਈਵੈਂਟ ’ਚ ਕਾਂਸੀ ਤਮਗੇ ਦਾ ਮੈਚ ਖੇਡੇਗੀ। ਇਸ ਈਵੈਂਟ ’ਚ ਮਨੂ ਭਾਕਰ ਤੇ ਸਰਬਜੋਤ ਸਿੰਘ ਦੀ ਟੀਮ ਤੀਜੇ ਸਥਾਨ ’ਤੇ ਰਹੀ। ਹੁਣ ਉਨ੍ਹਾਂ ਦਾ ਸਾਹਮਣਾ ਕੋਰੀਆ ਨਾਲ ਹੋਵੇਗਾ ਜੋ ਚੌਥੇ ਸਥਾਨ ’ਤੇ ਹੈ। ਦੂਜੇ ਪਾਸੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ’ਚ ਭਾਰਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਭਾਰਤੀ ਨਿਸ਼ਾਨੇਬਾਜ ਰਮਿਤਾ ਜਿੰਦਲ ਇਸ ਫਾਈਨਲ ਤੋਂ ਬਾਹਰ ਹੋ ਗਈ ਹੈ। Manu Bhaker

ਭਾਰਤ ਦੇ ਮੈਡਲ ਈਵੈਂਟ…

  • 10 ਮੀਟਰ ਏਅਰ ਰਾਈਫਲ : ਅਰਜੁਨ ਬਬੂਟਾ : 3:30
  • ਤੀਰਅੰਦਾਜੀ ਸ਼ੂਟਿੰਗ : ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ : ਸ਼ਾਮ 6:30 ਵਜੇ ਸ਼ੁਰੂ
  • ਹੋਰ ਇਵੈਂਟਸ : ਬੈਡਮਿੰਟਨ, ਹਾਕੀ

ਹਾਕੀ ਤੇ ਤੀਰਅੰਦਾਜੀ ਦੇ ਵੀ ਹੋਣਗੇ ਮੁਕਾਬਲੇ | Manu Bhaker

ਭਾਰਤੀ ਪੁਰਸ਼ ਹਾਕੀ ਟੀਮ ਸ਼ਾਮ 4:15 ਵਜੇ ਅਰਜਨਟੀਨਾ ਨਾਲ ਮੁਕਾਬਲਾ ਕਰੇਗੀ। ਆਪਣੇ ਪਹਿਲੇ ਮੈਚ ’ਚ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ ਦਿਲਚਸਪ ਮੁਕਾਬਲੇ ’ਚ 3-2 ਨਾਲ ਹਰਾਇਆ ਸੀ। ਇਸ ਤੋਂ ਬਾਅਦ ਪੁਰਸ਼ਾਂ ਦੀ ਮਿਕਸਡ ਟੀਮ ਤੀਰਅੰਦਾਜੀ ’ਚ ਕੁਆਰਟਰ ਫਾਈਨਲ ’ਚ ਭਿੜੇਗੀ। ਭਾਰਤ ਵੱਲੋਂ ਧੀਰਜ ਬੋਮਾਦੇਵਰਾ, ਪ੍ਰਵੀਨ ਜਾਧਵ ਤੇ ਤਰੁਣਦੀਪ ਰਾਏ ਟੀਮ ’ਚ ਚੁਣੌਤੀ ਪੇਸ਼ ਕਰਨਗੇ। ਇਹ ਤੀਰਅੰਦਾਜੀ ਮੈਚ ਸ਼ਾਮ 5:45 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਟੇਬਲ ਟੈਨਿਸ ’ਚ ਸ਼੍ਰੀਜੀ ਅਕੁਲਾ ਰਾਊਂਡ ਆਫ 32 ਦੇ ਮੈਚ ’ਚ ਜੀਐੱਨ ਜੇਂਗ ਖਿਲਾਫ ਖੇਡੇਗੀ। Manu Bhaker

Read This : Manu Bhaker: ਭਾਰਤ ਦੀ ਸ਼ੁਰੂਆਤ