Mansa News: ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ

Mansa News
Mansa News: ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ

Mansa News: ਮਾਨਸਾ ਵਿਖੇ ਚੱਲ ਰਹੀ ਹੈ ਤਿੰਨ ਬਲਾਕਾਂ ਦੀ ਸਾਂਝੀ ਨਾਮ ਚਰਚਾ

Mansa News: ਮਾਨਸਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਅੱਜ ਸਾਧ-ਸੰਗਤ ਵੱਲੋਂ ਵੱਖ-ਵੱਖ ਥਾਈਂ ਬਲਾਕ ਪੱਧਰ ‘ਤੇ ਨਾਮ ਚਰਚਾ ਕੀਤੀਆਂ ਜਾ ਰਹੀਆਂ ਹਨ। ਮੌਸਮ ‘ਚ ਆਈ ਤਬਦੀਲੀ ਕਰਕੇ ਭਾਵੇਂ ਧੁੰਦ ਤੇ ਠੰਢ ਹੈ ਪਰ ਸਾਧ ਸੰਗਤ ‘ਚ ਇਸ ਪਵਿੱਤਰ ਦਿਵਸ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Read Also : Happy Birthday MSG: ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 133ਵੇਂ ਪਵਿੱਤਰ …

ਜ਼ਿਲ੍ਹਾ ਮਾਨਸਾ ਦੇ ਤਿੰਨ ਬਲਾਕਾਂ ਮਾਨਸਾ, ਨੰਗਲ ਕਲਾਂ ਅਤੇ ਖਿਆਲਾ ਕਲਾਂ ਦੀ ਸਾਂਝੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਚੱਲ ਰਹੀ ਹੈ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਵੱਲੋਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸ਼ਬਦ ਭਜਨ ਬੋਲੇ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਸਾਧ ਸੰਗਤ ਪਹੁੰਚ ਚੁੱਕੀ ਹੈ ਅਤੇ ਹੋਰ ਸਾਧ ਸੰਗਤ ਪਹੁੰਚ ਰਹੀ ਹੈ। Mansa News