ਮਾਨਸਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਚੁਗਲੀ ਘਰ ਨੇੜੇ ਸਥਿੱਤ ਵਾਈਸ ਪ੍ਰਧਾਨ ਵਪਾਰ ਮੰਡਲ ਪੰਜਾਬ ਸਤਿੰਦਰ ਸਿੰਗਲਾ ਦੇ ਘਰ ’ਚ ਖੜ੍ਹੀ ਕਾਰ ਨੂੰ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੌਕੇ ’ਤੇ ਪੁੱਜ ਕੇ ਕਾਬੂ ਪਾਇਆ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਚਹੁੰ-ਪਾਸਿਓਂ ਭਰਵੀਂ ਸ਼ਲਾਘਾ ਹੋ ਰਹੀ ਹੈ। ਸੇਵਾਦਾਰਾਂ ਦੇ ਉਪਰਾਲੇ ਨੇ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ ਨਹੀਂ ਘਰ ’ਚ ਹੋਰ ਵੀ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਸੀ ਕਿਉਂਕਿ ਅੱਗ ਬਹੁਤ ਤੇਜ਼ ਸੀ। (Mansa News)
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੇਖਰ ਇੰਸਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਮਾਨਸਾ ਦੇ ਚੁਗਲੀ ਘਰ ਨੇੜੇ ਸਤਿੰਦਰ ਸਿੰਗਲਾ ਵਾਈਸ ਪ੍ਰਧਾਨ ਵਪਾਰ ਮੰਡਲ ਪੰਜਾਬ ਦੇ ਘਰ ’ਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਕਾਰ ਨੂੰ ਅੱਗ ਇੰਨੀ ਭਿਆਨਕ ਲੱਗੀ ਕਿ ਉੱਚਾ ਭਾਂਬੜ ਉੱਠਿਆ ਅੱਗ ਲੱਗਣ ਸਬੰਧੀ ਜਿਉਂ ਹੀ ਸਤਿੰਦਰ ਸਿੰਗਲਾ ਦੇ ਗੁਆਂਢੀਆਂ ਨੇ ਸੇਵਾਦਾਰਾਂ ਨੂੰ ਸੂਚਿਤ ਕੀਤਾ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਕਰੀਬ 50 ਸੇਵਾਦਾਰਾਂ ਨੇ ਮੌਕੇ ’ਤੇ ਪੁੱਜ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ।
ਇਸ ਮੌਕੇ ਫਾਇਰ ਬਿ੍ਰਗੇਡ ਦੀਆਂ ਵੀ ਦੋ ਗੱਡੀਆਂ ਪੁੱਜੀਆਂ ਪਰ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਸੇਵਾਦਾਰ ਅੱਗ ਨੂੰ ਕਾਬੂ ਕਰ ਚੁੱਕੇ ਸੀ। ਭਾਵੇਂ ਹੀ ਅੱਗ ਲੱਗਣ ਦੀ ਇਸ ਘਟਨਾ ਕਾਰਨ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਸੇਵਾਦਾਰਾਂ ਵੱਲੋਂ ਮੌਕੇ ’ਤੇ ਪੁੱਜ ਕੇ ਅੱਗ ਬੁਝਾਉਣ ਲਈ ਮਾਰੇ ਗਏ ਹੰਭਲੇ ਕਾਰਨ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ। ਇਸ ਮੌਕੇ ਬਲਾਕ ਮਾਨਸਾ ਦੇ ਪ੍ਰੇਮੀ ਸੇਵਕ ਸੁਖਦੇਵ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜੋਨ ਜਿੰਮੇਵਾਰ ਉਜਾਗਰ ਇੰਸਾਂ, 15 ਮੈਂਬਰ ਭੋਲਾ ਇੰਸਾਂ, ਕ੍ਰਿਸ਼ਨ ਇੰਸਾਂ, ਲੱਕੀ ਇੰਸਾਂ, ਸੱਤਪਾਲ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਵਿਜੇ ਇੰਸਾਂ, ਰੋਮੀ ਇੰਸਾਂ, ਗਗਨ ਇੰਸਾਂ, ਜਤਿਨ ਇੰਸਾਂ, ਨਵੀਨ ਇੰਸਾਂ ਅਤੇ ਰਵੇਲ ਇੰਸਾਂ ਆਦਿ ਸਮੇਤ ਹੋਰ ਵੱਡੀ ਗਿਣਤੀ ’ਚ ਸੇਵਾਦਾਰ ਹਾਜ਼ਰ ਸਨ।
ਸੇਵਾਦਾਰਾਂ ਦਾ ਜਜ਼ਬਾ ਸ਼ਲਾਘਾਯੋਗ : ਸੁਰੇਸ਼ ਨੰਦਗੜੀਆ
ਪੰਜਾਬ ਕਰਿਆਨਾ ਰਿਟੇਲਰ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਸੁਰੇਸ਼ ਨੰਦਗੜ੍ਹੀਆ ਨੇ ਦੱਸਿਆ ਕਿ ਉਹ ਵੀ ਘਟਨਾ ਸਥਾਨ ’ਤੇ ਮੌਕੇ ’ਤੇ ਪੁੱਜ ਗਏ ਸੀ, ਜਿੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਅੱਗ ਦੀ ਪ੍ਰਵਾਹ ਨਾ ਕਰਦਿਆਂ ਪੂਰਾ ਹੰਭਲਾ ਮਾਰਦਿਆਂ ਅੱਗ ਨੂੰ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਭਾਵੇਂ ਹੀ ਉਨ੍ਹਾਂ ਵੱਲੋਂ ਸਥਾਨਕ ਫਾਇਰ ਬਿ੍ਰਗੇਡ ਨੂੰ ਸੂਚਿਤ ਕਰਨ ’ਤੇ ਦੋ ਗੱਡੀਆਂ ਵੀ ਪੁੱਜ ਗਈਆਂ ਸੀ ਪਰ ਉਨ੍ਹਾਂ ਦੇ ਆਉਣ ਤੱਕ ਸੇਵਾਦਾਰਾਂ ਨੇ ਅੱਗ ਨੂੰ ਕਾਬੂ ਕਰ ਲਿਆ ਸੀ। ਇਸ ਮੌਕੇ ਸ੍ਰੀ ਨੰਦਗੜ੍ਹੀਆ ਸਮੇਤ ਸਤਿੰਦਰ ਸਿੰਗਲਾ ਦੇ ਆਂਢ-ਗੁਆਂਢ ਨੇ ਵੀ ਸੇਵਾਦਾਰਾਂ ਦੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ।