ਬਜਟ ਵਿੱਚ ਕਰਮਚਾਰੀਆਂ ਨੂੰ ਡੀ.ਏ. ਦੀ ਕਿਸਤ ਦੇਣ ਦਾ ਐਲਾਨ, ਪੇ ਕਮਿਸ਼ਨ ਦਾ ਵੀ ਕੀਤਾ ਜਿਕਰ
ਚੰਡੀਗੜ, (ਅਸ਼ਵਨੀ ਚਾਵਲਾ)। ਵਿਧਾਨ ਸਭਾ ਚੋਣਾਂ 2022 ਵਲ ਨੂੰ ਵਧ ਰਹੇ ਪੰਜਾਬ ਦੀ ਝਲਕ ਮਨਪ੍ਰੀਤ ਬਾਦਲ ਵਲੋਂ ਵਿੱਤੀ ਸਾਲ 2020-21 ਲਈ ਪੇਸ਼ ਕੀਤੇ ਗਏ ਬਜਟ ਵਿੱਚ ਦਿਖਾਈ ਦਿੱਤੀ ਹੈ। ਬਜਟ ਨੌਜਵਾਨਾ ਤੋਂ ਲੈ ਕੇ ਵਿਦਿਆਰਥੀਆਂ ਅਤੇ ਕਿਸਾਨਾ ਤੋਂ ਲੈ ਕੇ ਉਦਯੋਗਪਤੀਆਂ ਨੂੰ ਖ਼ੁਸ ਕਰਨ ਦੀ ਕੋਸ਼ਸ਼ ਕੀਤੀ ਗਈ ਹੈ।
- ਕਰਮਚਾਰੀਆਂ ‘ਤੇ ਵੀ ਪਹਿਲੀਵਾਰ ਮਨਪ੍ਰੀਤ ਬਾਦਲ ਵਲੋਂ ਮਿਹਰਬਾਨੀ ਦਿਖਾਈ ਗਈ
- ਮਨਪ੍ਰੀਤ ਬਾਦਲ ਵਲੋਂ ਆਪਣੇ ਇਸ ਬਜਟ ਵਿੱਚ ਹਰ ਵਰਗ ਨੂੰ ਖ਼ੁਸ ਕਰਨ ਦੀ ਕੋਸ਼ਸ਼ ਕੀਤੀ
- ਇਸ ਵਿੱਤੀ ਸਾਲ ਤੋਂ ਕਰਮਚਾਰੀਆਂ ਦੀ ਰਿਟਾਇਰਮੈਂਟ 58 ਸਾਲ ਹੋਏਗੀ
- ਮਿਲਣ ਵਾਲੇ 2 ਸਾਲ ਦੇ ਵਾਧੇ ਨੂੰ ਖਤਮ ਕਰ ਦਿੱਤਾ ਗਿਆ ਹੈ।
ਹੁਣ ਤੱਕ ਕਰਮਚਾਰੀ 60 ਸਾਲ ਤੱਕ ਰਿਟਾਇਰਮੈਂਟ ਲੈ ਸਕਦੇ ਸਨ। ਇਥੇ ਹੀ 12ਵੀਂ ਜਮਾਤ ਤੱਕ ਹਰ ਵਿਦਿਆਰਥੀ ਨੂੰ ਸਰਕਾਰੀ ਸਕੂਲ ਵਿੱਚ ਮੁਫ਼ਤ ਸਿੱਖਿਆ ਮਿਲੇਗੀ, ਭਾਵੇਂ ਉਹ ਕਿਸੇ ਵੀ ਬਰਾਦਰੀ ਦਾ ਲੜਕਾ ਜਾਂ ਫਿਰ ਲੜਕੀ ਹੋਵੇ। ਇਸ ਨਾਲ ਹੀ ਮਨਪ੍ਰੀਤ ਬਾਦਲ ਵਲੋਂ ਆਪਣੇ ਇਸ ਬਜਟ ਵਿੱਚ ਡੀਏ ਦੀ ਕਿਸਤ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਮਨਪ੍ਰੀਤ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਵਿਖੇ ਪੇਸ਼ ਕੀਤੇ ਗਏ ਆਪਣੇ ਚੌਥੇ ਬਜਟ ਵਿੱਚ ਸਰਕਾਰ ਦੀ ਸਥਿਤੀ ਵੀ ਕਾਫ਼ੀ ਹੱਦ ਤੱਕ ਸਾਫ਼ ਕਰਨ ਦੀ ਕੋਸ਼ਸ਼ ਕੀਤੀ ਹੈ ਤਾਂ ਉਥੇ ਹੀ ਕੇਂਦਰ ਸਰਕਾਰ ਵਲੋਂ ਜੀਐਸਟੀ ਦੀ ਅਦਾਇਗੀ ਠੀਕ ਸਮੇਂ ਨਾ ਕਰਨ ਕਰਕੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਗਿਆ ਹੈ।
ਮਨਪ੍ਰੀਤ ਬਾਦਲ ਵਲੋਂ ਵਿੱਤੀ 2020-21 ਲਈ 18 ਹਜ਼ਾਰ 828 ਕਰੋੜ ਰੁਪਏ ਵਿੱਤੀ ਘਾਟੇ ਅਤੇ 7 ਹਜ਼ਾਰ 712 ਕਰੋੜ ਰੁਪਏ ਦਾ ਮਾਲੀ ਘਾਟੇ ਦਾ ਬਜਟ ਪੇਸ਼ ਕੀਤਾ ਗਿਆ ਹੈ।
- ਇਸ ਸਾਲ ਦਾ ਬਜਟ ਦਾ ਕੁਲ ਆਕਾਰ 1 ਲੱਖ 54 ਹਜ਼ਾਰ 805 ਕਰੋੜ ਰੁਪਏ ਦਾ ਹੈ।
- ਜਿਹੜਾ ਕਿ ਪਿਛਲੇ ਸਾਲ ਨਾਲੋਂ ਲਗਭਗ 5 ਹਜ਼ਾਰ ਕਰੋੜ ਰੁਪਏ ਦਾ ਘੱਟ ਬਜਟ ਪੇਸ਼ ਕੀਤਾ ਗਿਆ ਹੈ।
- ਪਿਛਲੇ ਵਿੱਤੀ ਸਾਲ ਮਨਪ੍ਰੀਤ ਬਾਦਲ ਵਲੋਂ 1 ਲੱਖ 58 ਹਜ਼ਾਰ 493 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਸੀ।
ਜਾਰੀ ਰਹੇਗੀ ਕਿਸਾਨਾ ਲਈ ਕਰਜ਼ ਮੁਆਫ਼ੀ ਸਕੀਮ
ਇਸ ਵਿੱਤੀ ਸਾਲ ਵੀ ਕਿਸਾਨਾ ਅਤੇ ਖੇਤੀਬਾੜੀ ਕਾਮਿਆਂ ਲਈ ਕਰਜ਼ ਮੁਆਫ਼ੀ ਸਕੀਮ ਜਾਰੀ ਰਹੇਗੀ ਅਤੇ ਇਸ ਸਾਲ ਇਸ ਸਕੀਮ ਹੇਠ ਮਨਪ੍ਰੀਤ ਬਾਦਲ ਵਲੋਂ 520 ਕਰੋੜ ਰੁਪਏ ਸਮੇਤ 2 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਜਿਸ ਨੂੰ ਕਿ ਇਸ ਵਿੱਤੀ ਸਾਲ ਵਿੱਚ ਵੰਡੀਆ ਜਾਏਗਾ।
25 ਕਰੋੜ ਨਾਲ ਹੋਏਗਾ ਅਵਾਰਾ ਪਸੂਆ ਦਾ ਪ੍ਰਬੰਧ
ਪੰਜਾਬ ਵਿੱਚ ਲਗਾਤਾਰ ਵਧਦੀ ਜਾ ਰਹੀ ਅਵਾਰਾ ਪਸ਼ੂਆ ਦੀ ਦਿੱਕਤ ਨੂੰ ਦੇਖਦੇ ਹੋਏ ਮਨਪ੍ਰੀਤ ਬਾਦਲ ਵਲੋਂ ਇਸ ਬਜਟ ਵਿੱਚ 25 ਕਰੋੜ ਰੁਪਏ ਰੱਖੇ ਗਏ ਹਨ। ਜਿਸ ਨਾਲ ਅਵਾਰਾ ਪਸ਼ੂਆਂ ਦੇ ਪ੍ਰਬੰਧ ਅਤੇ ਇਨਾਂ ਨੂੰ ਰੱਖਣ ਦੇ ਮੰਤਵ ਨਾਲ ਪਸ਼ੂਆਂ ਦੇ ਵਾੜਿਆਂ ਦੇ ਰਾਜ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਏਗਾ।
ਖੇਡਾਂ ਲਈ ਮਿਲਣਗੇ 270 ਕਰੋੜ ਰੁਪਏ
ਪੰਜਾਬ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਖਿਡਾਰੀ ਵੱਡੇ ਬਜਟ ਐਲਾਨ ਦਾ ਉਡੀਕ ਕਰ ਰਹੇ ਸਨ ਪਰ ਇਸ ਬਜਟ ਵਿੱਚ ਇੰਨਾ ਜਿਆਦਾ ਬਜਟ ਨਹੀਂ ਦਿੱਤਾ ਗਿਆ ਹੈ, ਜਿੰਨੀ ਕਿ ਉਮੀਦ ਕੀਤੀ ਜਾ ਰਹੀਂ ਸੀ। ਮਨਪ੍ਰੀਤ ਬਾਦਲ ਵਲੋਂ ਆਪਣੇ ਇਸ ਬਜਟ ਵਿੱਚ 270 ਕਰੋੜ ਰੁਪਏ ਦਿੱਤੇ ਗਏ ਹਨ। ਜਿਨਾਂ ਨੂੰ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇਣ ਲਈ ਉਨਾਂ ਲਈ ਖੇਡ ਸਮਾਨ ਖਰੀਦਣ ਤੋਂ ਲੈ ਕੇ ਉਨਾਂ ਦੀ ਡਾਈਟ ਦਾ ਇੰਤਜਾਮ ਕੀਤਾ ਜਾਏਗਾ।
ਮੁੜ ਤੋਂ ਯਾਦ ਆਏ ਸਮਾਰਟ ਫੋਨ, ਰੱਖੇ 100 ਕਰੋੜ
ਮਨਪ੍ਰੀਤ ਬਾਦਲ ਆਪਣੇ ਪਿਛਲੇ 3 ਬਜਟ ਵਾਂਗ ਇਸ ਬਜਟ ਵਿੱਚ ਵੀ ਸਮਾਰਟ ਫੋਨ ਨੂੰ ਨਹੀਂ ਭੁੱਲੇ ਹਨ। ਮਨਪ੍ਰੀਤ ਬਾਦਲ ਵਲੋਂ ਆਪਣੇ ਇਸ ਬਜਟ ਵਿੱਚ ਵੀ 10 ਨੌਜਵਾਨਾ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਲਈ 100 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਇਸ ਬਜਟ ਵਿੱਚ ਮਨਪ੍ਰੀਤ ਬਾਦਲ ਵਲੋਂ ਕਰੋਨਾਵਾਇਰਸ ਦੇ ਫੈਲਣ ਅਤੇ ਸਮਾਰਟ ਫੋਨ ਦੀ ਸਪਲਾਈ ਰੋਕਣ ਬਾਰੇ ਵੀ ਜਿਕਰ ਕੀਤਾ ਹੈ।
ਨੌਜਵਾਨਾ ਨੂੰ ਮਿਲੇਗਾ 148 ਕਰੋੜ ਨਾਲ ਹੁਨਰ
ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾ ਵਿੱਚ ਹੁਨਰ ਨੂੰ ਵਿਕਸਿਤ ਕਰਨ ਅਤੇ ਉਨਾਂ ਨੂੰ ਪ੍ਰਾਈਵੇਟ ਨੌਕਰੀਆਂ ਦੇ ਯੋਗ ਬਣਾਉਣ ਲਈ ਪੰਜਾਬ ਸਰਕਾਰ ਇਸ ਵਿੱਤੀ ਸਾਲ ਵਿੱਚ 148 ਕਰੋੜ ਰੁਪਏ ਖ਼ਰਚਣ ਜਾ ਰਹੀਂ ਹੈ। ਇਸ ਬਜਟ ਵਿੱਚ ਮਨਪ੍ਰੀਤ ਬਾਦਲ ਨੇ ਸਕਿਲ ਡਿਵੈਲਮੈਂਟ ਪ੍ਰੋਗਰਾਮ ਲਈ ਹੀ 148 ਕਰੋੜ ਰੁਪਏ ਰੱਖੇ ਹਨ ਤਾਂ ਕਿ ਨੌਜਵਾਨਾ ਨੂੰ ਚੰਗੀ ਨੌਕਰੀ ਦੇ ਨਾਲ ਹੀ ਚੰਗਾ ਪੈਸਾ ਮਿਲ ਸਕੇ।
3 ਹਜ਼ਾਰ ਕਰੋੜ ‘ਚ ਬਨਣਗੇ ਤਿੰਨ ਇੰਡਸਟਰੀਅਲ ਪਾਰਕ
ਮਨਪ੍ਰੀਤ ਬਾਦਲ ਨੇ ਆਪਣੇ ਇਸ ਬਜਟ ਵਿੱਚ 3 ਨਵੇਂ ਇੰਡਸਟਰੀਅਲ ਪਾਰਕ ਬਣਾਉਣ ਦਾ ਐਲਾਨ ਕੀਤਾ ਹੈ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਲੁਧਿਆਣਾ ਦੇ ਮੱਤੇਵਾੜਾ ਨੇੜੇ ਟੈਕਸਟਾਈਲ ਉਦਯੋਗ ਅਤੇ ਬਠਿੰਡਾ ਵਿਖੇ ਗ੍ਰੀਨ ਇੰਡਸਟਰੀ ਸਣੇ ਰਾਜਪੁਰਾ ਵਿਖੇ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਕੋਰੀਡੋਰ ਵਿਕਸਿਤ ਕੀਤਾ ਜਾਏਗਾ। ਇਨਾਂ ਤਿੰਨਾਂ ਇੰਡਸਟਰੀਅਲ ਪਾਰਕ ‘ਤੇ 1-1 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਆਏਗਾ।
ਦਲਿਤਾ ਦਾ ਖਾਸ ਖਿਆਲ, 901 ਕਰੋੜ ਹੋਣਗੇ ਖ਼ਰਚ
ਮਨਪ੍ਰੀਤ ਬਾਦਲ ਨੇ ਆਪਣੇ ਬਜਟ ਵਿੱਚ ਦਲਿਤ ਭਾਈਚਾਰੇ ਦਾ ਵੀ ਖਾਸ ਖਿਆਲ ਹੈ। ਮਨਪ੍ਰੀਤ ਬਾਦਲ ਨੇ ਬਜਟ ਵਿੱਚ ਕਿਹਾ ਕਿ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਤਰੱਕੀ ਲਈ ਆਪਣੀ ਮਜ਼ਬੂਤ ਪ੍ਰੀਤਬੱਧਤਾ ਦੁਹਾਉਂਦੇ ਹਨ ਅਤੇ ਇਸ ਲਈ ਇਸ ਵਿੱਤੀ ਸਾਲ ਦੌਰਾਨ 901 ਕਰੋੜ ਰੁਪਏ ਰੱਖੇ ਜਾਂਦੇ ਹਨ।
165 ਕਰੋੜ ਰੁਪਏ ਨਾਲ ਮਿਲੇਗਾ ਆਸ਼ੀਰਵਾਦ
ਪੰਜਾਬ ਵਿੱਚ ਵਿਆਹ ਮੌਕੇ ਦਿੱਤੇ ਜਾਣ ਵਾਲੇ ਸਰਕਾਰ ਵਲੋਂ ਆਸ਼ਿਰਵਾਦ ਸਕੀਮ ‘ਤੇ ਪੰਜਾਬ ਸਰਕਾਰ ਵਲੋਂ ਇਸ ਸਾਲ 165 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਦਾ ਐਲਾਨ ਮਨਪ੍ਰੀਤ ਬਾਦਲ ਨੇ ਬਜਟ ਦੌਰਾਨ ਕੀਤਾ ਹੈ। ਪੰਜਾਬ ਵਿੱਚ ਇਸ ਸਮੇਂ 21 ਹਜ਼ਾਰ ਰੁਪਏ ਦਾ ਸ਼ਗੁਨ ਦਿੱਤਾ ਜਾ ਰਿਹਾ ਹੈ।
ਇਸ ਵਿਭਾਗ ‘ਤੇ ਖ਼ਰਚ ਹੋਣਗੇ ਇੰਨੇ ਕਰੋੜ ਰੁਪਏ
- ਸਮਾਜਿਕ ਸੁਰਖਿਆ ਅਤੇ ਇਸਤਰੀ ਬਾਲ ਵਿਕਾਸ ਲਈ 2165 ਕਰੋੜ ਰੁਪਏ ਖ਼ਰਚ ਹੋਣਗੇ
- ਜਿਸ ਨਾਲ ਪੈਨਸ਼ਨ ਵੰਡੀ ਜਾਏਗੀ ।
- ਬੁਢਾਪਾ ਘਰਾਂ ਦੀ ਹਰ ਜਿਲੇ ਵਿੱਚ ਸਥਪਨਾ ਕਰਨ ਲਈ 5 ਕਰੋੜ ਰੁਪਏ ਖਰਚੇ ਜਾਣਗੇ।
- ਰੱਖਿਆ ਸੇਵਾਵਾਂ ਲਈ 29 ਫੀਸਦੀ ਬਜਟ ਵਾਧੇ ਨਾਲ 127 ਕਰੋੜ ਰੁਪਏ ਖ਼ਰਚੇ ਜਾਣਗੇ।
- ਜੰਗ ਵਿੱਚ ਸਹੀਦ ਹੋਣ ਵਾਲੇ ਜਵਾਨਾ ਦੀਆਂ ਵਿਧਵਾਵਾਂ ਨੂੰ 6 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ।
- ਪੰਚਾਇਤਾਂ ਲਈ 3 ਹਜ਼ਾਰ 830 ਕਰੋੜ ਖਰਚ ਕੀਤੇ ਜਾਣਗੇ।
- ਸਮਾਰਟ ਵਿਲੇਜ ਮੁਹਿੰਮ ਤਹਿਤ ਪਿੰਡਾਂ ਨੂੰ ਸਮਾਰਟ ਬਣਾਉਣ ਲਈ 600 ਕਰੋੜ ਖ਼ਰਚ ਹੋਣਗੇ।
- ਮਨਰੇਗਾ ਵਿੱਚ ਇਸ ਸਾਲ ਕੀਤਾ ਜਾਏਗਾ 320 ਕਰੋੜ ਰੁਪਏ ।
- ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 125 ਕਰੋੜ ਨਾਲ ਬਣਾਏ ਜਾਣਗੇ ਮਕਾਨ ।
- ਪੇਂਡੂ ਆਵਾਸ ਯੋਜਨਾ ‘ਤੇ ਇਸ ਸਾਲ 500 ਕਰੋੜ ਖ਼ਰਚ ਕੀਤੇ ਜਾਣਗੇ।
- ਅਸੁਰੱਖਿਅਤ ਇਮਾਰਤਾ ਦੀ ਮੁਰੰਮਤ ਲਈ 75 ਕਰੋੜ ਖ਼ਰਚ ਹੋਣਗੇ।
- ਆਯੁਸ਼ਮਾਨ ਭਾਰਤ ਤਹਿਤ ਖ਼ਰਚ ਹੋਣਗੇ 221 ਕਰੋੜ ਰੁਪਏ
- ਪੰਜਾਬ ਦੀ ਸਿਹਤ ਲਈ ਇਸ ਸਾਲ 3 ਹਜ਼ਾਰ 778 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
- ਅਮਰੂਤ ਤਹਿਤ ਸਹਿਰਾ ਦੀ ਕਾਇਆ ਕਲਪ ਲਈ ਖ਼ਰਚ ਹੋਣਗੇ 700 ਕਰੋੜ
- ਸਮਾਰਟ ਸਿਟੀ ਲਈ ਖ਼ਰਚ ਹੋਣਗੇ 810 ਕਰੋੜ ਰੁਪਏ ।
- ਜਲ ਸਪਲਾਈ ਅਤੇ ਸੈਨੀਟਸ਼ਨ 2029 ਖ਼ਰਚ ਹੋਣਗੇ।
- ਮੁਫ਼ਤ ਬਿਜਲੀ ਦੀ ਸਬਸਿਡੀ ‘ਤੇ ਖ਼ਰਚ ਕਰੇਗੀ ਸਰਕਾਰ 12 ਹਜ਼ਾਰ 243 ਕਰੋੜ ਰੁਪਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।