ਸਾਡੇ ਨਾਲ ਸ਼ਾਮਲ

Follow us

14 C
Chandigarh
Thursday, February 5, 2026
More
    Home Breaking News ਮਨ ਕੀ ਬਾਤ &#8...

    ਮਨ ਕੀ ਬਾਤ ‘ਚ ਪ੍ਰਧਾਨ ਮੰਤਰੀ ਨੇ ਐੱਨਸੀਸੀ ਡੇਅ ਦੀ ਦਿੱਤੀ ਵਧਾਈ

    Narender modi

    -ਮਨ ਕੀ ਬਾਤ ‘ਚ ਪ੍ਰਧਾਨ ਮੰਤਰੀ ਨੇ ਐੱਨਸੀਸੀ ਡੇਅ ਦੀ ਦਿੱਤੀ ਵਧਾਈ

    -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸੰਬੋਧਿਤ ਕਰਦੇ ਹਨ

    ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਤਵਾਰ ਨੂੰ ਇੱਕ ਵਾਰ ਫਿਰ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੋਏ। ਇਸ ਪ੍ਰੋਗਰਾਮ ‘ਚ ਪੀ.ਐੱਮ. ਮੋਦੀ ਨੇ ਐੱਨ.ਸੀ.ਸੀ. ਡੇਅ ਦੀ ਨੌਜਵਾਨਾਂ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 59ਵੇਂ ‘ਮਨ ਕੀ ਬਾਤ’ ‘ਚ ਐੱਨ.ਸੀ.ਸੀ. ਦਿਵਸ ਆਰਮਡ ਫੋਰਸਿਜ਼ ਫਲੈਗ ਡੇਅ, ਫਿਟ ਇੰਡੀਆ ਵੀਕ ਸੰਬੰਧੀ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਐੱਨ.ਸੀ.ਸੀ ‘ਚ ਆਪਣੇ ਅਨੁਭਵ ਬਾਰੇ ਦੱਸਣ ਦੇ ਨਾਲ ਹੀ ਫੋਰਸਿਜ਼ ਫਲੈਗ ਡੇਅ ‘ਚ ਸਹਿਯੋਗ ਦੇਣ ਅਤੇ ਸਾਰੇ ਸਕੂਲਾਂ ਨੂੰ ਦਸੰਬਰ ਮਹੀਨੇ ‘ਚ ਫਿਟ ਇੰਡੀਆ ਵੀਕ ਮਨਾਉਣ ਦੀ ਗੱਲ ਕਹੀ। Mann ki Baat

    ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਅਯੁੱਧਿਆ ਕੇਸ ਸੰਬੰਧੀ 9 ਨਵੰਬਰ ਨੂੰ ਆਏ ਫੈਸਲੇ ਨੂੰ ਲੈ ਕੇ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਮਾਮਲੇ ‘ਤੇ 9 ਨਵੰਬਰ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣ ‘ਤੇ 130 ਕਰੋੜ ਭਾਰਤੀਆਂ ਨੇ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਦੇਸ਼ ਹਿੱਤ ਤੋਂ ਵੱਧ ਕੇ ਕੁਝ ਨਹੀਂ ਹੈ। ਦੇਸ਼ ‘ਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੇ ਮੁੱਲ ਦੀ ਕੀਮਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਪ੍ਰੋਗਰਾਮ ਤਹਿਤ ਦੇਸ਼ ਨੂੰ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸੰਬੋਧਿਤ ਕਰਦੇ ਹਨ।

    • ਇਸ ਨੂੰ ਆਲ ਇੰਡੀਆ ਰੇਡੀਓ, ਡੀ.ਡੀ. ਤੇ ਨਰਿੰਦਰ ਮੋਦੀ ਐਪ ‘ਤੇ ਸੁਣਿਆ ਜਾ ਸਕਦਾ ਹੈ।
    • ਦੇਸ਼ ‘ਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੇ ਮੁੱਲ ਦੀ ਕੀਮਤ ਹੈ : ਪੀ.ਐੱਮ. ਮੋਦੀ
    • 59ਵੇਂ ‘ਮਨ ਕੀ ਬਾਤ’ ‘ਚ ਐੱਨ.ਸੀ.ਸੀ. ਦਿਵਸ ਆਰਮਡ ਫੋਰਸਿਜ਼ ਫਲੈਗ ਡੇਅ, ਫਿਟ ਇੰਡੀਆ ਵੀਕ ਸੰਬੰਧੀ ਗੱਲ ਕੀਤੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here