ਮਾਤਾ ਮਨਜੀਤ ਕੌਰ ਇੰੰਸਾਂ ਸਰੀਰਦਾਨੀਆਂ ’ਚ ਸ਼ਾਮਲ

Welfare Work
ਚੁੱਘੇ ਕਲਾਂ: ਮਾਤਾ ਮਨਜੀਤ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ, ਇਨਸੈੱਟ ਮਾਤਾ ਮਨਜੀਤ ਕੌਰ ਦੀ ਫਾਇਲ ਫੋਟੋ।

ਪੂਜਨੀਕ ਗੁਰੂ ਜੀ ਦੀ ਸਿੱਖਿਆ’ਤੇ ਚੱਲਦੇ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ/ Welfare Work 

(ਮਨਜੀਤ ਨਰੂਆਣਾ) ਚੁੱਘੇ ਕਲਾਂ। ਪੂਜਨੀਕ ਗੁਰੂ ਸਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਚੁੱਘੇ ਕਲਾਂ ਅਧੀਨ ਪੈਂਦੇ ਪਿੰਡ ਬਹਿਮਣ ਦੀਵਾਨਾ ਵਿਖੇ ਬਜ਼ੁਰਗ ਮਾਤਾ ਵੱਲੋਂ ਜਿਉਂਦੇ ਜੀਅ ਸਰੀਰਦਾਨ ਕਰਨ ਦੇ ਕੀਤੇ ਪ੍ਰਣ ਨੂੰ ਪਰਿਵਾਰਕ ਮੈਂਬਰਾਂ ਪੂਰਾ ਕਰਦਿਆਂ ਮ੍ਰਿਤਕ ਸਰੀਰ ਅੱਗ ’ਚ ਜਲਾਉਣ ਦੀ ਥਾਂ ਮੈਡੀਕਲ ਖੋਜ਼ਾਂ ਲਈ ਦਾਨ ਕਰ ਦਿੱਤਾ। Welfare Work

ਜਾਣਕਾਰੀ ਅਨੁਸਾਰ ਮਨਜੀਤ ਕੌਰ ਇੰਸਾਂ ਪਤਨੀ ਕੌਰ ਸਿੰਘ ਇੰਸਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਜਿਸ ਦੇ ਚੱਲਦਿਆਂ ਮਾਤਾ ਜੀ ਦੇ ਪੁੱਤਰਾਂ ਕੇਵਲ ਸਿੰਘ ਇੰਸਾਂ ਤੇ ਗੁਰਮੀਤ ਸਿੰਘ ਉਰਫ਼ ਭੋਲਾ ਇੰਸਾਂ ਵੱਲੋਂ ਮ੍ਰਿਤਕਾ ਦੀ ਦਿਲੀ ਇੱਛਾ ਅਨੁਸਾਰ ਮ੍ਰਿਤਕ ਸਰੀਰ ਨੂੰ ਮੈਡੀਕਲ ਖ਼ੋਜਾਂ ਲਈ ਐੱਸਆਰਐੱਸ ਆਯੁਰਵੈਦਿਕ ਮੈਡੀਕਲ ਕਾਲਜ ਖੈਰੀਪੁਰ (ਉੱਤਰ ਪ੍ਰਦੇਸ਼) ਨੂੰ ਦਾਨ ਕਰ ਦਿੱਤਾ। ਸਰੀਰ ਦਾਨ ਕਰਨ ਤੋਂ ਪਹਿਲਾਂ ਮਾਤਾ ਦੀਆਂ ਨੂੰਹਾਂ ਹਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। Welfare Work

ਇਹ ਵੀ ਪੜ੍ਹੋ: World Environment Day: ਸੇਵਾਦਾਰਾਂ ਨੇ ਲੱਖਾਂ ਦੀ ਗਿਣਤੀ “ਚ ਪੌਦੇ ਲਾ ਉਹਨਾਂ ਦੀ ਕੀਤੀ ਸੰਭਾਲ

ਸਰੀਰ ਦਾਨ ਕਰਨ ਸਮੇਂ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ, ਬਲਾਕ ’ਚੋਂ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਤੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਪਿੰਡ ਦੀਆਂ ਮੁੱਖ ਗਲੀਆਂ ’ਚੋਂ ਦੀ ਹੁੰਦੇ ਹੋਏ ਬੱਸ ਸਟੈਂਡ ਤੱਕ ਮਨਜੀਤ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਫੁੱਲਾਂ ਨਾਲ ਸ਼ਿੰਗਾਰੀ ਐਬੂਲੈਂਸ ’ਚ ਅੰਤਿਮ ਵਿਦਾਇਗੀ ਦਿੱਤੀ ਗਈ।
ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੱਖ–ਵੱਖ ਬਿਮਾਰੀਆਂ ਬਾਰੇ ਬਹੁਤ ਜਾਣਕਾਰੀ ਮਿਲੇਗੀ। ਦੱਸਣਾ ਬਣਦਾ ਹੈ ਕਿ ਮਾਤਾ ਮਨਜੀਤ ਕੌਰ ਇੰਸਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਾਤਾ ਭਲਾਈ ਕਾਰਜਾਂ ’ਚ ਹਮੇਸ਼ਾ ਅੱਗੇ ਰਹਿੰਦੇ ਸਨ। ਉਨ੍ਹਾਂ ਖੁਦ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਅੱਗੇ ਆਪਣੇ ਪੁੱਤਰਾਂ, ਨੂੰਹਾਂ ਤੇ ਪੋਤਰਿਆਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ Welfare Work