ਹਰਸ਼ਦੀਪ ਨੇ ਨੀਟ ਪ੍ਰੀਖਿਆ ’ਚੋਂ 1718ਵਾਂ ਰੈਂਕ ਹਾਸਲ ਕੀਤਾ

Neet Exam Result
Neet Exam Result

(ਰਜਨੀਸ਼ ਰਵੀ) ਫਾਜਿਲਕਾ। ਪਿੰਡ ਪੰਜਕੋਸੀ ਦੇ ਹਰਸ਼ਦੀਪ ਪੁੱਤਰ ਸ੍ਰੀ ਸੁਧੀਰ ਕੁਮਾਰ ਨੇ ਨੈਸ਼ਨਲ ਯੋਗਤਾ-ਕਮ-ਐਂਟਰੈਸ ਟੈਸਟ (ਨੀਟ) ਪ੍ਰੀਖਿਆ 2024 ਵਿੱਚੋ 720 ਚੋਂ 700 ਨੰਬਰ ਹਾਸਲ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਂਅ ਰੋਸ਼ਨ ਕੀਤਾ ਹੈ। ਇਸਦਾ ਆਲ ਇੰਡੀਆ ਵਿਚੋਂ 1718 ਰੈਂਕ ਆਇਆ ਹੈ ਜੋ ਕਿ ਬਹੁਤ ਹੀ ਸਨਮਾਨਜਨਕ ਹੈ। Neet Exam Result

ਹਰਸ਼ਦੀਪ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਪਾਈ ਜਾ ਰਹੀ ਹੈ ਕਿ ਹਰਸ਼ਦੀਪ ਨੇ ਪਰਿਵਾਰ, ਪਿੰਡ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਹਰਸ਼ਦੀਪ ਦਾ ਕਹਿਣਾ ਹੈ ਕਿ ਉਸਦਾ ਸ਼ੁਰੂ ਤੋਂ ਹੀ ਟੀਚਾ ਸੀ ਕਿ ਉਹ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ, ਪ੍ਰਮਾਤਮਾ ਨੇ ਉਸਦੇ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਉਸਦੀ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਦਿਨ-ਰਾਤ ਮਿਹਨਤ ਕਰਨ, ਮਿਹਨਤ ਤੇ ਲਗਨ ਨਾਲ ਜਿੰਦਗੀ ਵਿੱਚ ਕਿਸੇ ਵੀ ਮੁਕਾਬਲੇ ਨੂੰ ਜਿੱਤਿਆ ਜਾ ਸਕਦਾ ਹੈ। Neet Exam Result

ਇਹ ਵੀ ਪੜ੍ਹੋ: Indian Currency: ਅਜ਼ਾਦੀ ਤੋਂ 20 ਸਾਲਾਂ ਬਾਅਦ ਨੋਟਾਂ ’ਤੇ ਕਿਵੇਂ ਆਈ ਗਾਂਧੀ ਜੀ ਦੀ ਤਸਵੀਰ? ਪੜ੍ਹੋ ਕੀ ਹੈ ਇਸ ਦੇ …

ਪਿਤਾ ਸੁਧੀਰ ਕੁਮਾਰ ਦਾ ਕਹਿਣਾ ਹੈ ਕਿ ਹਰਸ਼ਦੀਪ ਸ਼ੁਰੂ ਤੋਂ ਹੀ ਮਿਹਨਤੀ ਸੀ ਤੇ ਸਾਰੇ ਪਰਿਵਾਰ ਤੇ ਸਕੇ ਸਬੰਧੀਆਂ ਨੂੰ ਵਿਸ਼ਵਾਸ ਸੀ ਕਿ ਉਹ ਵੱਡਾ ਹੋ ਕੇ ਉਪਲਬਧੀ ਹਾਸਲ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੱਧਮ ਵਰਗ ਨਾਲ ਸਬੰਧ ਰੱਖਦੇ ਹੋਏ ਮਿਹਨਤ ਸਦਕਾ ਉਸਨੇ ਆਪਣੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ ਜਿਸ ਤੋਂ ਬਾਅਦ ਹੁਣ ਉਹ ਸਿਹਤ ਦੇ ਸਬੰਧਤ ਕੋਰਸ ਦੀ ਪੜ੍ਹਾਈ ਕਰਕੇ ਲੋਕਾਂ ਦੀ ਸਿਹਤ ਦੀ ਸੰਭਾਲ ਕਰੇਗਾ ਅਤੇ ਆਪਣੇ ਭਵਿੱਖ ਨੂੰ ਲੋਕਾਂ ਦੀ ਸੇਵਾ ਵਿਚ ਲਗਾਏਗਾ।