ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਰਸਾ ਨੇ ਲੁਧਿਆਣਾ ਤੇ ਦਿੱਲੀ ‘ਚ ਅਕਾਲੀ ਦਲ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤਾਂ ‘ਤੇ ਕਾਲਖ ਫੇਰਨ ਦੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ ਹੈ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਉਹਨਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਰਾਜੀਵ ਗਾਂਧੀ ਦੇ ਨਾਅ ਅਤੇ ਲੁਧਿਆਣਾ ਵਿਚ ਉਸਦੇ ਬੁੱਤ ਦਾ ਮੂੰਹ ਕਾਲਾ ਕਰਨ ਦੀ ਕਾਰਵਾਈ ਨੂੰ ਪੀੜਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਕਿਸੇ ਵੀ ਤਰੀਕੇ ਨਿੰਦਿਆ ਨਹੀਂ ਜਾ ਸਕਦਾ। ਉਹਨ੍ਹਾਂ ਕਿਹਾ ਕਿ ਕਾਗਰਸ ਨੇ 1984 ‘ਚ ਸਿੱਖਾਂ ਦੀ ਨਸਲਕੁਸ਼ੀ ਲਈ ਦਿਨਾਂ ਵਿਅਕਤੀਆਂ ਦੀ ਡਿਊਟੀ ਲਾਈ ਸੀ ਉਹ ਅੱਤਵਾਦੀਆਂ ਤੋਂ ਘੱਟ ਨਹੀਂ ਸਨ
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਪੀੜਤਾਂ ਦੀ ਹਮਾਇਤ ਕਰਨ ਦਾ ਰੌਲਾ ਪਾ ਰਹੀ ਹੈ ਜਦਕਿ ਆਪ ਭੁੱਲ ਗਈ ਹੈ ਕਿ ਉਸ ਨੇ 1984 ਦੇ ਕਾਤਲਾਂ ਨੂੰ ਬਚਾਇਆ। ਉਹਨਾਂ ਕਿਹਾ ਕਿ ਅਸੀਂ ਕਿਹਾ ਕਿ ਅਸੀਂ ਪੀੜਤਾਂ ਦੀ ਹਮਾਇਤ ਕਰਦੇ ਰਹਾਂਗੇ ਸਰਸਾ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਪੀੜਤਾਂ ਤੇ ਇਹਨਾਂ ਦੇ ਪਰਿਵਾਰਾਂ ਨਾਲ ਖੜਾ ਰਿਹਾ ਹੈ ਤੇ ਹਮੇਸ਼ਾ ਰਹੇਗਾ। ਉਹਨਾਂ ਕਿਹਾ ਕਿ ਜੇਕਰ ਕਾਤਲਾਂ ਨੂੰ ਬਚਾਉਣਾ ਵਾਜਬ ਹੈ ਤਾਂ ਫਿਰ ਪੀੜਤ ਪਰਿਵਾਰਾਂ ਵੱਲੋਂ ਕੀਤੀ ਕਾਰਵਾਈ ਦੀ ਵੀ ਕਿਸੇ ਤਰੀਕੇ ਨਿੰਦਾ ਨਹੀਂ ਕੀਤੀ ਜਾ ਸਕਦੀ।
ਸਰਸਾ ਨੇ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਕੇਸਾਂ ਨੂੰ ਇਹਨਾਂ ਦੇ ਨਤੀਜੇ ਤੱਕ ਲਿਆਉਣ ਵਿਚ 34 ਸਾਲ ਲੱਗ ਗਏ ਤੇ ਹੁਣ ਜਾ ਕੇ ਸੱਜਣ ਕੁਮਾਰ ਤੇ ਦੋ ਹੋਰਨਾਂ ਨੂੰ ਸਜ਼ਾਵਾਂ ਮਿਲੀਆਂ ਹਨ। ਉਹਨਾਂ ਕਿਹਾ ਕਿ ਹੋਰਨਾਂ ਕੇਸਾਂ ਵਿਚ ਵੀ ਅਕਾਲੀ ਦਲ ਪੀੜਤਾਂ ਨੂੰ ਨਿਆਂ ਮਿਲਣਾ ਤੇ ਦੋਸ਼ੀਆਂ ਨੂੰ ਸਲਾਖ਼ਾਂ ਪਿਛੇ ਪਹੁੰਚਾਉਣਾ ਯਕੀਨੀ ਬਣਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।