Manipur Violence: ਮਣੀਪੁਰ ਦਾ ਵਿਵਾਦ ਤੇ ਸਾਜਿਸ਼

Manipur
ਫਾਈਲ ਫੋਟੋ।

Manipur Violence: ਮਣੀਪੁਰ ’ਚ ਪੈਦਾ ਹੋਈ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਆਪਣੇ-ਆਪ ’ਚ ਬਹੁਤ ਗੰਭੀਰ ਤੇ ਪੇਚਦਾਰ ਹੈ ਇਸ ਨੂੰ ਮਹਿਜ਼ ਦੋ ਜਾਤੀਆਂ ਦੇ ਹਿੱਤਾਂ ਦਾ ਟਕਰਾਅ ਕਹਿਣਾ ਸਹੀ ਨਹੀਂ ਹੈ ਨਾ ਹੀ ਇਸ ਨੂੰ ਸਿਰਫ ਸੂਬਾ ਸਰਕਾਰ ਦੀ ਨਕਾਮੀ ਦੱਸ ਕੇ ਗੱਲ ਮੁਕਾਈ ਜਾ ਸਕਦੀ ਹੈ ਸੂਬਾ ਸਰਕਾਰ ਇਸ ਮਸਲੇ ਤੋਂ ਕਿਉਂ ਅੱਖਾਂ ਮੀਟੇਗੀ ਕਿਉਂਕਿ ਸੂਬਾ ਸਰਕਾਰ ਦੀ ਹੋਂਦ ਹੀ ਸੂਬੇ ਦੇ ਹਾਲਾਤਾਂ ਨਾਲ ਜੁੜੀ ਹੁੰਦੀ ਹੈ ਹਾਲਾਤ ਵਿਗਾੜ ਕੇ ਸੂਬਾ ਸਰਕਾਰ ਕਿਸੇ ਵੀ ਸਥਿਤੀ ’ਚ ਮਜ਼ਬੂਤ ਨਹੀਂ ਹੁੰਦੀ। Manipur Violence

ਇਹ ਖਬਰ ਵੀ ਪੜ੍ਹੋ : World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ

ਅਸਲ ’ਚ ਕਿਸੇ ਵੀ ਸੂਬੇ ਦੀ ਸਮੱਸਿਆ ਦੇ ਕਾਰਨ ਸਿਰਫ ਸਮਾਜਿਕ ਤੇ ਰਾਜਨੀਤਿਕ ਸਥਿਤੀ ਨਾਲ ਨਹੀਂ ਜੁੜੇ ਹੁੰਦੇ ਸਗੋਂ ਇਸ ਦੇ ਭੁੂਗੋਲਿਕ ਤੇ ਇਤਿਹਾਸਕ ਪਹਿਲੂ ਵੀ ਬੜੇ ਅਹਿਮ ਹੁੰਦੇ ਹਨ। ਜਦੋਂ ਕੇਂਦਰ ਤੇ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਦੌਰਾਨ ਵੀ ਸਮੱਸਿਆ ਵਧ ਰਹੀ ਹੋਵੇ ਤਾਂ ਕਿਸੇ ਵਿਦੇਸ਼ੀ ਤਾਕਤ ਦੇ ਹੱਥ ਤੋਂ ਇਨਕਾਰ ਔਖਾ ਹੁੰਦਾ ਹੈ ਵਿਵਾਦ ਤੇ ਸਾਜਿਸ਼ ਦੋ ਵੱਖ-ਵੱਖ ਬਿੰਦੂ ਹਨ ਵਿਵਾਦ ਸਥਾਨਕ ਤੇ ਅਚਾਨਕ ਹੋ ਸਕਦਾ ਹੈ ਪਰ ਵਿਦੇਸ਼ੀ ਤਾਕਤਚ ਸਾਜਿਸ਼ ਤਹਿਤ ਵਿਵਾਦ ਪੈਦਾ ਕਰਦੀਆਂ ਹਨ ਜਾਂ ਚੰਗਿਆੜੀ ਨੂੰ ਭਾਂਬੜ ਬਣਾਉਂਦੀਆਂ ਹਨ ਕੇਂਦਰੀ ਨੀਮ ਫੌਜੀ ਬਲ ਤੇ ਸਥਾਨਕ ਪੁਲਿਸ ਸਥਾਨਕ ਹਿੰਸਕ ਤੱਤਾਂ ਨੂੰ ਆਸਾਨੀ ਨਾਲ ਕਾਬੂ ਕਰ ਲੈਂਦੀ ਹੈ। Manipur Violence

ਪਰ ਜਦੋਂ ਵਿਦੇਸ਼ੀ ਤਾਕਤਾਂ ਸਰਗਰਮ ਹੋ ਜਾਣ ਤਾਂ ਮਾਮਲੇ ਨੂੰ ਸੁਲਝਣ ’ਚ ਦੇਰ ਲੱਗਦੀ ਹੈ ਮਣੀਪੁਰ ’ਚ ਸਰਗਰਮ ਹਥਿਆਰਬੰਦ ਲੋਕਾਂ ਨੂੰ ਕਿਹੜੀ ਵਿਦੇਸ਼ੀ ਤਾਕਤ ਸ਼ਹਿ ਦੇ ਰਹੀ ਹੈ ਇਸ ਨੁਕਤੇ ’ਤੇ ਪੂਰੀ ਗੌਰ ਕਰਨੀ ਪਵੇਗੀ ਮਣੀਪੁਰ ਸਰਹੱਦੀ ਸੂਬਾ ਹੈ ਵਿਦੇਸ਼ੀ ਤਾਕਤਾਂ ਸਰਹੱਦੀ ਸੂਬਿਆਂ ਨੂੰ ਨਿਸ਼ਾਨੇ ’ਤੇ ਰੱਖਦੀਆਂ ਹਨ ਮਣੀਪੁਰ ਦੇ ਹਾਲਾਤਾਂ ਨਾਲ ਨਜਿੱਠਣ ਲਈ ਜਿੱਥੇ ਸਖਤੀ ਤੇ ਮੁਸ਼ਤੈਦੀ ਨਾਲ ਕੰਮ ਕਰਨਾ ਪਵੇਗਾ, ਉੱਥੇ ਸਮਾਜਿਕ ਸਾਂਝ ਤੇ ਸਦਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸਭ ਤੋਂ ਜ਼ਰੂਰੀ ਹੈ ਕਿ ਇਸ ਮਸਲੇ ਦੇ ਕਿਸੇ ਵਿਦੇਸ਼ੀ ਕੁਨੈਕਸ਼ਨ ਨੂੰ ਕੱਟਣ ਲਈ ਕੋਈ ਤੋੜ ਲੱਭਣਾ ਪਵੇਗਾ ਬਿਨਾਂ ਕਿਸੇ ਬਾਹਰੀ ਮੱਦਦ ਦੇ ਸਥਿਤੀ ਏਨੀ ਮਾੜੀ ਨਹੀਂ ਹੋ ਸਕਦੀ।

LEAVE A REPLY

Please enter your comment!
Please enter your name here