ਮਨੀਪੁਰ ਮਾਮਲਾ : ਘਿਨਾਉਣੇ ਵਰਤਾਰੇ ਵਿਰੁੱਧ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ

Manipur Case

ਜਲਾਲਾਬਾਦ (ਰਜਨੀਸ਼ ਰਵੀ)। ਮਨੀਪੁਰ (Manipur Case) ’ਚ ਦੋ ਔਰਤਾਂ ਨਾਲ ਘਿਨਾਉਣੇ ਵਰਤਾਰੇ ਦੇ ਵਿਰੋਧ ’ਚ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਪਿੰਡ ਢਾਬ ਖੁਸ਼ਹਾਲ ਜੋਈਆ ਬਸਤੀ ਨੰਬਰ 2 ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਜ਼ਿਲ੍ਹਾ ਆਗੂਆਂ ਨਰਿੰਦਰ ਢਾਬਾਂ ਸਰਪੰਚ ਅਤੇ ਸਤੀਸ ਛੱਪੜੀ ਵਾਲਾ ਦੀ ਅਗਵਾਈ ਵਿੱਚ ਕੀਤਾ। ਆਗੂਆਂ ਨੇ ਮਨੀਪੁਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਚੱਲੀ ਆ ਰਹੀ ਹਿੰਸਾਂ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਬੀ.ਜੇ.ਪੀ. ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਜਾਤੀ, ਧਰਮ ਅਤੇ ਭਾਸ਼ਾ ਦੇ ਨਾਂਅ ’ਤੇ ਪਛਾਣ ਦੀ ਰਾਜਨੀਤੀ ਨੇ ਆਦਮੀ ਨੂੰ ਆਦਮਖੋਰ ਬਣਾ ਦਿੱਤਾ ਹੈ।

ਜਿਸ ਦੀਆਂ ਇੱਕ ਨਹੀਂ ਕਈ ਘਟਨਾਵਾਂ ਜਿਊਂਦਾ ਜਾਗਦਾ ਸਬੂਤ ਹਨ। ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੀਆਂ ਦੋ ਔਰਤਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ 19 ਜੁਲਾਈ ਨੂੰ ਵਾਇਰਲ ਹੋਈ ਹੈ ਇਹ ਘਟਨਾ 4 ਮਈ ਦੀ ਹੈ ਤੇ ਡੇਢ ਮਹੀਨਾ ਪਹਿਲਾਂ ਹੋਈ ਇਸ ਘਟਨਾ ਤੇ ਮਨੀਪੁਰ ਦੇ ਮੁੱਖ ਮੰਤਰੀ ਦਾ ਸ਼ਰਮਿੰਦਗੀ ਮਹਿਸੂਸ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਇ ਇਹ ਕਹਿ ਦੇਣਾ ਕਿ ਅਜਿਹੀਆਂ ਸੈਂਕੜੇ ਘਟਨਾਵਾਂ ਹੁੰਦੀਆਂ ਹਨ

ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤਾ ਸੁਖਦ ਐਲਾਨ, ਮਿਲੇਗੀ ਰਾਹਤ…

ਸਾਬਿਤ ਕਰਦਾ ਹੈ ਕਿ ਮੁੱਖ ਮੰਤਰੀ ਸਿੱਧੇ ਤੌਰ ’ਤੇ ਦੋਸ਼ੀਆਂ ਦੇ ਪੱਖ ਵਿੱਚ ਭੁਗਤ ਰਿਹਾ ਹੈ ਅਤੇ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜੁਬਾਨ ਖੋਲ੍ਹੀ ਹੈ ਅਤੇ ਰਾਜਸਥਾਨ ਅਤੇ ਛੱਤੀਸਗੜ੍ਹ ਨਾਲ ਜੋੜ ਕੇ ਮਨੀਪੁਰ ਦੀ ਘਟਨਾ ਨੂੰ ਘਟਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ ਜੋ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਨੌਜਵਾਨ ਸਭਾ ਦੇ ਮੰਜੂ ਬਾਲਾ, ਜਗਜੀਤ ਢਾਬਾਂ, ਅਸੋਕ ਸਿੰਘ, ਲਖਵਿੰਦਰ ਸਿੰਘ, ਸਾਜਨ ਢਾਬਾਂ, ਅੰਗਰੇਜ ਸਿੰਘ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।