ਏਸ਼ੀਅਨ ਟੇਬਲ ਟੈਨਿਸ ਦੇ ਸੈਮੀਫਾਈਨਲ ’ਚ ਪਹੁੰਚੀ ਮਨਿਕਾ ਬੱਤਰਾ

ਚੀਨੀ ਤਾਈਪੇ ਦੇ ਖਿਡਾਰਨ ਚੇਨ ਸੂ-ਯੂ ਨੂੰ 4-3 ਨਾਲ ਹਰਾਇਆ

ਬੈਂਕਾਕ। ਭਾਰਤੀ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ (Manika Batra) ਏਸ਼ੀਆਈ ਟੇਬਲ ਟੈਨਿਸ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਸ ਨੇ ਸ਼ੁੱਕਰਵਾਰ ਨੂੰ ਬੈਂਕਾਕ ‘ਚ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਚੀਨੀ ਤਾਈਪੇ ਦੇ ਖਿਡਾਰਨ ਚੇਨ ਸੂ-ਯੂ ਨੂੰ 4-3 ਨਾਲ ਹਰਾਇਆ ਅਤੇ ਸੈਮੀਫਾਈਨਲ ਵਿੱਚ ਉਸਦਾ ਮੁਕਾਬਲਾ ਕੋਰੀਆ ਦੀ ਜਿਓਨ ਜੇਹੀ ਅਤੇ ਜਾਪਾਨ ਦੀ ਮੀਮਾ ਇਤੋ ’ਚੋਂ ਜੇਤੂ ਨਾਲ ਹੋਵੇਗਾ।

ਵਿਸ਼ਵ ‘ਚ 44ਵੇਂ ਨੰਬਰ ‘ਤੇ ਕਾਬਜ਼ ਮਨਿਕਾ ਬੱਤਰਾ ਨੇ ਮਹਿਲਾ ਸਿੰਗਲਜ਼ ‘ਚ ਆਪਣੇ ਤੋਂ ਉੱਚ ਦਰਜੇ ਦੀ ਖਿਡਾਰਨਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਸਭ ਨੂੰ ਹੈਰਾਨ ਕੀਤਾ ਹੈ। ਉਸ ਨੇ ਕੁਆਰਟਰ ਫਾਈਨਲ ਮੈਚ ਵਿੱਚ ਦੁਨੀਆ ਦੇ 23ਵੇਂ ਨੰਬਰ ਦੀ ਖਿਡਾਰਨ ਚੇਨ ਨੂੰ 6-11, 11-6, 11-5, 11-7, 8-11, 9-11, 11-9 ਨਾਲ ਹਰਾਇਆ। ਇਸ ਤੋਂ ਪਹਿਲਾਂ ਦੁਨੀਆ ‘ਚ ਸੱਤਵੇਂ ਸਥਾਨ ‘ਤੇ ਕਾਬਜ਼ ਚੀਨ ਦੇ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here