18 ਗੇਂਦਾਂ ‘ਚ ਬਣਾਇਆ ਅਰਧ ਸੈਂਕੜਾ | Smriti Mandhana
- ਮੰਧਾਨਾ ਦੀ ਬਦੌਲਤ ਵੈਸਟਰਨ ਸਟਰੋਮ ਨੇ ਲਾਫਬੋਰੋਗ ਨੂੰ 18 ਦੌੜਾਂ ਨਾਲ ਹਰਾਇਆ | Smriti Mandhana
- ਮੰਧਾਨਾ ਨੇ ਛੱਕਾ ਮਾਰ ਕੇ ਕੀਤਾ ਅਰਧ ਸੈਂਕੜਾ ਪੂਰਾ, 44 ਦੌੜਾਂ ਜੋੜੀਆਂ ਬਾਊਂਡਰੀ ਨਾਲ | Smriti Mandhana
- ਮੰਧਾਨਾ ਬਣੀ ਪਲੇਅਰ ਆਫ਼ ਦ ਮੈਚ | Smriti Mandhana
ਟਾਂਟਨ (ਏਜੰਸੀ)। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਓਪਨਰ ਸਮਰਿਤੀ (Smriti Mandhana) ਮੰਧਾਨਾ ਨੇ ਇੰਗਲੈਂਡ ‘ਚ ਮਹਿਲਾ ਟੀ20 ਲੀਗ ‘ਕੀਆ ਸੁਪਰ ਲੀਗ’ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਮੰਧਾਨਾ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੋਫੀ ਡੇਵਾਈਨ ਵੀ 18 ਗੇਂਦਾਂ ‘ਚ ਅਧਰ ਸੈਂਕੜਾ ਲਗਾ ਚੁੱਕੀ ਹੈ ਵੈਸਟਰਨ ਸਟਰੋਮ ਵੱਲੋਂ ਖੇਡਦਿਆਂ ਮੰਧਾਨਾ ਨੇ ਲਾਫਬੋਰੋਗ ਵਿਰੁੱਧ 19 ਗੇਂਦਾਂ ‘ਚ 52 ਦੌੜਾਂ ਬਣਾਈਆਂ ਜਿਸ ਵਿੱਚ 4 ਛੱਕੇ ਅਤੇ 5 ਚੌਕੇ ਸ਼ਾਮਲ ਸਨ ਉਹ ਇਸ ਲੀਗ ‘ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।
ਮੀਂਹ ਕਾਰਨ 20 ਦੀ ਜਗ੍ਹਾ ਛੇ-ਛੇ ਓਵਰ ਦਾ ਹੋਇਆ ਮੈਚ | Smriti Mandhana
ਮੀਂਹ ਕਾਰਨ ਅੰਪਾਇਰ ਨੇ ਮੈਚ ਨੂੰ 20 ਓਵਰਾਂ ਤੋਂ ਘਟਾ ਕੇ 6-6 ਓਵਰ ਦਾ ਕਰ ਦਿੱਤਾ ਮੰਧਾਨਾ ਨਾਬਾਦ ਰਹੀ ਮੰਧਾਨਾ ਨਾਲ ਓਪਨਿੰਗ ਕਰਨ ਆਈ ਰਚੇਲ ਨੇ 13 ਗੇਂਦਾਂ ‘ਚ 26 ਦੌੜਾਂ ਬਣਾਈਆਂ ਵੈਸਟਰਨ ਸਟਰੋਮ ਨੇ 2 ਵਿਕਟਾਂ ‘ਤੇ 85 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ 6 ਓਵਰਾਂ ‘ਚ 86 ਦੌੜਾਂ ਦਾ ਪਿੱਛਾ ਕਰਨ ਉੱਤਰੀ ਲਾਈਟਨਿੰਗ ਦੀ ਟੀਮ 6 ਓਵਰਾਂ ‘ਚ 67 ਦੌੜਾਂ ਹੀ ਬਣਾ ਸਕੀ ਹਾਲਾਂਕਿ ਉਸਦੀ ਕੋਈ ਵਿਕਟ ਨਹੀਂ ਡਿੱਗੀ ਰਚੇਲ 16 ਗੇਂਦਾਂ ‘ਚ 18 ਅਤੇ ਸੋਫੀ 21 ਗੇਂਦਾਂ ‘ਚ 46 ਦੌੜਾਂ ਬਣਾ ਕੇ ਨਾਬਾਦ ਰਹੀਆਂ।
ਡਿਵਾਈਨ ਨੇ ਭਾਰਤ ਵਿਰੁੱਧ ਲਗਾਇਆ ਸੀ ਸਭ ਤੋਂ ਤੇਜ਼ ਅਰਧ ਸੈਂਕੜਾ | Smriti Mandhana
ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੇ 2015 ‘ਚ ਭਾਰਤ ਵਿਰੁੱਧ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ ਉਸ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੰਧਾਨਾ ਨੇ ਪਿਛਲੇ ਮੈਚ ‘ਚ ਹੀ ਇਸ ਲੀਗ ‘ਚ ਡੈਬਿਊ ਕੀਤਾ ਸੀ ਓਦੋਂ ਉਸਨੇ ਯਾਰਕਸ਼ਾਇਰ ਵਿਰੂੱਧ 20 ਗੇਂਦਾਂ ‘ਚ 48 ਦੌੜਾਂ ਦੀ ਪਾਰੀ ਖੇਡੀ ਸੀ ਟੀ20 ਕ੍ਰਿਕਟ ‘ਚ ਮੰਧਾਨਾ ਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅੰਤਰਰਾਸ਼ਟਰੀ ਮੈਚ ‘ਚ 25 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ।