ਮਨਦੀਪ ਕੌਰ ਇੰਸਾਂ ਨੇ ਵਿਖਾਈ ਇਮਾਨਦਾਰੀ, 9500 ਰੁਪਏ ਵਾਪਸ ਕੀਤੇ

Saint Dr. MSG

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਕਰਮਚਾਰੀ ਹੈ ਭੈਣ

  • ਡਰੈਸਿੰਗ ਰੂਮ ਨੇੜੇ 500-500 ਦੇ ਨੋਟ ਮਿਲੇ ਸਨ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਕੰਮ ਕਰ ਰਹੀ ਭੈਣ ਮਨਦੀਪ ਕੌਰ ਇੰਸਾਂ ਨੇ 9500 ਰੁਪਏ ਉਸ ਦੇ ਅਸਲ ਵਾਰਸ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।

ਜਾਣਕਾਰੀ ਮੁਤਾਬਕ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਹੱਡੀਆਂ ਦੇ ਵਿਭਾਗ ‘ਚ ਜਾਂਚ ਕਰਵਾਉਣ ਲਈ ਇਕ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰ ਆਏ ਹੋਏ ਸਨ। ਇਸ ਦੌਰਾਨ ਜਦੋਂ ਉਹ ਡਰੈਸਿੰਗ ਰੂਮ ਦੇ ਕੋਲੋਂ ਲੰਘਿਆ ਤਾਂ ਉਸ ਦੀ ਜੇਬ ਵਿੱਚੋਂ 500-500 ਦੇ ਨੋਟ ਡਿੱਗ ਪਏ। ਇਸ ਦੌਰਾਨ ਜਦੋਂ ਉੱਥੇ ਕੰਮ ਕਰ ਰਹੀ ਭੈਣ ਮਨਦੀਪ ਕੌਰ ਇੰਸਾਂ ਨੇ ਪੈਸੇ ਦੇਖੇ ਤਾਂ ਉਸ ਨੇ ਇਸ ਨੂੰ ਚੁੱਕ ਕੇ ਹਸਪਤਾਲ ਪ੍ਰਸ਼ਾਸਨ ਨੂੰ ਸੌਂਪ ਦਿੱਤੇ।

ਇਸ ਤੋਂ ਬਾਅਦ ਜਦੋਂ ਮਰੀਜ਼ ਅਤੇ ਉਸ ਦੇ ਰਿਸ਼ਤੇਦਾਰ ਆਪਣੇ ਪੈਸਿਆਂ ਦੀ ਭਾਲ ਵਿੱਚ ਆਏ ਅਤੇ ਉਨ੍ਹਾਂ ਨੇ ਹਸਪਤਾਲ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਪ੍ਰਸ਼ਾਸਨ ਨੇ ਭੈਣ ਮਨਦੀਪ ਕੌਰ ਇੰਸਾਂ ਵੱਲੋਂ ਜਮ੍ਹਾਂ ਕਰਵਾਏ ਪੈਸਿਆਂ ਦੀ ਨਿਸ਼ਾਨੀ ਪੁੱਛ ਕੇ ਪੈਸੇ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ। ਇਸ ‘ਤੇ ਉਨ੍ਹਾਂ ਭੈਣ ਮਨਦੀਪ ਕੌਰ ਇੰਸਾਂ ਦੀ ਇਸ ਇਮਾਨਦਾਰੀ ਦੀ ਭਰਪੂਰ ਸ਼ਲਾਘਾ ਕੀਤੀ।

ਦੂਜੇ ਪਾਸੇ ਭੈਣ ਮਨਦੀਪ ਕੌਰ ਇੰਸਾਂ ਨੇ ਕਿਹਾ ਕਿ ਇਹ ਸਭ ਸਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਹਮੇਸ਼ਾ  ਮਿਹਨਤ ਦੀ ਕਮਾਈ ਕਰਕੇ ਖਾਓ ਅਤੇ ਵੱਧ ਤੋਂ ਵੱਧ ਮਨੁੱਖਤਾ ਦਾ ਭਲਾ ਕਰੋ। ਇਸ ‘ਤੇ ਮਰੀਜ ਅਤੇ ਉਸ ਦੇ ਪਰਿਵਾਰ ਨੇ ਡੇਰਾ ਸ਼ਰਧਾਲੂ ਭੈਣ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧੰਨ ਹਨ ਆਪ ਜੀ ਦੇ ਗੁਰੂ ਜੀ, ਜੋ ਤੁਹਾਨੂੰ ਅਜਿਹੀ ਪਵਿੱਤਰ ਸਿੱਖਿਆ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here