ਸੇਵਾ ਮੁਕਤੀ ‘ਤੇ ਨਛੱਤਰ ਸਿੰਘ ਭਾਣਾ ਦਾ ਕੀਤਾ ਸਨਮਾਨ

techer

ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਮੁਲਾਜ਼ਮ ਅਤੇ ਜੱਥੇਬੰਦਕ ਆਗੂ ਸਾਥੀ ਨਛੱਤਰ ਸਿੰਘ ਭਾਣਾ ਦਾ ਸੇਵਾ ਮੁਕਤੀ ‘ਤੇ ਕੀਤਾ ਸਨਮਾਨ

ਫਰੀਦਕੋਟ ( ਸੁਭਾਸ਼ ਸ਼ਰਮਾ)। ਸਥਾਨਕ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪਿਛਲੇ 30 ਸਾਲਾਂ ਤੋਂ ਬਤੌਰ ਬੇਲਦਾਰ ਸੇਵਾ ਨਿਭਾ ਰਹੇ ਸਾਥੀ ਨਛੱਤਰ ਸਿੰਘ ਭਾਣਾ ਦੀ ਮਿਤੀ 31 ਜੁਲਾਈ 2022 ਨੂੰ ਸੇਵਾ ਮੁਕਤੀ ਦੇ ਮੌਕੇ’ ਤੇ ਕਾਲਜ ਦੇ ਕਲਪਨਾ ਚਾਵਲਾ ਹਾਲ ਵਿੱਚ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਦਾਇਗੀ ’ਤੇ ਸਨਮਾਨ ਸਮਾਰੋਹ ਕੀਤਾ ਗਿਆ । ਉਨ੍ਹਾਂ ਆਪਣੇ ਸੰਬੋਧਨ ਵਿੱਚ ਸਾਥੀ ਨਛੱਤਰ ਸਿੰਘ ਭਾਣਾ ਵੱਲੋਂ ਆਪਣੀ ਸਾਰੀ ਸੇਵਾ ਦੌਰਾਨ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੀ ਦਿੱਖ ਸੰਵਾਰਨ ਵਿੱਚ ਨਿਭਾਏ ਗਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।

ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਪ੍ਰੇਮ ਚਾਵਲਾ , ਪੰਜਾਬ ਪੈਨਸ਼ਨਰ ਯੂਨੀਅਨ ਦੇ ਕੁਲਵੰਤ ਸਿੰਘ ਚਾਨੀ , ਅਸ਼ੋਕ ਕੌਸ਼ਲ , ਪਰਦੀਪ ਸਿੰਘ ਬਰਾੜ , ਗੁਰਚਰਨ ਸਿੰਘ ਮਾਨ , ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲਾ ਫਰੀਦਕੋਟ ਦੇ ਜਨਰਲ ਸਕੱਤਰ ਇਕਬਾਲ ਸਿੰਘ ਰਣ ਸਿੰਘ ਵਾਲਾ , ਕਾਲਜ ਦੇ ਸਟਾਫ਼ ਮੈਂਬਰਜ਼ ਇਕਬਾਲ ਸਿੰਘ ਢੈਪਈ ,ਅਸ਼ਵਨੀ ਮਹਿਤਾ , ਪਰਮਜੀਤ ਸਿੰਘ ਪੰਮਾ , ਦਰਸ਼ਨ ਸਿੰਘ ਕਾਲਾ ਅਤੇ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਸਾਥੀ ਨਛੱਤਰ ਸਿੰਘ ਭਾਣਾ ਵੱਲੋਂ ਕਾਲਜ ਅਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਜੱਥੇਬੰਦਕ ਸੰਘਰਸ਼ਾਂ ਵਿੱਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ । ਸਮਾਗਮ ਦੇ ਅਖੀਰ ਵਿਚ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਸਮੂਹ ਸਟਾਫ ਵੱਲੋਂ , ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ , ਪੰਜਾਬ ਪੈਨਸ਼ਨਰ ਯੂਨੀਅਨ ਅਤੇ ਸਾਥੀ ਨਛੱਤਰ ਸਿੰਘ ਭਾਣਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਭੇਂਟ ਕੀਤੇ ਗਏ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ