IND vs ENG: ਮੈਨਚੈਸਟਰ ਟੈਸਟ ਡਰਾਅ, ਕਪਤਾਨ ਗਿੱਲ ਤੋਂ ਬਾਅਦ ਰਵਿੰਦਰ ਜਡੇਜ਼ਾ ਤੇ ਵਾਸਿੰਗਟਨ ਸੁੰਦਰ ਦੇ ਸੈਂਕੜੇ

IND vs ENG
IND vs ENG: ਮੈਨਚੈਸਟਰ ਟੈਸਟ ਡਰਾਅ, ਕਪਤਾਨ ਗਿੱਲ ਤੋਂ ਬਾਅਦ ਰਵਿੰਦਰ ਜਡੇਜ਼ਾ ਤੇ ਵਾਸਿੰਗਟਨ ਸੁੰਦਰ ਦੇ ਸੈਂਕੜੇ

ਸੀਰੀਜ਼ ‘ਚ ਫਿਰ ਵੀ ਇੰਗਲੈਂਡ 2-1 ਨਾਲ ਅੱਗੇ

  • ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ | IND vs ENG

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਟੈਸਟ ਮੈਚ ਮੈਨਚੈਸਟਰ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟੈਸਟ ਡਰਾਅ ਕਰਵਾ ਦਿੱਤਾ। ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 143 ਓਵਰ ਬੱਲੇਬਾਜ਼ੀ ਕਰਕੇ ਮੈਨਚੈਸਟਰ ਟੈਸਟ ਨੂੰ ਹਾਰ ਤੋਂ ਡਰਾਅ ਵਿੱਚ ਬਦਲ ਦਿੱਤਾ। ਟੀਮ ਵੱਲੋਂ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕੜੇ ਜੜੇ। ਇਸ ਦੇ ਨਾਲ ਹੀ ਕੇਐਲ ਰਾਹੁਲ ਨੇ 90 ਦੌੜਾਂ ਦੀ ਪਾਰੀ ਖੇਡੀ। ਓਲਡ ਟ੍ਰੈਫੋਰਡ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 358 ਤੇ ਇੰਗਲੈਂਡ ਨੇ 669 ਦੌੜਾਂ ਬਣਾਈਆਂ। ਭਾਰਤ ਨੇ ਦੂਜੀ ਪਾਰੀ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 425 ਦੌੜਾਂ ਬਣਾਈਆਂ ਤੇ ਮੈਚ ਡਰਾਅ ਕਰ ਲਿਆ। IND vs ENG

ਇਹ ਖਬਰ ਵੀ ਪੜ੍ਹੋ : HTET Update: ਪ੍ਰੀਖਿਆ ਕੇਂਦਰ ’ਚ ਹੋਇਆ ਬਦਲਾਅ, ਕੀ ਤੁਸੀਂ ਵੀ ਦੇ ਰਹੇ ਹੋ HTET ਪੇਪਰ

ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਡਰਾਅ ਹੋਣ ਬਾਵਜੂਦ, ਇੰਗਲੈਂਡ ਸੀਰੀਜ਼ ਵਿੱਚ 2-1 ਦੀ ਬੜ੍ਹਤ ਰੱਖਦਾ ਹੈ। ਸੀਰੀਜ਼ ਦਾ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਕਰ ਇੰਗਲੈਂਡ ਇੱਥੇ ਜਿੱਤਦਾ ਹੈ, ਤਾਂ ਟੀਮ ਸੀਰੀਜ਼ ਜਿੱਤੇਗੀ, ਜਦੋਂ ਕਿ ਜੇਕਰ ਭਾਰਤ ਜਿੱਤਦਾ ਹੈ, ਤਾਂ ਟੀਮ ਇੱਥੇ ਲਗਾਤਾਰ ਦੂਜੀ ਟੈਸਟ ਸੀਰੀਜ਼ ਡਰਾਅ ਕਰੇਗੀ। ਇੰਗਲੈਂਡ ਲਈ, ਜੋ ਰੂਟ ਨੇ 150, ਬੇਨ ਸਟੋਕਸ ਨੇ 141, ਬੇਨ ਡਕੇਟ ਨੇ 94, ਜੈਕ ਕਰੌਲੀ ਨੇ 84 ਅਤੇ ਓਲੀ ਪੋਪ ਨੇ 71 ਦੌੜਾਂ ਬਣਾਈਆਂ। ਸਟੋਕਸ ਨੇ 5 ਵਿਕਟਾਂ ਤੇ ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਭਾਰਤ ਵੱਲੋਂ ਪਹਿਲੀ ਪਾਰੀ ਵਿੱਚ ਸਾਈਂ ਸੁਦਰਸ਼ਨ ਨੇ 61, ਯਸ਼ਸਵੀ ਜੈਸਵਾਲ ਨੇ 58 ਅਤੇ ਰਿਸ਼ਭ ਪੰਤ ਨੇ 54 ਦੌੜਾਂ ਬਣਾਈਆਂ। IND vs ENG

ਗਿੱਲ ਦੀ ਪਾਰੀ ਬਾਰੇ ਦਿਲਚਸਪ ਤੱਥ | IND vs ENG

  • ਕਪਤਾਨ ਸ਼ੁਭਮਨ ਗਿੱਲ ਨੇ ਇਸ ਲੜੀ ਵਿੱਚ ਆਪਣਾ ਚੌਥਾ ਸੈਂਕੜਾ ਲਗਾਇਆ ਹੈ। ਉਸਨੇ ਇੱਕ ਲੜੀ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਰ ਡੌਨ ਬ੍ਰੈਡਮੈਨ ਤੇ ਸੁਨੀਲ ਗਾਵਸਕਰ ਦੇ 4-4 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।
  • ਸ਼ੁਭਮਨ ਗਿੱਲ ਇੱਕ ਕਪਤਾਨ ਦੇ ਤੌਰ ‘ਤੇ ਡੈਬਿਊ ਸੀਰੀਜ਼ ਵਿੱਚ 4 ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਵਾਰਵਿਕ ਆਰਮਸਟ੍ਰਾਂਗ, ਡੌਨ ਬ੍ਰੈਡਮੈਨ, ਗ੍ਰੇਗ ਚੈਪਲ, ਵਿਰਾਟ ਕੋਹਲੀ ਤੇ ਸਟੀਵ ਸਮਿਥ ਨੇ ਕਪਤਾਨ ਦੇ ਤੌਰ ‘ਤੇ ਆਪਣੀ ਪਹਿਲੀ ਟੈਸਟ ਸੀਰੀਜ਼ ਵਿੱਚ 3-3 ਸੈਂਕੜੇ ਲਗਾਏ ਸਨ।
  • ਰਵਿੰਦਰ ਜਡੇਜਾ ਨੇ ਇੰਗਲੈਂਡ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਹਨ। ਇੰਨਾ ਹੀ ਨਹੀਂ, ਉਸਨੇ 34 ਵਿਕਟਾਂ ਵੀ ਲਈਆਂ ਹਨ। ਜਡੇਜਾ ਵਿਦੇਸ਼ੀ ਪਿੱਚਾਂ ‘ਤੇ ਅਜਿਹਾ ਕਰਨ ਵਾਲਾ ਤੀਜਾ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਬਿਲ ਫੋਰਡ ਰੋਡਜ਼ ਅਤੇ ਵੈਸਟਇੰਡੀਜ਼ ਦੇ ਗੈਰੀ ਸੋਵਰਸ ਨੇ ਇਹ ਕਾਰਨਾਮਾ ਕੀਤਾ ਹੈ।

ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।

ਇੰਗਲੈਂਡ : ਬੇਨ ਸਟੋਕਸ (ਕਪਤਾਨ), ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਡਾਸਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਅਤੇ ਕ੍ਰਿਸ ਵੋਕਸ।