ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News PM Modi Death...

    PM Modi Death Threat: ਪੀਐੱਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ 4 ਘੰਟਿਆਂ ’ਚ ਗ੍ਰਿਫਤਾਰ

    PM Modi Death Threat
    PM Modi Death Threat: ਪੀਐੱਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ 4 ਘੰਟਿਆਂ ’ਚ ਗ੍ਰਿਫਤਾਰ

    PM Modi Death Threat: ਨਵੀਂ ਦਿੱਲੀ (ਏਜੰਸੀ)। ਬਿਹਾਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਸਮੀਰ ਰੰਜਨ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਗਲਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਦੋਸ਼ ਹੈ ਕਿ 29 ਮਈ ਨੂੰ ਉਸਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੇ ਇੱਕ ਅਧਿਕਾਰੀ ਨੂੰ ਵਟਸਐਪ ’ਤੇ ਇੱਕ ਸੁਨੇਹਾ ਭੇਜਿਆ ਸੀ, ਜਿਸ ’ਚ ਉਸਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਸੁਨੇਹੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਐਨਆਈਏ, ਆਈਬੀ ਤੇ ਗ੍ਰਹਿ ਮੰਤਰਾਲੇ ਨੇ ਜਾਂਚ ਕੀਤੀ। ਜਾਂਚ ਦੌਰਾਨ ਭਾਗਲਪੁਰ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਸਮੀਰ ਰੰਜਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। PM Modi Death Threat

    ਇਹ ਖਬਰ ਵੀ ਪੜ੍ਹੋ : Punjab News: ਮੰਡੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਦਿੱਤੀ ਰਾਹਤ

    ਇਸ ਤੋਂ ਬਾਅਦ ਪੁਲਿਸ ਨੇ ਮੰਟੂ ਚੌਧਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਲਈ ਮੰਟੂ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਸੀ ਕਿਉਂਕਿ ਜਿਸ ਮੋਬਾਈਲ ਫ਼ੋਨ ਨੰਬਰ ਤੋਂ ਸਮੀਰ ਰੰਜਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਉਹ ਮੰਟੂ ਚੌਧਰੀ ਦਾ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਮੰਟੂ ਚੌਧਰੀ ਕੋਲ ਪਹੁੰਚੀ ਤਾਂ ਉਸਨੇ ਪੁੱਛਗਿੱਛ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ। ਮੰਟੂ ਚੌਧਰੀ ਨੇ ਦੱਸਿਆ ਕਿ ਉਹ ਪੜਿ੍ਹਆ-ਲਿਖਿਆ ਵੀ ਨਹੀਂ ਹੈ। ਉਹ ਸਿਰਫ਼ 10ਵੀਂ ਪਾਸ ਹੀ ਹੈ। ਅਜਿਹੀ ਸਥਿਤੀ ’ਚ ਉਹ ਅਜਿਹਾ ਕੰਮ ਕਿਵੇਂ ਕਰ ਸਕਦਾ ਹੈ। ਉਸਨੇ ਦੋਸ਼ ਲਾਇਆ ਕਿ ਸਮੀਰ ਰੰਜਨ ਨੇ ਧੋਖਾਧੜੀ ਨਾਲ ਉਸਦੇ ਨਾਂਅ ’ਤੇ ਸਿਮ ਕਾਰਡ ਲਿਆ ਤੇ ਅਜਿਹਾ ਕੰਮ ਕੀਤਾ, ਤਾਂ ਜੋ ਉਸਨੂੰ ਫਸਾਇਆ ਜਾ ਸਕੇ। ਇਸ ਮਾਮਲੇ ’ਚ ਉਸਦੀ ਕੋਈ ਭੂਮਿਕਾ ਨਹੀਂ ਹੈ।

    ਪੁਲਿਸ ਨੇ ਆਪਣੀ ਮੁਸਤੈਦੀ ਦੇ ਬਲ ’ਤੇ, ਮੁਲਜ਼ਮ ਸਮੀਰ ਰੰਜਨ ਨੂੰ ਸਿਰਫ਼ 4 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਤੇ ਪੂਰਾ ਮਾਮਲਾ ਸੁਲਝਾ ਲਿਆ। ਇਸ ਦੌਰਾਨ, ਮੁਲਜ਼ਮ ਸਮੀਰ ਰੰਜਨ ਬਾਰੇ ਵੀ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਕਿਹਾ ਜਾਂਦਾ ਹੈ ਕਿ ਉਸਨੇ ਬੀਸੀਏ ਕੀਤੀ ਹੈ। ਉਹ ਕੋਵਿਡ-19 ਦੇ ਦੌਰ ਤੋਂ ਪਹਿਲਾਂ ਕੰਮ ਕਰਦਾ ਸੀ। ਪਰ, ਬਾਅਦ ’ਚ ਉਸਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ, ਉਸਨੂੰ ਕਿਤੇ ਵੀ ਚੰਗੀ ਨੌਕਰੀ ਨਹੀਂ ਮਿਲੀ। ਨੌਕਰੀ ’ਚ ਸਥਿਰਤਾ ਦੀ ਘਾਟ ਕਾਰਨ, ਉਹ ਮਾਨਸਿਕ ਤਣਾਅ ’ਚ ਰਹਿਣ ਲੱਗ ਪਿਆ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਬਿਹਾਰ ਦੇ ਦੋ ਦਿਨਾਂ ਦੌਰੇ ’ਤੇ ਹਨ। 29 ਮਈ ਨੂੰ, ਉਹ ਪਟਨਾ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਰੋਡ ਸ਼ੋਅ ਕੀਤਾ। ਅੱਜ ਉਨ੍ਹਾਂ ਦਾ ਬਿਹਾਰ ਦੇ ਰੋਹਤਾਸ ਦੇ ਬਿਕਰਮਗੰਜ ’ਚ ਇੱਕ ਪ੍ਰੋਗਰਾਮ ਹੈ।