ਸਾਡੇ ਨਾਲ ਸ਼ਾਮਲ

Follow us

17.9 C
Chandigarh
Tuesday, February 24, 2026
More
    Home Breaking News ਜ਼ੀਰਾ ਵਿਖੇ ਚਾਈ...

    ਜ਼ੀਰਾ ਵਿਖੇ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਾਰਨ ਵਿਅਕਤੀ ਦੀ ਮੌਤ

    ਜ਼ੀਰਾ ਵਿਖੇ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਾਰਨ ਵਿਅਕਤੀ ਦੀ ਮੌਤ

    ਜ਼ੀਰਾ ( ਸੁਭਮ ਖੁਰਾਣਾ) ਜ਼ੀਰਾ ਦੇ ਮਖੂ ਰੋਡ ਤੇ ਇਕ ਵਿਅਕਤੀ ਦੀ ਚਾਈਨਾ ਡੋਰ ਨਾਲ ਗਰਦਨ ਕੱਟੇ ਜਾਣ ਕਾਰਨ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਮੰਗਾ ਸਿੰਘ (39 ) ਪੁੱਤਰ ਸਵਰਨ ਸਿੰਘ ਵਾਸੀ ਸਰਹਾਲੀ ਮੱਦਾਂ ਜ਼ਿਲ੍ਹਾ ਤਰਨਤਾਰਨ ਜੋ ਕਿ ਐਫਸੀਆਈ ਜ਼ੀਰਾ ਵਿਖੇ ਗਾਰਡ ਦੀ ਨੌਕਰੀ ਕਰਦਾ ਸੀ , ਅੱਜ ਉਹ ਡਿਊਟੀ ਤੇ ਆ ਰਿਹਾ ਸੀ ਤਾਂ ਮਖੂ ਰੋਡ ਤੇ ਅਚਾਨਕ ਉਸ ਦੇ ਗਲੇ ਵਿਚ ਚਾਈਨਾ ਡੋਰ ਫਿਰ ਗਈ

    ਜਿਸ ਨਾਲ ਉਸਦੀ ਗਰਦਨ ਕੱਟੀ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ੀਰਾ ਪੁਲੀਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਸ਼ਹਿਰ ਵਿਚ ਚਾਈਨਾ ਡੋਰ ਦੀ ਵਿਕਰੀ ਬੰਦ ਕੀਤੀ ਜਾਵੇ ਤਾਂ ਕਿ ਹੋਰ ਕੀਮਤੀ ਜਾਨਾਂ ਨਾ ਜਾਣ ।

     

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.