ਮਨੁੱਖ ਤੇ ਕੁਦਰਤ
ਅਫ਼ਗਾਨਿਸਤਾਨ ’ਚ ਆਏ ਭਿਆਨਕ ਭੂਚਾਲ ਨੇ ਤਬਾਹੀ ਦੇ ਦਰਦਨਾਕ ਮੰਜਰ ਬਣਾ ਦਿੱਤੇ ਹਨ ਇੱਕ ਹਜ਼ਾਰ ਤੋਂ ਵੱਧ ਮੌਤਾਂ ਤੇ ਇਮਾਰਤਾਂ, ਸੜਕਾਂ ਦੀ ਤਬਾਹੀ ਨੇ ਮੁਲਕ ਨੂੰ ਮੁਸੀਬਤਾਂ ਦੇ ਸਮੰਦਰ ’ਚ ਧੱਕ ਦਿੱਤਾ ਹੈ ਇਸ ਕਰੋਪੀ ਨੇ ਫ਼ਿਰ ਸਾਬਤ ਕਰ ਦਿੱਤਾ ਹੈl
ਕਿ ਕੁਦਰਤ ਦਾ ਵਿਕਰਾਲ ਰੂਪ ਕਿੰਨਾ ਖਤਰਨਾਕ ਹੈ ਮਨੁੱਖ ਤਾਕਤਵਰ ਕੁਦਰਤ ਦੇ ਸਾਹਮਣੇ ਬੇਹੱਦ ਨਿਤਾਣਾ ਹੈ ਭਾਵੇਂ ਭੂਚਾਲ ਦੇ ਕਾਰਨ ਬਾਰੇ ਵਿਗਿਆਨੀ ਇੱਕਮਤ ਤਾਂ ਨਹੀਂ ਫ਼ਿਰ ਵੀ ਧਰਤੀ ਨਾਲ ਮਨੁੱਖ ਦੀ ਅਣਚਾਹੀ ਛੇੜਛਾੜ ਨੂੰ ਕੁਦਰਤੀ ਖਤਰਿਆਂ ਦਾ ਕਾਰਨ ਜ਼ਰੂਰ ਮੰਨਿਆ ਜਾਂਦਾ ਹੈ ਕੁਦਰਤ ਦਾ ਸਹਿਜ਼ ਚੱਕਰ ਬੜਾ ਅਨੁਸ਼ਾਸਿਤ, ਵਰਦਾਨ ਨਾਲ ਭਰਪੂਰ ਤੇ ਮਨੁੱਖ ਦੀ ਹੋਂਦ ਦਾ ਆਧਾਰ ਹੈl
ਪਰ ਮਨੁੱਖ ਆਪਣੇ ਦਿਮਾਗ ਦੇ ਹੰਕਾਰ ਤੇ ਆਪਣੇ ਲੋਭ ਲਾਲਚ ’ਚ ਕੁਦਰਤ ਨਾਲ ਆਪਣੇ ਰਿਸ਼ਤੇ ਸੰਤੁਲਿਤ ਬਣਾਈ ਰੱਖਣ ’ਚ ਬੁਰੀ ਤਰ੍ਹਾਂ ਭਟਕ ਗਿਆ ਹੈਵਿਕਾਸ ਤੇ ਵਿਨਾਸ ਵਿਚਾਲੇ ਫਰਕ ਨੂੰ ਲੱਭਣ ਅਤੇ ਇਸ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਨਹੀਂ ਹੋ ਰਹੀ ਧਨਵਾਨ ਮੁਲਕਾਂ ਦੇ ਨਾਲ-ਨਾਲ ਵਿਕਾਸਸ਼ੀਲ ਮੁਲਕ ਵੀ ਕੁਦਰਤ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨl
ਛੋਟੇ-ਛੋਟੇ ਪਹਾੜਾਂ ਨੂੰ ਟਰਾਲੀਆਂ ਟਰੱਕਾਂ ’ਚ ਭਰ ਕੇ ਮੈਦਾਨੀ ਖੇਤਰ ਵਧਾਏ ਜਾ ਰਹੇ ਹਨ ਵੱਡੇ-ਵੱਡੇ ਸਿਆਸਤਦਾਨ ਇਸ ਗੈਰ-ਕਾਨੂੰਨੀ ਕੰਮ ਲਈ ਜੇਲ੍ਹਾਂ ’ਚ ਬੰਦ ਹਨ ਸਹੂਲਤਾਂ ਜ਼ਰੂਰੀ ਹਨ ਪਰ ਸਹੂਲਤਾਂ ਲਈ ਕੁਦਰਤ ਨੂੰ ਦਾਅ ’ਤੇ ਨਹੀਂ ਲਾਇਆ ਜਾ ਸਕਦਾ ਮਨੁੱਖ ਦੇ ਅਤੀਤ, ਪਿਛੋਕੜ, ਇਤਿਹਾਸ ਤੇ ਪਰੰਪਰਾਵਾਂ ਦਾ ਆਪਣਾ ਮਹੱਤਵ ਹੈ ਪੁਰਾਣੇ ਢਾਂਚੇ ’ਚ ਤਬਦੀਲ ਤਾਂ ਕੀਤੀ ਜਾ ਸਕਦੀ ਹੈ ਪਰ ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੱਦੋਂ ਵੱਧ ਸਹੂਲਤਾਂ ’ਚ ਫਸ ਕੇ ਮਨੁੱਖ ਖੁਦ ਨੂੰ ਕਮਜ਼ੋਰ ਕਰ ਰਿਹਾ ਹੈl
ਮਨੁੱਖ ਦੀ ਜ਼ਿੰਦਗੀ ’ਚ ਸਹਿਜ਼, ਆਨੰਦ, ਸੰਤੁਸ਼ਟੀ, ਬੇਫ਼ਿਕਰੀ ਗਾਇਬ ਹੋ ਰਹੇ ਹਨ ਅਤੇ ਕਾਹਲੀ, ਵੱਧ ਪ੍ਰਾਪਤੀ ਨੂੰ ਹੀ ਵਿਕਾਸ ਦੀ ਕਸੌਟੀ ਮੰਨਿਆ ਜਾਣ ਲੱਗਾ ਹੈ ਰਫ਼ਤਾਰ ਹੀ ਵਿਕਾਸ ਦੀ ਨਿਸ਼ਾਨੀ ਨਹੀਂ ਰਫ਼ਤਾਰ ਲਈ ਕੁਦਰਤ ਨੂੰ ਢਹਿ-ਢੇਰੀ ਨਾ ਕੀਤਾ ਜਾਵੇ ਜੰਗਲ-ਬੇਲੇ, ਪਹਾੜ, ਦਰਿਆ, ਸਮੁੰਦਰ, ਜਾਨਵਰ ਪੰਛੀ, ਕੀਟ-ਪਤੰਗ ਕੁਦਰਤ ਦੇ ਵਿਹੜੇ ਦੀ ਰੌਣਕ ਹਨ ਮੰਨਿਆ ਕੁਦਰਤੀ ਆਫ਼ਤਾਂ ਆਧੁਨਿਕਤਾ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਸਨ ਪਰ ਵਿਗਿਆਨਕ ਯੁੱਗ ’ਚ ਇਹਨਾਂ ’ਚ ਭਾਰੀ ਵਾਧਾ ਹੋਇਆ ਹੈl
ਵਿਕਾਸ ਦੀ ਭੱਜ-ਦੌੜ ’ਚ ਮਨੁੱਖ ਬੇਪਛਾਣ ਹੋ ਗਿਆ ਹੈ ਮਨੁੱਖ ਨੂੰ ਆਪਣਾ-ਆਪ ਲੱਭਣਾ ਔਖਾ ਹੋ ਗਿਆ ਹੈਵਿਕਾਸ ਜ਼ਰੂਰ ਹੋਵੇ ਪਰ ਕੁਦਰਤ ਦੀ ਖੇਡ ਵਿਗਾੜੇ ਬਿਨਾਂ, ਵਿਕਾਸ ਸਿਰਫ਼ ਭੌਤਿਕ ਹੀ ਨਹੀਂ ਸਗੋਂ ਮਾਨਸਿਕ ਤੇ ਆਤਮਿਕ ਵਿਕਾਸ ਵੀ ਜ਼ਰੂਰੀ ਹੈ ਪਰ ਇਹ ਚੀਜਾਂ ਸਾਡੇ ਸਿੱਖਿਆ ਢਾਂਚੇ ਦਾ ਹਿੱਸਾ ਨਹੀਂ ਹਨ ਅਜੇ ਤਾਈਂ ਪਦਾਰਥਕ ਵਿਕਾਸ ਦੁਆਲੇ ਹੀ ਸਭ ਕੁਝ ਕੇਂਦਰਿਤ ਹੈl
ਜਦੋਂ ਕਿ ਰੂਹਾਨੀਅਤ ਹੀ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਤੇ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ ਰੂਹਾਨੀਅਤ ਦੇ ਵਾਧੇ ਨਾਲ ਮਨੁੱਖ ਮਨੁੱਖ ਬਣੇਗਾ ਸਰਕਾਰ ਨੂੰ ਮਨੁੱਖ ਦੇ ਰੂਹਾਨੀ ਵਿਕਾਸ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਨੈਤਿਕ ਗੁਣਾਂ ਤੋਂ ਥੋਥਾ ਮਨੱੁਖ ਤਾਂ ਸਿਰਫ਼ ਮਸ਼ੀਨ ਹੈ ਜੋ ਕੁਦਰਤੀ ਆਫ਼ਤਾਂ ਨੂੰ ਸੱਦਾ ਦੇ ਰਿਹਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ