Europe News: (ਸੱਚ ਕਹੂੰ ਨਿਊਜ਼) ਮਾਲਟਾ (ਯੂਰਪ) । ਮਾਲਟਾ ਪਵਿੱਤਰ ਐੱਮਐੱਸਜੀ ਸੇਵਾ ਭੰਡਾਰੇ ਨੂੰ ਸਮਰਪਿਤ ਮਾਲਟਾ (ਯੂਰਪ) ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਫ਼ਾਈ ਅਭਿਆਨ ਚਲਾਇਆ ਗਿਆ। ਇਹ ਸਫ਼ਾਈ ਅਭਿਆਨ ਮਾਰਸ ਸਿਟੀ ’ਚ ਚਲਾਇਆ ਗਿਆ ਜਿਸ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ 21 ਮੈਂਬਰਾਂ ਨੇ ਹਿੱਸਾ ਲਿਆ ।
ਇਹ ਵੀ ਪੜ੍ਹੋ: London Welfare News: ਲੰਦਨ ਅਤੇ ਬਰਮਿੰਘਮ ਦੀ ਸਾਧ-ਸੰਗਤ ਨੇ ਲਾਏ ਬੂਟੇ ਤੇ ਚਲਾਇਆ ਸਫ਼ਾਈ ਅਭਿਆਨ
ਇਸ ਦੌਰਾਨ ਸੇਵਾਦਾਰਾਂ ਨੇ ਪਾਰਕ ਸਮੇਤ ਆਸ-ਪਾਸ ਦੇ ਸਥਾਨਾਂ ਦੀ ਸਫ਼ਾਈ ਕਰਕੇ ਸਾਫ਼-ਸੁਥਰਾ ਬਣਾ ਦਿੱਤਾ ਅਤੇ ਕੂੜੇ ਦੇ 30 ਬੈਗ ਇਕੱਠੇ ਕੀਤੇ ਗਏ। ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਜਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਨੂੰ ਲਗਾਤਾਰ ਵਧ-ਚੜ੍ਹ ਕੇ ਕਰਦੀ ਰਹਿੰਦੀ ਹੈ।