Malout News: ਕੜਾਕੇ ਦੀ ਠੰਢ ਦੌਰਾਨ 160 ਬੱਚਿਆਂ ਨੂੰ ਵੰਡੀਆਂ ਟੋਪੀਆਂ ਅਤੇ ਜੁਰਾਬਾਂ
Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਆਪਣੀ ਗਮੀ ਅਤੇ ਖੁਸ਼ੀ ਮੌਕੇ ਲੋੜਵੰਦਾਂ ਦਾ ਭਲਾ ਕਰਨਾ ਨਹੀਂ ਭੁੱਲਦੇ ਜਿਸ ਨਾਲ ਲੋੜਵੰਦਾਂ ਦਾ ਭਲਾ ਹੋ ਰਿਹਾ ਹੈ।
Read Also : Welfare Work: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਵੰਡਿਆ ਰਾਸ਼ਨ
ਜਾਣਕਾਰੀ ਦਿੰਦਿਆਂ ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਧੂ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਅਸ਼ਵਨੀ ਗਰੋਵਰ ਇੰਸਾਂ ਮਲੋਟ, ਅਜੈ ਗਰੋਵਰ ਇੰਸਾਂ ਆਸਟ੍ਰੇਲੀਆ, ਪ੍ਰਿਯੰਕਾ ਗਰੋਵਰ ਇੰਸਾਂ, ਅੰਸ਼ੂ ਗਰੋਵਰ ਇੰਸਾਂ ਮਲੋਟ, ਡਾ.ਪਾਇਲ ਇੰਸਾਂ ਆਸਟ੍ਰੇਲੀਆ ਅਤੇ ਗਰੋਵਰ ਪਰਿਵਾਰ ਵੱਲੋਂ ਆਪਣੇ ਪਰਿਵਾਰਿਕ ਮੈਂਬਰ ਸੱਚਖੰਡਵਾਸੀ ਸ਼੍ਰੀ ਰਾਮ ਪ੍ਰਕਾਸ਼ ਗਰੋਵਰ ਜੀ ਦੀ ਯਾਦ ਵਿੱਚ 22ਵੀਂ ਬਰਸੀ ਮੌਕੇ ਰਵੀਦਾਸ ਨਗਰ ਵਿੱਚ ਰਹਿੰਦੇ 160 ਲੋੜਵੰਦ ਬੱਚਿਆਂ ਨੂੰ ਟੋਪੀਆਂ ਅਤੇ ਜੁਰਾਬਾਂ ਵੰਡੀਆਂ ਗਈਆਂ ਹਨ। Malout News
ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਗਰੋਵਰ ਪਰਿਵਾਰ ਵੱਲੋਂ ਹਰ ਸਾਲ ਸੱਚਖੰਡਵਾਸੀ ਸ਼੍ਰੀ ਰਾਮ ਪ੍ਰਕਾਸ਼ ਗਰੋਵਰ ਜੀ ਦੀ ਯਾਦ ਵਿੱਚ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਗਰੋਵਰ ਪਰਿਵਾਰ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਹਿੰਦਾ ਹੈ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਕਬੀਰ ਇੰਸਾਂ, ਰੂਹਾਨ ਗਰੋਵਰ, ਈਵਾਨ ਗਰੋਵਰ, ਆਸ਼ਾ ਗਰੋਵਰ ਇੰਸਾਂ, ਸੱਤਿਆ ਗਰੋਵਰ ਇੰਸਾਂ, ਰਵੀ ਗਰੋਵਰ ਇੰਸਾਂ, ਸਰਗਮ ਅਤੇ ਇਨਾਇਤ ਤੋਂ ਇਲਾਵਾ ਜੋਨ 4 ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੰਜੀਵ ਭਠੇਜਾ ਇੰਸਾਂ, ਡਾ. ਜੈਪਾਲ ਇੰਸਾਂ, ਅਮਨ ਇੰਸਾਂ, ਅਮਨਦੀਪ ਕੌਰ ਇੰਸਾਂ, ਪੂਨਮ ਇੰਸਾਂ ਅਤੇ ਪ੍ਰਵੀਨ ਇੰਸਾਂ ਤੋਂ ਇਲਾਵਾ ਸੇਵਾਦਾਰ ਨਿੱਕਾ ਰਾਮ ਇੰਸਾਂ, ਰਾਜ ਕੁਮਾਰ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਆਦਿ ਮੌਜੂਦ ਸਨ। Malout News