ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Haryana: ਹਰਿਆ...

    Haryana: ਹਰਿਆਣਾ ਦੀ ਰੈਲੀ ’ਚ ਨਹੀਂ ਜਾਣਗੇ ਕਾਂਗਰਸ ਪ੍ਰਧਾਨ ਖੜਗੇ, ਜਾਣੋ ਕਾਰਨ…

    Haryana

    Haryana: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਹੈ ਤੇ ਇਸ ਲਈ ਉਹ ਅੱਜ ਹਰਿਆਣਾ ਵਿੱਚ ਹੋਣ ਵਾਲੀਆਂ ਦੋ ਰੈਲੀਆਂ ਨੂੰ ਸੰਬੋਧਨ ਨਹੀਂ ਕਰਨਗੇ। ਕਾਂਗਰਸ ਪ੍ਰਧਾਨ ਦਫਤਰ ਦੇ ਸੂਤਰਾਂ ਮੁਤਾਬਕ ਖੜਗੇ ਨੇ ਸੋਮਵਾਰ ਨੂੰ ਹਰਿਆਣਾ ’ਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸੀ ਪਰ ਮਾਮੂਲੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਰੈਲੀ ’ਚ ਨਾ ਜਾਣ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।

    ਉਨ੍ਹਾਂ ਕਿਹਾ ਕਿ ਖੜਗੇ ਦੀ ਗੈਰ-ਹਾਜ਼ਰੀ ਵਿੱਚ ਹਰਿਆਣਾ ਦੀਆਂ ਦੋਵੇਂ ਚੋਣ ਰੈਲੀਆਂ ਨੂੰ ਸੂਬਾ ਪੱਧਰੀ ਕਾਂਗਰਸੀ ਆਗੂ ਸੰਬੋਧਨ ਕਰਨਗੇ। ਖੜਗੇ ਦੀ ਚੋਣ ਰੈਲੀ ਦਾ ਪ੍ਰੋਗਰਾਮ ਮੁਲਤਵੀ ਹੋਣ ਕਾਰਨ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਹਰਿਆਣਾ ਕਾਂਗਰਸ ’ਚ ਧੜੇਬੰਦੀ ਤੋਂ ਨਾਰਾਜ਼ ਖੜਗੇ ਰੈਲੀ ਵਿੱਚ ਨਹੀਂ ਜਾ ਰਹੇ ਹਨ। Haryana

    Read Also : Delhi News: ਕੇਜਰੀਵਾਲ ਦੀ ਕੁਰਸੀ ’ਤੇ ਨਹੀਂ ਬੈਠੇ Atishi Marlena, ਸੰਭਾਲੀ ਦਿੱਲੀ CM ਦੀ ਕਮਾਨ

    LEAVE A REPLY

    Please enter your comment!
    Please enter your name here