ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News ਮਾਲ ਪਟਵਾਰੀਆਂ ...

    ਮਾਲ ਪਟਵਾਰੀਆਂ ਦੀਆਂ 1090 ਆਸਾਮੀਆਂ ਦੀ ਭਰਤੀ ਕਰਨ ਦਾ ਅਮਲ ਸ਼ੁਰੂ: ਕਾਂਗੜ

    Gurpreet Singh Kangar

    ਮਾਲ ਪਟਵਾਰੀਆਂ ਦੀਆਂ 1090 ਆਸਾਮੀਆਂ ਦੀ ਭਰਤੀ ਕਰਨ ਦਾ ਅਮਲ ਸ਼ੁਰੂ: ਕਾਂਗੜ

    ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਵੱਲੋਂ ਰਾਜ ਮਾਲ ਵਿਭਾਗ (Mall Patwari) ਵਿੱਚ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਨੂੰ ਭਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਮਾਲ ਮੰਤਰੀ ਸ.ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤਾ ਗਿਆ। ਕਾਂਗੜ ਨੇ ਦੱਸਿਆ ਕਿ ਇਨਾਂ ਕੁਲ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਵਿਚੋਂ ਜਨਰਲ ਵਰਗ ਲਈ 406, ਜਨਰਲ ਵਰਗ ਦੇ ਆਰਥਿਕ ਤੌਰ ਤੇ ਪਛੜੇ ਵਰਗ ਲਈ 117, ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 117, ਐਸ.ਸੀ (ਆਰ.ਉ.) ਲਈ 91, ਬੈਕਵਰਡ ਕਲਾਸਿਸਜ ਲਈ 114 ਭਰੀਆਂ ਜਾਣਗੀਆਂ।

    ਉਨਾਂ ਦੱਸਿਆ ਕਿ ਇਸੇ ਤਰਾਂ ਸਾਬਕਾ ਫੌਜੀਆਂ ਲਈ ਰਾਖਵੀਂ ਅਸਾਮੀਆਂ ਵਿਚ ਜਨਰਲ  ਵਰਗ ਲਈ 93, ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 27, ਐਸ.ਸੀ (ਆਰ.ਉ.) ਲਈ 26, ਬੈਕਵਰਡ ਕਲਾਸਿਸਜ ਲਈ 21 ਅਸਾਮੀਆਂ ਭਰੀਆਂ ਜਾਣਗੀਆਂ। ਉਨਾਂ ਦੱਸਿਆ ਕਿ ਆਰਥੋਪੈਡਿਕਸ ਹੈਂਡੀਕੈਪਸ ਦੀਆਂ 29 ਅਸਾਮੀਆਂ ਭਰੀਆਂ ਜਾਣਗੀਆਂ।

    ਕਾਂਗੜ ਨੇ ਦੱਸਿਆ ਕਿ ਖਿਡਾਰੀ ਕੋਟੇ ਅਧੀਨ ਜਨਰਲ  ਵਰਗ ਲਈ 20,  ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 10, ਐਸ.ਸੀ (ਆਰ.ਉ.) ਲਈ 06 ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਫਰੀਡਮ ਫਾਈਟਰ ਕੋਟੇ ਅਧੀਨ 13 ਅਸਾਮੀਆਂ ਭਰੀਆਂ ਜਾਣਗੀਅ। ਉਨਾਂ ਕਿਹਾ ਕਿ ਇਹ ਅਸਾਮੀਆਂ ਮਾਲ ਵਿਭਾਗ ਵਿਚ  ਪੇ ਸਕੇਲ 10300-34800+3200 ਗਰੇਡ ਪੇ  ਅਧੀਨ ਭਰੀਆਂ ਜਾਣਗੀਆਂ। ਕਾਂਗੜ ਨੇ ਦੱਸਿਆ ਕਿ ਇਸ ਭਰਤੀ ਨੂੰ ਜਲਦ ਨੇਪਰੇ ਚਾੜਨ ਲਈ ਪੰਜਾਬ ਅਧੀਨ ਸੇਵਾਵਾਂ ਬੋਰਡ ਨੂੰ ਕਹਿ ਦਿੱਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here