ਮਲਕੀਤ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ਼ਾਂ ਲਈ ਦਾਨ

ਪਿੰਡ ਬੱਜੋਆਣਾ ‘ਚ ਇੱਕੋ ਪਰਿਵਾਰ ‘ਚੋਂ ਹੋਇਆ ਦੂਜਾ ਸਰੀਰਦਾਨ

ਨਥਾਣਾ, (ਗੁਰਜੀਵਨ ਸਿੱਧੂ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ (Body Donate) ਤਹਿਤ ਭੁੱਚੋ ਮੰਡੀ ਬਲਾਕ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਹਾਸਲ ਹੋਈ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਇੰਸਾਂ (92) ਪੁੱਤਰ ਈਸਰ ਸਿੰਘ ਵਾਸੀ ਬੱਜੋਆਣਾ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਬਲਵੰਤ ਸਿੰਘ, ਭਤੀਜੇ ਰਾਜਿੰਦਰ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ, ਸੁਲਿੰਦਰ ਸਿੰਘ ਤੋਂ ਇਲਾਵਾ ਸਮੂਹ ਪਰਿਵਾਰਕ ਮੈਂਬਰਾਂ ਨੇ ਮਲਕੀਤ ਸਿੰਘ ਇੰਸਾਂ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਉਸ ਦਾ ਮ੍ਰਿਤਕ ਸਰੀਰ ਸੰਤਾਸ਼ ਮੈਡੀਕਲ ਕਾਲਜ਼ ਗਾਜੀਆਬਾਦ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਸੌਂਪ ਦਿੱਤਾ।

ਮਲਕੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਐਂਬੂਲੈਂਸ ਰਾਹੀਂ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਬਲਾਕ ਦੀ ਸਾਧ ਸੰਗਤ ਨੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ‘ਮਲਕੀਤ ਸਿੰਘ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਰਾਹੀਂ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ 25 ਮੈਂਬਰ ਰਣਜੀਤ ਸਿੰਘ ਤੁੰਗਵਾਲੀ, 25 ਮੈਂਬਰ ਬਲਵਿੰਦਰ ਸਿੰਘ, ਬਲਾਕ ਭੰਗੀਦਾਸ ਮਲਕੀਤ ਸਿੰਘ ਇੰਸਾਂ, 15 ਮੈਂਬਰ ਅਮਰਜੀਤ ਸਿੰਘ, 15 ਮੈਂਬਰ ਮਨਜੀਤ ਸਿੰਘ, 15 ਮੈਂਬਰ ਕਰਮਜੀਤ ਸਿੰਘ, 15 ਮੈਂਬਰ ਜਸਕਰਨ ਸਿੰਘ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ, ਸੁਜਾਣ ਭੈਣਾਂ, ਏਰੀਆ ਭੰਗੀਦਾਸ ਵੀਰ ਅਤੇ ਭੈਣਾਂ, ਯੂਥ ਵੀਰਾਂਗਨਾਂਏਂ ਦੇ ਜਿੰਮੇਵਾਰ ਅਤੇ ਮੈਂਬਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਰਿਸ਼ੇਤਦਾਰ, ਦੋਸਤ ਮਿੱਤਰ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here