(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਗੁਰਸਰਨਦੀਪ ਸਿੰਘ ਗਰੇਵਾਲ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ,ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਹੋਰਾਣਾ ਦੀ ਟੀਮ ਵੱਲੋਂ ਮਾਲੇਰਕੋਟਲਾ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 300 ਗ੍ਰਾਮ ਚਿੱਟਾ /ਹੈਰੋਇਨ ਸਮੇਤ 30 ਹਜਾਰ ਰੁਪਏ ਡਰੱਗ ਮਨੀ ਅਤੇ 30 ਕਿੱਲੋ ਭੁੱਕੀ ਸਮੇਤ ਗੱਡੀ ਨੰਬਰ ਪੀ.ਬੀ 07 ਏ.ਐੱਸ 0668 ਬਰਾਮਦ ਕਰਵਾਏ। (Malerkotla News)
ਇਸ ਸਬੰਧੀ ਪੁਲਿਸ ਲਾਈਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਐਸਪੀ ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਇਤਲਾਹ ਦਿੱਤੀ ਕਿ ਇਫਤਖਾਰ ਉਰਫ ਰਾਜਾ ਕਸਾਈ ਪੁੱਤਰ ਜੁਲਫਕਾਰ ਵਾਸੀ ਮੁਹੱਲਾ ਹਾਜਣ ਵਾਲਾ ਮਾਲੇਰਕੋਟਲਾ ਦੀਪਕ ਕੁਮਾਰ ਉਰਫ ਬੀਰੂ ਪੁੱਤਰ ਹਰਬੰਸ ਲਾਲ ਵਾਸੀ ਰਵਿਦਾਸ ਨਗਰ ਨੇੜੇ ਛੋਟੀ ਈਦਗਾਹ ਮਾਲੇਰਕੋਟਲਾ ਸ਼ਮਸ਼ਾਦ ਉਰਫ ਘੁੱਡਾ ਪੁੱਤਰ ਮੁਹੰਮਦ ਬਸ਼ੀਰ ਵਾਸੀ ਮੁਹੱਲਾ ਜੁਲਾਹਿਆਂ ਵਾਲਾ ਕਿਲ੍ਹਾ ਰਹਿਮਤਗੜ੍ਹ ਜੋ ਭਾਰੀ ਮਾਤਰਾ ਵਿੱਚ ਚਿੱਟਾ/ਹੈਰੋਇਨ ਬਾਹਰੋਂ ਲਿਆ ਕੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਉਕਤਾਨ ਤਿੰਨੋਂ ਜਣੇ ਇਫਤਖਾਰ ਉਰਫ ਰਾਜਾ ਕਸਾਈ ਘਰ ਵਿੱਚ ਚਿੱਟਾ ਹੈਰੋਇਨ ਲੈ ਕੇ ਬੈਠੇ ਆਪਣੇ ਕਿਸੇ ਗਾਹਕ ਦਾ ਇੰਤਜਾਰ ਕਰ ਰਹੇ ਸਨ ਪਰ ਮੌਕੇ ’ਤੇ ਛਾਪੇਮਾਰੀ ਕਰਕੇ ਉੁੱਕਤ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 300 ਗਾ੍ਮ ਚਿੱਟਾ ਅਤੇ 30 ਹਜ਼ਾਰਾਂ ਰੁਪਏ ਨਗਦੀ ਬਰਾਮਦ ਕੀਤੀ ਹੈ। ਜਿੰਨਾ ਖਿਲਾਫ਼ ਥਾਣਾ ਸਿਟੀ- 1 ਮਾਲੇਰਕੋਟਲਾ ਦਰਜ ਕਰਵਾਇਆ। (Malerkotla News)
ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਤੇ ਮੀਂਹ ਨਾਲ ਪੱਕੀ ਝੋਨੇ ਦੀ ਫ਼ਸਲ ਨੁਕਸਾਨੀ
ਇਸੇ ਤਰ੍ਹਾਂ ਸੀ.ਆਈ.ਏ ਸਟਾਫ ਮਾਹੋਰਾਣਾ ਸਮੇਤ ਪੁਲਿਸ ਪਾਰਟੀ ਦੇ ਚੈਂਕਿੰਗ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਮਾਹੋਰਾਣਾ ਨੇ ਸਮੇਤ ਪੁਲਿਸ ਪਾਰਟੀ ਦੇ ਰੋਸ਼ਨ ਖਾਨ ਪੁੱਤਰ ਸੁਲੇਮਾਨ, ਯਾਸੀਨ ਉਰਫ ਰਵੀ ਪੁੱਤਰ ਗੁਲਜਾਰ ਖਾਂ ਵਾਸੀਆਨ ਬਾਦਸ਼ਾਹਪੁਰ ਮੰਡਿਆਲਾ ਥਾਣਾ ਸਦਰ ਅਹਿਮਦਗੜ੍ਹ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 30 ਕਿੱਲੋ ਭੁੱਕੀ ਸਮੇਤ ਇੱਕ ਟਰੱਕ ਨੰਬਰ PB07 AS 0668 ਮਾਰਕਾ ਅਸ਼ੋਕ ਲੇਲੈਂਡ ਬ੍ਰਾਮਦ ਕੀਤਾ। ਜਿੰਨਾ ਖਿਲਾਫ਼ ਥਾਣਾ ਸਦਰ ਅਹਿਮਦਗੜ੍ਹ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਜਿੰਨਾ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਹੈ ।