ਆਤਮ-ਵਿਸ਼ਵਾਸ ਸਫ਼ਲਤਾ ਦਾ ਸਭ ਤੋਂ ਵੱਡਾ ਸਾਧਨ

Success

ਇੱਕ ਵਾਰ ਸਕੂਲ ’ਚ ਪ੍ਰੀਖਿਆ ਖਤਮ ਹੋਣ ਪਿੱਛੋਂ ਪਿ੍ਰੰਸੀਪਲ ਨੇ ਨਤੀਜਾ ਐਲਾਨਿਆ। ਨਤੀਜੇ ਦੇ ਐਲਾਨ ਤੋਂ ਬਾਅਦ ਇੱਕ ਬੱਚਾ ਜਿਸ ਨੇ ਪਾਟੇ-ਪੁਰਾਣੇ ਕੱਪੜੇ ਪਾਏ ਹੋਏ ਸਨ, ਪੂਰੇ ਆਤਮ-ਵਿਸ਼ਵਾਸ ਨਾਲ ਪਿ੍ਰੰਸੀਪਲ ਨੂੰ ਕਹਿਣ ਲੱਗਾ, ‘‘ਸਰ, ਮੈਂ ਫੇਲ੍ਹ ਨਹੀਂ ਹੋ ਸਕਦਾ।’’ ਪਿ੍ਰੰਸੀਪਲ ਗੁੱਸੇ ਹੋ ਕੇ ਝਿੜਕਣ ਲੱਗੇ, ‘‘ਕੀ ਮੈਂ ਝੂਠ ਬੋਲ ਰਿਹਾ ਹਾਂ ਕਿ ਤੰੂ ਫੇਲ੍ਹ ਹੈਂ?’’ ਫਿਰ ਵੀ ਉਹ ਲੜਕਾ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਉਹ ਫੇਲ੍ਹ ਹੋ ਗਿਆ। (Success)

ਉਦੋਂ ਸਕੂਲ ਦਾ ਚਪੜਾਸੀ ਭੱਜਦਾ ਹੋਇਆ ਆਇਆ ਤੇ ਪਿ੍ਰੰਸੀਪਲ ਨੂੰ ਕਹਿਣ ਲੱਗਾ, ‘‘ਸਰ, ਗਜ਼ਬ ਹੋ ਗਿਆ। ਤੁਸੀਂ ਵਿਦਿਆਰਥੀਆਂ ਦੀ ਫੇਲ੍ਹ-ਪਾਸ ਦੀ ਜੋ ਲਿਸਟ ਸੁਣਾਈ ਹੈ, ਉਹ ਗਲਤ ਹੈ, ਸਹੀ ਲਿਸਟ ਤਾਂ ਇਹ ਹੈ।’’ ਪਿ੍ਰੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਮੈਦਾਨ ’ਚ ਦੁਬਾਰਾ ਬੁਲਾਉਣ ਦਾ ਆਦੇਸ਼ ਦਿੱਤਾ। (Success)

ਉਹ ਲੜਕਾ ਜੋ ਵਾਰ-ਵਾਰ ਫੇਲ੍ਹ ਨਾ ਹੋਣ ਦੀ ਗੱਲ ਆਖ ਰਿਹਾ ਸੀ, ਉਹ ਸਾਰੇ ਵਿਦਿਆਰਾਥੀਆਂ ’ਚ ਹਾਸੇ ਦਾ ਪਾਤਰ ਬਣ ਚੁੱਕਾ ਸੀ। ਇੱਕ ਜ਼ਮਾਤੀ ਨੇ ਕਿਹਾ, ‘‘ਵੱਡਾ ਆਇਆ ਪੜ੍ਹਨ ਵਾਲਾ। ਫੇਲ੍ਹ ਹੋ ਗਿਆ, ਵਿਚਾਰਾ।’’ ਦੂਜਾ ਜ਼ਮਾਤੀ ਕਹਿਣ ਲੱਗਾ, ‘‘ਵੇਖੋ, ਅਸੀਂ ਸਾਰੇ ਤਾਂ ਪੜ੍ਹਦੇ ਵੀ ਨਹੀਂ ਸੀ, ਪਰ ਪਾਸ ਹੋ ਗਏ।’’ ਸਾਰੇ ਹੱਸਣ ਲੱਗੇ। ਉਦੋਂ ਤੱਕ ਪਿ੍ਰੰਸੀਪਲ ਦੇ ਆਦੇਸ਼ ’ਤੇ ਸਾਰੇ ਵਿਦਿਆਰਥੀ ਮੈਦਾਨ ’ਚ ਦੁਬਾਰਾ ਇਕੱਠੇ ਹੋ ਚੁੱਕੇ ਸਨ। ਪਿ੍ਰੰਸੀਪਲ ਨੇ ਨਤੀਜਾ ਦੁਬਾਰਾ ਸੁਣਾਉਦਿਆਂ ਕਿਹਾ, ‘‘ਮੈਨੂੰ ਦੁੱਖ ਹੈ ਕਿ ਪਹਿਲਾਂ ਗਲਤ ਲਿਸਟ ਤੋਂ ਨਤੀਜਾ ਸੁਣਾਇਆ ਗਿਆ ਸੀ। ਇਸ ਸਹੀ ਲਿਸਟ ’ਚ ਪਹਿਲਾ ਸਥਾਨ ਉਸੇ ਲੜਕਾ ਦਾ ਹੈ ਜੋ ਵਾਰ-ਵਾਰ ਕਹਿ ਰਿਹਾ ਸੀ ਕਿ ਮੈਂ ਫੇਲ੍ਹ ਨਹੀਂ ਹਾਂ।’’ ਫਿਰ ਪਿ੍ਰੰਸੀਪਲ ਨੇ ਉਸ ਲੜਕੇ ਨੂੰ ਮੰਚ ’ਤੇ ਬੁਲਾ ਕੇ ਸਨਮਾਨਿਤ ਕੀਤਾ ਤੇ ਕਿਹਾ, ‘‘ਅੱਗੇ ਚੱਲ ਕੇ ਇਹ ਲੜਕਾ ਜ਼ਰੂਰ ਤਰੱਕੀ ਕਰੇਗਾ।’’ ਜਾਣਦੇ ਹੋ ਉਹ ਲੜਕਾ ਕੌਣ ਸੀ? ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ।

ਇਹ ਵੀ ਪੜ੍ਹੋ ; ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)

LEAVE A REPLY

Please enter your comment!
Please enter your name here