ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਮਾਲੇਰਕੋਟਲਾ ਪੁ...

    ਮਾਲੇਰਕੋਟਲਾ ਪੁਲਿਸ ਨੇ ਗੱਡੀ ਤੇ ਮਾਰੂ ਹਥਿਆਰਾਂ ਸਮੇਤ ਕੀਤੇ ਦੋ ਕਾਬੂ

    Crime News
    ਮਾਲੇਰਕੋਟਲਾ ਪੁਲਿਸ ਨੇ ਗੱਡੀ ਤੇ ਮਾਰੂ ਹਥਿਆਰਾਂ ਸਮੇਤ ਕੀਤੇ ਦੋ ਕਾਬੂ

    (ਗੁਰਤੇਜ ਜੋਸੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗੱਡੀ ਤੇ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਿਸ ਲਾਈਨ ਵਿਖੇ ਬੁਲਾਈ ਪ੍ਰ੍ਰੈਸ ਕਾਨਫਰੰਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ, ਜਦੋਂ ਸ੍ਰੀ ਵੈਭਵ ਸਹਿਗਲ, ਪੀ.ਪੀ.ਐਸ, ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ, ਸ੍ਰੀ ਸਤੀਸ਼ ਕੁਮਾਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਮਾਲੇਰਕੋਟਲਾ ਦੀ ਨਿਗਰਾਨੀ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਾਲੇਰਕੋਟਲਾ-ਖੰਨਾ ਰੋਡ ਨੇੜੇ ਬੱਸ ਅੱਡਾ ਪਿੰਡ ਛੋਕਰਾਂ ਮੌਜ਼ੂਦ ਸੀ ਤਾਂ ਕਾਊਂਟਰ ਇੰਟੈਲੀਜੈਂਸ ਸੰਗਰੂਰ ਦੀ ਟੀਮ ਨੂੰ ਮੁਖਬਰੀ ਹੋਈ ਕਿ ਕੁੱਝ ਵਿਅਕਤੀ ਨੇੜਲੇ ਖੇਤ ਵਿੱਚ ਮੋਟਰ ’ਤੇ ਬੈਠੇ ਕੋਈ ਯੋਜਨਾ ਬਣਾ ਰਹੇ ਹਨ। Crime News

    ਜਿਸ ’ਤੇ ਗੌਰ ਕਰਦਿਆਂ ਉਕਤ ਨਾਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਰੇਡ ਕੀਤੀ ਤਾਂ ਮੌਕੇ ਤੋਂ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਜਿੰਨਾ ਦੀ ਪਛਾਣ ਹਰਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰੁੜਕੀ ਕਲਾਂ, ਥਾਣਾ ਸਦਰ ਅਹਿਮਦਗੜ੍ਹ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਮੰਨਵੀ, ਥਾਣਾ ਅਮਰਗੜ੍ਹ ਵੱਜੋ ਹੋਈ ਹੈ ਜਿੰਨਾ ਕੋਲੋ ਇੱਕ ਫਾਰਚੂਨਰ ਗੱਡੀ, ਪਿਸਟਲ 12 ਬੋਰ ਤੇ ਹੋਰ ਅਸਲਾ ਵੀ ਮਿਲਿਆ ਹੈ। Crime News

    ਇਹ ਵੀ ਪੜ੍ਹੋ: ਪੰਜਾਬ ’ਚ ਇਸ ਦਿਨ ਲਈ ਸਪੈਸ਼ਲ ਛੁੱਟੀ ਦਾ ਐਲਾਨ

    ਜ਼ਿਲ੍ਹਾ ਪੁਲਿਸ ਮੁਖੀ ਡਾ. ਸਿਮਰਤ ਕੌਰ ਆਈ.ਪੀ.ਐਸ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਹਰਨਾਮ ਸਿੰਘ ਅਤੇ ਅਮ੍ਰਿੰਤਪਾਲ ਸਿੰਘ ਉਰਫ ਰਵੀ ਨੂੰ ਪੇਸ਼ ਅਦਾਲਤ ਕਰਕੇ 03 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਉਕਤ ਮੁਲਜ਼ਮਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here